ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰਾਜਾ ਰਘੂਵੰਸ਼ੀ ਹੱਤਿਆ: ਮੇਘਾਲਿਆ ਪੁਲੀਸ ਵੱਲੋਂ ਸੋਨਮ ਸਣੇ ਅੱਠ ਖ਼ਿਲਾਫ਼ ਦੋਸ਼ ਪੱਤਰ ਦਾਖ਼ਲ

790 ਪੰਨਿਆਂ ਦੇ ਦੋਸ਼ ਪੱਤਰ ਨਾਲ ਸਬੂਤ ਅਤੇ ਹੋਰ ਦਸਤਾਵੇਜ਼ ਵੀ ਨੱਥੀ
ਰਾਜਾ ਰਘੂਵੰਸ਼ੀ ਦੀ ਫਾਈਲ ਫੋਟੋ।
Advertisement

ਮੇਘਾਲਿਆ ਪੁਲੀਸ ਨੇ ਇੰਦੌਰ ਦੇ ਕਾਰੋਬਾਰੀ ਰਾਜਾ ਰਘੂਵੰਸ਼ੀ ਦੀ ਇਸ ਸਾਲ ਹੋਈ ਹੱਤਿਆ ਦੇ ਮਾਮਲੇ ਵਿੱਚ ਉਸ ਦੀ ਪਤਨੀ ਸੋਨਮ ਸਣੇ ਅੱਠ ਮੁਲਜ਼ਮਾਂ ਖ਼ਿਲਾਫ਼ ਦੋਸ਼ ਪੱਤਰ ਦਾਖ਼ਲ ਕਰ ਦਿੱਤਾ ਹੈ। ਇਕ ਅਧਿਕਾਰੀ ਨੇ ਅੱਜ ਦੱਸਿਆ ਕਿ ਰਘੂਵੰਸ਼ੀ ਦੀ ਹੱਤਿਆ ਇਸ ਸਾਲ ਮਈ ਵਿੱਚ ਪਤਨੀ ਨਾਲ ਹਨੀਮੂਨ ’ਤੇ ਮੇਘਾਲਿਆ ਆਉਣ ’ਤੇ ਕੀਤੀ ਗਈ ਸੀ। ਪੂਰਬੀ ਖਾਸੀ ਪਹਾੜੀ ਜ਼ਿਲ੍ਹੇ ਦੇ ਐੱਸਪੀ ਵਿਵੇਕ ਸਿਏਮ ਨੇ ਬਿਆਨ ਵਿੱਚ ਕਿਹਾ ਕਿ ਪੁਲੀਸ ਨੇ ਸ਼ੁੱਕਰਵਾਰ ਨੂੰ ਸੋਹਰਾ ਸਬ-ਡਿਵੀਜ਼ਨ ਦੇ ਪਹਿਲੀ ਸ਼੍ਰੇਣੀ ਨਿਆਂਇਕ ਮੈਜਿਸਟਰੇਟ ਦੀ ਅਦਾਲਤ ਵਿੱਚ 790 ਪੰਨਿਆਂ ਦਾ ਦੋਸ਼ ਪੱਤਰ ਦਾਖ਼ਲ ਕੀਤਾ, ਜਿਸ ਵਿੱਚ ਭੌਤਿਕ ਸਬੂਤ ਅਤੇ ਹੋਰ ਦਸਤਾਵੇਜ਼ ਨੱਥੀ ਹਨ। ਪੁਲੀਸ ਮੁਤਾਬਕ, ਮੱਧ ਪ੍ਰਦੇਸ਼ ਦੇ ਇੰਦੌਰ ਦਾ ਵਸਨੀਕ ਰਾਜਾ ਰਘੂਵੰਸ਼ੀ ਅਤੇ ਉਸ ਦੀ ਪਤਨੀ ਸੋਨਮ ਸੋਹਰਾ ਜਾਣ ਤੋਂ ਪਹਿਲਾਂ 21 ਮਈ ਨੂੰ ਸ਼ਿਲੌਂਗ ਆਏ ਸੀ। ਉਨ੍ਹਾਂ ਦੱਸਿਆ ਕਿ 26 ਮਈ ਨੂੰ ਜੋੜੇ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ, ਜਿਸ ਮਗਰੋਂ ਸੋਹਰਾ ਪੁਲੀਸ, ਵਿਸ਼ੇਸ਼ ਅਪਰੇਸ਼ਨਜ਼ ਟੀਮ (ਐੱਸਓਟੀ), ਐੱਨਡੀਆਰਐੱਫ, ਐੱਸਡੀਆਰਐੱਫ, ਟਰੈਕਿੰਗ ਸਮੂਹਾਂ ਅਤੇ ਸਥਾਨਕ ਪਿੰਡਾਂ ਦੇ ਲੋਕਾਂ ਨੇ ਵੱਡੀ ਪੱਧਰ ’ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ।

 

Advertisement

ਪੀੜਤ ਪਰਿਵਾਰ ਨੇ ਸੋਨਮ ਤੇ ਸਾਥੀਆਂ ਲਈ ਫਾਂਸੀ ਮੰਗੀ

ਇੰਦੌਰ (ਮੱਧ ਪ੍ਰਦੇਸ਼): ਰਾਜਾ ਰਘੂਵੰਸ਼ੀ ਹੱਤਿਆ ਕਾਂਡ ਵਿੱਚ ਮੇਘਾਲਿਆ ਦੀ ਅਦਾਲਤ ਵਿੱਚ ਦੋਸ਼ ਪੱਤਰ ਦਾਖ਼ਲ ਕੀਤੇ ਜਾਣ ਤੋਂ ਬਾਅਦ ਪੀੜਤ ਪਰਿਵਾਰ ਦੇ ਮੈਂਬਰਾਂ ਨੇ ਅੱਜ ਕਿਹਾ ਕਿ ਮਾਮਲੇ ਦੀ ਮੁੱਖ ਮੁਲਜ਼ਮ ਤੇ ਰਘੂਵੰਸ਼ੀ ਦੀ ਵਿਧਵਾ ਸੋਨਮ ਅਤੇ ਉਸ ਦੇ ਚਾਰ ਹੋਰ ਮੁਲਜ਼ਮਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਦੋਸ਼ ਪੱਤਰ ’ਤੇ ਪਹਿਲੀ ਪ੍ਰਤੀਕਿਰਿਆ ਦਿੰਦੇ ਹੋਏ ਰਾਜਾ ਰਘੂਵੰਸ਼ੀ ਦੇ ਵੱਡੇ ਭਰਾ ਵਿਪਿਨ ਰਘੂਵੰਸ਼ੀ ਨੇ ਕਿਹਾ, ‘‘ਮੇਰੇ ਪੂਰੇ ਪਰਿਵਾਰ ਦੀ ਇਕ ਹੀ ਮੰਗ ਹੈ ਕਿ ਸੋਨਮ ਅਤੇ ਕੁਸ਼ਵਾਹਾ ਸਣੇ ਪੰਜੋਂ ਮੁਲਜ਼ਮਾਂ ਨੂੰ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ।’’ -ਪੀਟੀਆਈ

Advertisement
Show comments