ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰਾਜਾ ਰਘੂਵੰਸ਼ੀ ਕਤਲ ਕੇਸ:  ਮੇਘਾਲਿਆ ਪੁਲੀਸ ਨੇ 790 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ 

ਮੇਘਾਲਿਆ ਪੁਲੀਸ ਨੇ ਸ਼ਨਿਚਰਵਾਰ ਨੂੰ ਸ਼ਿਲਾਂਗ ਵਿੱਚ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਸੋਹਰਾ ਸਬ-ਡਿਵੀਜ਼ਨ ਕੋਰਟ ਵਿੱਚ ਰਾਜਾ ਰਘੂਵੰਸ਼ੀ ਕਤਲ ਕੇਸ ਵਿੱਚ ਪੰਜ ਦੋਸ਼ੀਆਂ ਵਿਰੁੱਧ 790 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਹੈ। ਚਾਰਜਸ਼ੀਟ ਦੇ ਨਾਲ ਮਹੱਤਵਪੂਰਨ ਸਬੂਤ ਅਤੇ ਹੋਰ ਦਸਤਾਵੇਜ਼ ਵੀ ਅਦਾਲਤ...
Advertisement

ਮੇਘਾਲਿਆ ਪੁਲੀਸ ਨੇ ਸ਼ਨਿਚਰਵਾਰ ਨੂੰ ਸ਼ਿਲਾਂਗ ਵਿੱਚ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਸੋਹਰਾ ਸਬ-ਡਿਵੀਜ਼ਨ ਕੋਰਟ ਵਿੱਚ ਰਾਜਾ ਰਘੂਵੰਸ਼ੀ ਕਤਲ ਕੇਸ ਵਿੱਚ ਪੰਜ ਦੋਸ਼ੀਆਂ ਵਿਰੁੱਧ 790 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਹੈ। ਚਾਰਜਸ਼ੀਟ ਦੇ ਨਾਲ ਮਹੱਤਵਪੂਰਨ ਸਬੂਤ ਅਤੇ ਹੋਰ ਦਸਤਾਵੇਜ਼ ਵੀ ਅਦਾਲਤ ਵਿੱਚ ਪੇਸ਼ ਕੀਤੇ ਗਏ ਹਨ।

ਪੁਲੀਸ ਨੇ ਸੋਨਮ ਰਘੂਵੰਸ਼ੀ, ਰਾਜ ਕੁਸ਼ਵਾਹਾ, ਵਿਸ਼ਾਲ ਸਿੰਘ ਚੌਹਾਨ, ਆਸ਼ੀਸ਼ ਸਿੰਘ ਰਾਜਪੂਤ ਅਤੇ ਆਨੰਦ ਕੁਰਮੀ ਨੂੰ ਰਾਜਾ ਰਘੂਵੰਸ਼ੀ ਕਤਲ ਕੇਸ ਵਿੱਚ ਮੁੱਖ ਦੋਸ਼ੀ ਵਜੋਂ ਨਾਮਜ਼ਦ ਕੀਤਾ ਹੈ।

Advertisement

ਪ੍ਰੈਸ ਬਿਆਨ ਵਿੱਚ ਕਿਹਾ ਗਿਆ ਹੈ ਕਿ, ‘‘ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਵਿਰੁੱਧ ਇੱਕ 790 ਪੰਨਿਆਂ ਦੀ ਚਾਰਜਸ਼ੀਟ ਮਹੱਤਵਪੂਰਨ ਸਬੂਤਾਂ ਅਤੇ ਹੋਰ ਦਸਤਾਵੇਜ਼ਾਂ ਸਮੇਤ ਅੱਜ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ, ਸੋਹਰਾ ਸਬ-ਡਿਵੀਜ਼ਨ ਕੋਰਟ ਵਿੱਚ ਦਾਇਰ ਕੀਤੀ ਗਈ ਹੈ।"

ਜ਼ਿਕਰਯੋਗ ਹੈ ਕਿ ਵਿਆਹ ਤੋਂ ਬਾਅਦ ਪਤਨੀ ਸੋਨਮ ਰਘੂਵੰਸ਼ੀ ਨਾਲ ਮੇਘਾਹਲਿਆ ਘੁੰਮਣ ਗਏ ਰਾਜਾ ਰਘੂਵੰਸ਼ੀ ਦੀ ਲਾਸ਼ 2 ਜੂਨ ਸੋਹਰਾ (ਚੇਰਾਪੂੰਜੀ) ਨੇੜੇ ਇੱਕ ਖੱਡ ਵਿੱਚ ਮਿਲੀ ਸੀ।

Advertisement
Show comments