ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰਾਜਾ ਰਘੂਵੰਸ਼ੀ ਕਤਲ ਕੇਸ: ਮੇਘਾਲਿਆ ਪੁਲੀਸ ਵੱਲੋਂ ਦੋ ਹੋਰ ਗ੍ਰਿਫ਼ਤਾਰ

ਟਰਾਂਜ਼ਿਟ ਰਿਮਾਂਡ ਲਈ ਦੋਵਾਂ ਨੂੰ ਅਦਾਲਤ ’ਚ ਕੀਤਾ ਜਾਵੇਗਾ ਪੇਸ਼
Advertisement

ਸ਼ਿਲਾਂਗ/ਇੰਦੌਰ, 22 ਜੂਨ

ਮੇਘਾਲਿਆ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ (SIT) ਨੇ ਇੰਦੌਰ ਦੇ ਕਾਰੋਬਾਰੀ ਰਾਜਾ ਰਘੂਵੰਸ਼ੀ ਦੇ ਕਤਲ ਦੇ ਸਬੰਧ ਵਿੱਚ ਮੱਧ ਪ੍ਰਦੇਸ਼ ’ਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਨਾਲ ਕੇਸ ਵਿੱਚ ਗ੍ਰਿਫ਼ਤਾਰ ਕੀਤੇ ਗਏ ਕੁੱਲ ਵਿਅਕਤੀਆਂ ਦੀ ਗਿਣਤੀ ਸੱਤ ਹੋ ਗਈ ਹੈ।

Advertisement

ਐਸਆਈਟੀ ਨੇ ਸ਼ਨੀਵਾਰ ਰਾਤ ਨੂੰ ਇੱਕ ਪ੍ਰਾਪਰਟੀ ਡੀਲਰ ਨੂੰ ਰਘੂਵੰਸ਼ੀ ਦੀ ਪਤਨੀ ਸੋਨਮ ਨਾਲ ਸਬੰਧਤ ਇੱਕ ਬਾਕਸ ਛੁਪਾਉਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ, ਜਿਸ ਨੂੰ ਉਸ ਨੇ ਪਿਛਲੇ ਮਹੀਨੇ ਕਤਲ ਤੋਂ ਬਾਅਦ ਇੰਦੌਰ ਦੇ ਇੱਕ ਫਲੈਟ ਵਿੱਚ ਲੁਕਾਇਆ ਸੀ।

ਪੂਰਬੀ ਖਾਸੀ ਹਿੱਲਜ਼ ਜ਼ਿਲ੍ਹੇ ਦੇ ਐਸਪੀ ਵਿਵੇਕ ਸਾਈਮ ਨੇ ਦੱਸਿਆ ਕਿ ਮੇਘਾਲਿਆ ਪੁਲੀਸ ਐਸਆਈਟੀ ਨੇ ਸ਼ਨੀਵਾਰ ਸ਼ਾਮ 7.30 ਵਜੇ ਦੇ ਕਰੀਬ ਮੱਧ ਪ੍ਰਦੇਸ਼ ਦੇ ਦੇਵਾਸ ਜ਼ਿਲ੍ਹੇ ਦੇ ਭੋਨਰਾਸਾ ਟੋਲ-ਗੇਟ ਤੋਂ ਸਿਲੋਮ ਜੇਮਸ ਨੂੰ ਗ੍ਰਿਫ਼ਤਾਰ ਕੀਤਾ, ਜਦੋਂ ਉਹ ਭੋਪਾਲ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਹ ਇੱਕ ਪ੍ਰਾਪਰਟੀ ਡੀਲਰ ਅਤੇ ਇੰਦੌਰ ਦੇ ਹੀਰਾ ਬਾਗ ਕਲੋਨੀ ਵਿੱਚ ਇੱਕ ਇਮਾਰਤ ਦਾ ਲੀਜ਼ਧਾਰਕ ਹੈ, ਜਿੱਥੇ ਸੋਨਮ ਠਹਿਰੀ ਸੀ ਅਤੇ ਘਟਨਾ ਤੋਂ ਬਾਅਦ ਆਪਣੇ ਨਾਲ ਲਏ ਗਹਿਣੇ ਅਤੇ ਹੋਰ ਚੀਜ਼ਾਂ ਰੱਖੀਆਂ ਸਨ। ਬਾਅਦ ਵਿੱਚ, ਐਸਆਈਟੀ ਨੇ ਅੱਜ ਸਵੇਰੇ 2 ਵਜੇ ਦੇ ਕਰੀਬ ਅਸ਼ੋਕ ਨਗਰ ਜ਼ਿਲ੍ਹੇ ਦੇ ਪਿੰਡ ਤੋਂ ਸੁਰੱਖਿਆ ਗਾਰਡ ਬੱਲਾ ਅਹੀਰਵਾਰ ਨੂੰ ਗ੍ਰਿਫ਼ਤਾਰ ਕੀਤਾ।

ਉਨ੍ਹਾਂ ਕਿਹਾ ਕਿ ਦੋਵਾਂ ਨੂੰ ਇੰਦੌਰ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ, ਜਿੱਥੇ ਅੱਗੇ ਦੀ ਜਾਂਚ ਲਈ ਸ਼ਿਲਾਂਗ ਲਿਜਾਣ ਲਈ ਟਰਾਂਜ਼ਿਟ ਰਿਮਾਂਡ ਮੰਗਿਆ ਜਾਵੇਗਾ।- ਪੀਟੀਆਈ

Advertisement
Show comments