ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Rain, fresh snowfall in Kashmir ਕਸ਼ਮੀਰ ਵਿਚ ਮੁੜ ਤੋਂ ਮੀਂਹ ਤੇ ਬਰਫ਼ਬਾਰੀ

ਖਿੱਤੇ ਵਿਚ ਤਾਪਮਾਨ ਕਈ ਦਰਜੇ ਹੇਠਾਂ ਆਇਆ; ਮੰਗਲਵਾਰ ਤੋਂ ਮੌਸਮ ਖੁੱਲ੍ਹਣ ਦੀ ਸੰਭਾਵਨਾ
ਫਾਈਲ ਫੋਟੋ।
Advertisement

ਸ੍ਰੀਨਗਰ, 3 ਮਾਰਚ

Rain, fresh snowfall in Kashmir ਕਸ਼ਮੀਰ ਦੇ ਬਹੁਤੇ ਹਿੱਸਿਆਂ ਵਿਚ ਅੱਜ ਮੀਂਹ ਪਿਆ ਤੇ ਉੱਚ ਪਹਾੜੀ ਇਲਾਕਿਆਂ ਵਿਚ ਸੱਜਰੀ ਬਰਫ਼ਬਾਰੀ ਹੋਈ। ਮੀਂਹ ਤੇ ਬਰਫ਼ਬਾਰੀ ਨਾਲ ਖਿੱਤੇ ਵਿਚ ਤਾਪਮਾਨ ਕਈ ਦਰਜੇ ਹੇਠਾਂ ਆ ਗਿਆ ਹੈ। ਮੀਂਹ ਸੋਮਵਾਰ ਤੜਕੇ ਪੈਣਾ ਸ਼ੁਰੂ ਹੋਇਆ।

Advertisement

ਪਹਿਲਗਾਮ ਸਣੇ ਦੱਖਣੀ ਕਸ਼ਮੀਰ ਦੇ ਪਹਾੜੀ ਇਲਾਕਿਆਂ ਵਿਚ ਕਈ ਥਾਈਂ ਬਰਫ਼ਬਾਰੀ ਹੋਈ। ਬਾਰਾਮੂਲਾ ਜ਼ਿਲ੍ਹੇ ਦੇ ਕਈ ਹਿੱਸਿਆਂ ਵਿਚ ਵੀ ਸੱਜਰੀ ਬਰਫ਼ਬਾਰੀ ਦੀਆਂ ਰਿਪੋਰਟਾਂ ਹਨ। ਲੱਦਾਖ ਨਾਲ ਲੱਗਦੇ ਕਾਰਗਿਲ ਜ਼ਿਲ੍ਹੇ ਵਿਚ ਵੀ ਬਰਫਬਾਰੀ ਦੇਖੀ ਗਈ ਹੈ।

ਮੌਸਮ ਵਿਭਾਗ ਮੁਤਾਬਕ ਮੰਗਲਵਾਰ ਤੋਂ ਵਾਦੀ ਵਿਚ ਮੌਸਮ ਵਿਚ ਸੁਧਾਰ ਭਾਵ ਮੌਸਮ ਖੁੱਲ੍ਹਣ ਦੀ ਸੰਭਾਵਨਾ ਹੈ ਤੇ 9 ਮਾਰਚ ਤੱਕ ਮੌਸਮ ਖ਼ੁਸ਼ਕ ਰਹਿਣ ਦੀ ਪੇਸ਼ੀਨਗੋਈ ਕੀਤੀ ਗਈ ਹੈ। -ਪੀਟੀਆਈ

Advertisement
Tags :
rain and snowfall in Kashmir