ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਢਿੱਗਾਂ ਡਿੱਗਣ ਕਾਰਨ ਹਰਿਦੁਆਰ ਵਿੱਚ ਰੇਲ ਮਾਰਗ ਬੰਦ

  ਇੱਥੇ ਹਰ ਕੀ ਪੌੜੀ ਨੇੜੇ ਸੋਮਵਾਰ ਨੂੰ ਮਨਸਾ ਦੇਵੀ ਪਹਾੜੀਆਂ ’ਤੇ ਢਿੱਗਾਂ ਡਿੱਗਣ ਕਾਰਨ ਹਰਿਦੁਆਰ-ਦੇਹਰਾਦੂਨ ਰੇਲ ਮਾਰਗ ਬੰਦ ਹੋ ਗਿਆ। ਰੇਲਵੇ ਪੁਲੀਸ ਸੁਪਰਡੈਂਟ ਅਰੁਣਾ ਭਾਰਤੀ ਨੇ ਦੱਸਿਆ ਕਿ ਕਾਲੀ ਮੰਦਰ ਨੇੜੇ ਭੀਮਗੋੜਾ ਵਿੱਚ ਮਨਸਾ ਦੇਵੀ ਪਹਾੜੀ ਤੋਂ ਪੱਥਰ ਰੇਲਵੇ...
ਵੀਡੀਓਗ੍ਰੈਬ ਏਐੱਨਆਈ
Advertisement

 

ਇੱਥੇ ਹਰ ਕੀ ਪੌੜੀ ਨੇੜੇ ਸੋਮਵਾਰ ਨੂੰ ਮਨਸਾ ਦੇਵੀ ਪਹਾੜੀਆਂ ’ਤੇ ਢਿੱਗਾਂ ਡਿੱਗਣ ਕਾਰਨ ਹਰਿਦੁਆਰ-ਦੇਹਰਾਦੂਨ ਰੇਲ ਮਾਰਗ ਬੰਦ ਹੋ ਗਿਆ। ਰੇਲਵੇ ਪੁਲੀਸ ਸੁਪਰਡੈਂਟ ਅਰੁਣਾ ਭਾਰਤੀ ਨੇ ਦੱਸਿਆ ਕਿ ਕਾਲੀ ਮੰਦਰ ਨੇੜੇ ਭੀਮਗੋੜਾ ਵਿੱਚ ਮਨਸਾ ਦੇਵੀ ਪਹਾੜੀ ਤੋਂ ਪੱਥਰ ਰੇਲਵੇ ਟਰੈਕ ’ਤੇ ਡਿੱਗ ਪਏ, ਜਿਸ ਕਾਰਨ ਹਰਿਦੁਆਰ-ਦੇਹਰਾਦੂਨ-ਰਿਸ਼ੀਕੇਸ਼ ਰੇਲਵੇ ਮਾਰਗ ਬੰਦ ਹੋ ਗਿਆ।

Advertisement

ਉਨ੍ਹਾਂ ਕਿਹਾ ਕਿ ਭੀਮਗੋੜਾ ਰੇਲਵੇ ਸੁਰੰਗ ਨੇੜੇ ਮਲਬੇ ਕਾਰਨ ਰੇਲਵੇ ਟਰੈਕ ਪੂਰੀ ਤਰ੍ਹਾਂ ਬੰਦ ਹੋ ਗਿਆ, ਜਿਸ ਨਾਲ ਵੰਦੇ ਭਾਰਤ ਐਕਸਪ੍ਰੈਸ ਸਮੇਤ ਇੱਕ ਦਰਜਨ ਤੋਂ ਵੱਧ ਰੇਲ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਈ। ਸਰਕਲ ਅਧਿਕਾਰੀ ਸਵਪਨਿਲ ਸੁਯਾਲ ਨੇ ਦੱਸਿਆ ਕਿ ਢਿੱਗਾਂ ਡਿੱਗਣ ਕਾਰਨ ਰੇਲਵੇ ਟਰੈਕ ਨੇੜੇ ਬਣਿਆ ਸ਼ਿਵ ਮੰਦਰ ਵੀ ਢਹਿ ਗਿਆ।

ਰੇਲਵੇ ਦੀ ਟੀਮ ਮੌਕੇ 'ਤੇ ਪਹੁੰਚ ਗਈ ਹੈ ਅਤੇ ਟਰੈਕ ਤੋਂ ਮਲਬਾ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਫਿਲਹਾਲ ਵੰਦੇ ਭਾਰਤ ਐਕਸਪ੍ਰੈਸ ਸਮੇਤ ਰੂਟ ’ਤੇ ਰੇਲ ਗੱਡੀਆਂ ਦੀ ਆਵਾਜਾਈ ਮੁਅੱਤਲ ਕਰ ਦਿੱਤੀ ਗਈ ਹੈ ਕਿਉਂਕਿ ਮਲਬਾ ਹਟਾਉਣ ਵਿੱਚ 8-10 ਘੰਟੇ ਲੱਗ ਸਕਦੇ ਹਨ।

Advertisement
Show comments