ਕਸ਼ਮੀਰੀ ਪੰਡਿਤ ਮਹਿਲਾ ਕਤਲ ਮਾਮਲੇ ’ਚ ਜੇਕੇਐੱਲਐੱਫ ਮੈਂਬਰਾਂ ਦੀ ਰਿਹਾਇਸ਼ ’ਤੇ ਛਾਪੇ
ਸੂਬਾ ਜਾਂਚ ਏਜੰਸੀ (ਐੱਸਆਈਏ) ਨੇ ਕਸ਼ਮੀਰੀ ਮਹਿਲਾ ਪੰਡਿਤ ਦੇ 35 ਵਰ੍ਹੇ ਪਹਿਲਾਂ ਹੋਏ ਕਤਲ ਕੇਸ ਦੀ ਜਾਂਚ ਮੁੜ ਸ਼ੁਰੂ ਕਰਦਿਆਂ ਅੱਜ ਕੇਂਦਰੀ ਕਸ਼ਮੀਰ ’ਚ ਪਾਬੰਦੀਸ਼ੁਦਾ ਦਹਿਸ਼ਤੀ ਗੁਟ ਜੇਕੇਐੱਲਐੱਫ ਦੇ ਸਾਬਕਾ ਮੈਂਬਰਾਂ ਨਾਲ ਸਬੰਧਤ ਅੱਠ ਟਿਕਾਣਿਆਂ ’ਤੇ ਛਾਪੇ ਮਾਰੇ ਹਨ। ਦੱਸਣਯੋਗ...
Advertisement
ਸੂਬਾ ਜਾਂਚ ਏਜੰਸੀ (ਐੱਸਆਈਏ) ਨੇ ਕਸ਼ਮੀਰੀ ਮਹਿਲਾ ਪੰਡਿਤ ਦੇ 35 ਵਰ੍ਹੇ ਪਹਿਲਾਂ ਹੋਏ ਕਤਲ ਕੇਸ ਦੀ ਜਾਂਚ ਮੁੜ ਸ਼ੁਰੂ ਕਰਦਿਆਂ ਅੱਜ ਕੇਂਦਰੀ ਕਸ਼ਮੀਰ ’ਚ ਪਾਬੰਦੀਸ਼ੁਦਾ ਦਹਿਸ਼ਤੀ ਗੁਟ ਜੇਕੇਐੱਲਐੱਫ ਦੇ ਸਾਬਕਾ ਮੈਂਬਰਾਂ ਨਾਲ ਸਬੰਧਤ ਅੱਠ ਟਿਕਾਣਿਆਂ ’ਤੇ ਛਾਪੇ ਮਾਰੇ ਹਨ। ਦੱਸਣਯੋਗ ਹੈ ਨਰਸ ਸਰਲਾ ਭੱਟ ਅਪਰੈਲ 1990 ਵਿੱਚ ਸੌਰਾ ਸਥਿਤ ਆਪਣੇ ਸ਼ੇਰ-ਏ-ਕਸ਼ਮੀਰ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਤੋਂ ਲਾਪਤਾ ਹੋ ਗਈ ਸੀ ਤੇ ਸ੍ਰੀਨਗਰ ਡਾਊਨਟਾਊਨ ’ਚ ਮ੍ਰਿਤਕ ਮਿਲੀ ਸੀ।ਅਧਿਕਾਰੀਆਂ ਨੇ ਦੱਸਿਆ ਕਿ ਐੱਸਆਈਏ ਜਿਸ ਨੇ ਹਾਲ ਹੀ ’ਚ ਕੇਸ ਦੀ ਜਾਂਚ ਆਪਣੇ ਹੱਥ ਲਈ ਹੈ, ਨੇ ਕਤਲ ਦੇ ਸਬੰਧ ’ਚ ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ (ਜੇਕੇਐੱਲਐੱਫ) ਨਾਲ ਜੁੜੇ ਰਹੇ ਕਈ ਵਿਅਕਤੀਆਂ ਦੀਆਂ ਰਿਹਾਇਸ਼ਾਂ ’ਤੇ ਛਾਪੇ ਮਾਰੇ ਹਨ। ਛਾਪਿਆਂ ਦੌਰਾਨ ਐੱਸਈਏ ਅਧਿਕਾਰੀਆਂ ਨੇ ਜੇਕੇਐੱਲਐੱਫ ਦੇ ਸਾਬਕਾ ਆਗੂ ਪੀਰ ਨੂੁਰਉਲ ਹੱਕ ਸ਼ਾਹ ਉਰਫ਼ ਏਅਰ ਮਾਰਸ਼ਲ ਸਣੇ ਕਈ ਹੋਰਨਾਂ ਦੇ ਘਰਾਂ ਦੀ ਤਲਾਸ਼ੀ ਲਈ। ਅਧਿਕਾਰੀਆਂ ਨੇ ਕਿਹਾ ਕਿ ਸ੍ਰੀਨਗਰ ਜ਼ਿਲ੍ਹੇ ’ਚ ਵੱਖ-ਵੱਖ ਥਾਈਂ ਮਾਰੇ ਛਾਪਿਆਂ ਦੌਰਾਨ ਕਈ ਦਸਤਾਵੇਜ਼ ਬਰਾਮਦ ਹੋਏ ਜੋ ਪੀੜਤਾ ਤੇ ਉਸ ਦੇ ਪਰਿਵਾਰ ਨੂੰ ਨਿਆਂ ਦਿਵਾਉਣ ’ਚ ਸਹਾਈ ਹੋਣਗੇ। -ਪੀਟੀਆਈ
Advertisement
Advertisement