Rahul Gandhi ਇੱਕ ਮਹਿਲਾ ਵੱਲੋਂ ਦੋ ਵਾਰ ਵੋਟ ਪਾਉਣ ਬਾਰੇ ਦਾਅਵੇ ਬਾਰੇ ਦਸਤਾਵੇਜ਼ ਸਾਂਝੇ ਕਰਨ: ਚੋਣ ਅਧਿਕਾਰੀ
ਕਰਨਾਟਕ ਦੇ ਮੁੱਖ ਚੋਣ ਅਧਿਕਾਰੀ ਨੇ ਅੱਜ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਨੂੰ ਉਹ ਦਸਤਾਵੇਜ਼ ਸਾਂਝੇ ਕਰਨ ਲਈ ਕਿਹਾ ਹੈ ਜਿਨ੍ਹਾਂ ਦੇ ਆਧਾਰ ’ਤੇ ਉਨ੍ਹਾਂ ਦੋਸ਼ ਲਾਇਆ ਸੀ ਕਿ ਇੱਕ ਮਹਿਲਾ ਨੇ ਦੋ ਵਾਰ ਵੋਟ ਪਾਈ ਸੀ। Karnataka chief electoral officer ਨੇ ਗਾਂਧੀ ਨੂੰ ਕਿਹਾ ਕਿ ਇਹ ਦਸਤਾਵੇਜ਼ ਉਨ੍ਹਾਂ ਦੇ ਦਫ਼ਤਰ ਨੂੰ ਵਿਸਤਾਰ ਨਾਲ ਜਾਂਚ ਕਰਨ ਵਿੱਚ ਮਦਦ ਕਰਨਗੇ। ਗਾਂਧੀ ਨੇ ਪਿਛਲੇ ਹਫ਼ਤੇ ਪੱਤਰਕਾਰ ਸੰਮੇਲਨ ’ਚ ਇਹ ਦਸਤਾਵੇਜ਼ ਦਿਖਾਏ ਸਨ। Notice ਵਿੱਚ ਕਿਹਾ ਗਿਆ, ‘ਤੁਸੀਂ (ਰਾਹੁਲ ਗਾਂਧੀ) ਕਿਹਾ ਹੈ ਕਿ ਚੋਣ ਅਧਿਕਾਰੀ ਵੱਲੋਂ ਦਿੱਤੇ ਗਏ ਰਿਕਾਰਡ ਅਨੁਸਾਰ ਸ੍ਰੀਮਤੀ ਸ਼ਕੁਨ ਰਾਣੀ ਨੇ ਦੋ ਵਾਰ ਵੋਟ ਪਾਈ ਸੀ। ਪੁੱਛ ਪੜਤਾਲ ਕਰਨ ’ਤੇ ਸ੍ਰੀਮਤੀ ਸ਼ਕੁਨ ਰਾਣੀ ਨੇ ਦੱਸਿਆ ਕਿ ਉਸ ਨੇ ਸਿਰਫ਼ ਇੱਕ ਵਾਰ ਵੋਟ ਪਾਈ ਹੈ। ਦੋ ਵਾਰ ਨਹੀਂ ਜਿਵੇਂ ਕਿ ਤੁਸੀਂ ਦੋਸ਼ ਲਾਇਆ ਹੈ।’ ਨੋਟਿਸ ’ਚ ਕਿਹਾ ਗਿਆ ਹੈ ਕਿ ਸੀਈਓ ਦਫ਼ਤਰ ਵੱਲੋਂ ਕੀਤੀ ਗਈ ਮੁੱਢਲੀ ਜਾਂਚ ’ਚ ਇਹ ਵੀ ਪਤਾ ਲੱਗਾ ਹੈ ਕਿ ਕਾਂਗਰਸ ਆਗੂ ਵੱਲੋਂ ਪੇਸ਼ ਦਸਤਾਵੇਜ਼ ਚੋਣ ਅਧਿਕਾਰੀ ਵੱਲੋਂ ਜਾਰੀ ਨਹੀਂ ਕੀਤਾ ਗਿਆ ਸੀ।