ਰਾਹੁਲ ਗਾਂਧੀ ਨੇ ਬਿਹਾਰ ਦੇ ‘ਮ੍ਰਿਤਕ’ ਲੋਕਾਂ ਨਾਲ ਪੀਤੀ ਚਾਹ, ਇਸ ਵਿਲਖਣ ਤਜਰਬੇ ਲਈ EC ਦਾ ਕੀਤਾ ਧੰਨਵਾਦ
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਬਿਹਾਰ ਦੇ ਕੁਝ ਅਜਿਹੇ ਲੋਕਾਂ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਦੇ ਨਾਮ ਕਥਿਤ ਤੌਰ 'ਤੇ ਵਿਸ਼ੇਸ਼ ਵਿਆਪਕ ਸੁਧਾਈ (SIR) ਦੌਰਾਨ ਵੋਟਰ ਸੂਚੀ ਵਿੱਚੋਂ ਇਸ ਆਧਾਰ ’ਤੇ ਹਟਾ ਗਿਆ ਕਿ ਉਹ ‘ਮਰ ਚੁੱਕੇ’ ਹਨ।
ਰਾਹੁਲ ਗਾਂਧੀ ਨੇ ਕਿਹਾ ਕਿ ਇਹ ਬਹੁਤ ‘ਨਿਵੇਕਲਾ ਅਤੇ ਵੱਖਰਾ ਤਜਰਬਾ’ ਸੀ। ਬਿਹਾਰ ਦੇ ਸੱਤ ਵੋਟਰਾਂ ਦੇ ਇੱਕ ਸਮੂਹ ਨੇ ਵਿਰੋਧੀ ਧਿਰ ਦੇ ਨੇਤਾ ਨਾਲ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਮੁਲਾਕਾਤ ਕੀਤੀ ਅਤੇ ਆਪਣਾ ਤਜਰਬਾ ਸਾਂਝਾ ਕੀਤਾ ਕਿ ਕਿਵੇਂ ਚੋਣ ਕਮਿਸ਼ਨ ਦੁਆਰਾ ਉਨ੍ਹਾਂ ਨੁੂੰ ‘ਮ੍ਰਿਤਕ’ ਐਲਾਨ ਦਿੱਤਾ ਗਿਆ ਅਤੇ ਕੀਤਾ ਉਨ੍ਹਾਂ ਦੇ ਨਾਮ ‘ਵੋਟਰ ਸੂਚੀਆਂ’ ਤੋਂ ਹਟਾ ਦਿੱਤੇ ਗਏ ਸਨ।
ਗਾਂਧੀ ਨੇ X 'ਤੇ ਹਿੰਦੀ ਵਿੱਚ ਵਿੱਚ ਕਿਹਾ, “ਜ਼ਿੰਦਗੀ ਵਿੱਚ ਬਹੁਤ ਸਾਰੇ ਦਿਲਚਸਪ ਤਜਰਬੇ ਹੋਏ ਹਨ ਪਰ ਮੈਨੂੰ ਕਦੇ ਵੀ 'ਮਰੇ ਹੋਏ ਲੋਕਾਂ' ਨਾਲ ਚਾਹ ਪੀਣ ਦਾ ਮੌਕਾ ਨਹੀਂ ਮਿਲਿਆ। ਇਸ ਵਿਲੱਖਣ ਅਨੁਭਵ ਲਈ, ਚੋਣ ਕਮਿਸ਼ਨ ਦਾ ਧੰਨਵਾਦ।”
ਰਾਹੁਲ ਗਾਂਧੀ ਵਲੋਂ ਵੀਡੀਓ ਵੀ ਸਾਂਝੀ ਕੀਤੀ ਗਈ । ਇਸ ਵਿੱਚ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਕਿ ਇਨ੍ਹਾਂ ਲੋਕਾਂ ਨੂੰ ਵਿਸ਼ੇਸ਼ ਵਿਆਪਕ ਸੁਧਾਈ (SIR) ਦੌਰਾਨ ਚੋਣ ਕਮਿਸ਼ਨ ਦੁਆਰਾ “ਮ੍ਰਿਤਕ” ਐਲਾਨਿਆ ਗਿਆ ਸੀ ਅਤੇ ਇਹ ਉਨ੍ਹਾਂ 65 ਲੱਖ ਵੋਟਰਾਂ ਵਿੱਚੋਂ ਸਨ ਜਿਨ੍ਹਾਂ ਦੇ ਨਾਮ ਚੋਣ ਵਾਲੇ ਬਿਹਾਰ ਦੀਆਂ ਵੋਟਰ ਸੂਚੀਆਂ ਤੋਂ ਹਟਾ ਦਿੱਤੇ ਗਏ ਹਨ।
ਸਮੂਹ ਨੇ ਗਾਂਧੀ ਨੂੰ ਇਹ ਵੀ ਦੱਸਿਆ ਕਿ ਉਹ ਬੁੱਧਵਾਰ ਨੂੰ ਆਪਣੇ ਵੋਟ ਪਾਉਣ ਦੇ ਅਧਿਕਾਰ ਵਾਪਸ ਲੈਣ ਲਈ ਸੁਪਰੀਮ ਕੋਰਟ ਵਿੱਚ ਪੇਸ਼ ਹੋਏ। ਸੁਪਰੀਮ ਕੋਰਟ ਬਿਹਾਰ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ( SIR) ਵਿਰੁੱਧ ਪਟੀਸ਼ਨਾਂ ’ਤੇ ਸੁਣਵਾਈ ਕਰ ਰਹੀ ਹੈ।
ਗਾਂਧੀ ਨੇ ਕਿਹਾ ਕਿ ਬੰਗਲੁਰੂ ਵਿੱਚ ‘ਵੋਟ ਚੋਰੀ’ ਦਾ ਘਪਲਾ ਉਜਾਗਰ ਹੋਣ ਤੋਂ ਬਾਅਦ ਇਹ ਸਪੱਸ਼ਟ ਹੈ ਕਿ ਬਿਹਾਰ SIR ਅਭਿਆਸ ਨਾਲ ਵੀ ਸਮਝੌਤਾ ਕੀਤਾ ਗਿਆ ਹੈ। ਜਦੋਂ ਜ਼ਿੰਦਾ ਲੋਕਾਂ ਨੂੰ ਮ੍ਰਿਤਕ ਸਮਝਿਆ ਜਾਂਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਚੋਣ ਕਮਿਸ਼ਨ ਜਾਣਕਾਰੀ ਨਹੀਂ ਦੇਣਾ ਚਾਹੁੰਦਾ ਕਿਉਂਕਿ ਜੇਕਰ ਉਹ ਜਾਣਕਾਰੀ ਦਿੰਦਾ ਹੈ ਤਾਂ ਸਾਰੀ 'ਖੇਡ' ਖ਼ਤਮ ਹੋ ਜਾਵੇਗੀ। ਇਸ ਮੀਟਿੰਗ ਦੌਰਾਨ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਨੇਤਾ ਸੰਜੇ ਯਾਦਵ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਕਮਿਸ਼ਨ ਨੂੰ ਦੱਸਣਾ ਚਾਹੀਦਾ ਹੈ ਕਿ ਉਹ 36 ਲੱਖ ਵੋਟਰ ਕੌਣ ਹਨ ਜਿਨ੍ਹਾਂ ਨੂੰ ਤਬਦੀਲ ਕੀਤਾ ਗਿਆ ਹੈ।