ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰਾਹੁਲ ਨੇ ਬਿਹਾਰ ’ਚ ‘ਮ੍ਰਿਤ’ ਵੋਟਰਾਂ ਨਾਲ ਚਾਹ ਪੀਤੀ, ਚੋਣ ਕਮਿਸ਼ਨ ਦਾ ਕੀਤਾ ਧੰਨਵਾਦ

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਬਿਹਾਰ ਦੇ ਕੁਝ ‘ਮ੍ਰਿਤ’ ਵੋਟਰਾਂ ਨਾਲ ਚਾਹ ਪੀ ਕੇ ਨਿਵੇਕਲਾ ਤਜਰਬਾ ਹੋਇਆ ਜਿਸ ਲਈ ਉਨ੍ਹਾਂ ਚੋਣ ਕਮਿਸ਼ਨ ਦਾ ਧੰਨਵਾਦ ਕੀਤਾ ਹੈ। ਬਿਹਾਰ ਦੇ ਸੱਤ ਵੋਟਰਾਂ ਨੇ ਲੋਕ ਸਭਾ ’ਚ...
ਲੋਕਾਂ ਨਾਲ ਗੱਲਬਾਤ ਕਰਨ ਮੌਕੇ ਚਾਹ ਦੀਆਂ ਚੁਸਕੀਆਂ ਲੈਂਦੇ ਹੋਏ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ।
Advertisement
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਬਿਹਾਰ ਦੇ ਕੁਝ ‘ਮ੍ਰਿਤ’ ਵੋਟਰਾਂ ਨਾਲ ਚਾਹ ਪੀ ਕੇ ਨਿਵੇਕਲਾ ਤਜਰਬਾ ਹੋਇਆ ਜਿਸ ਲਈ ਉਨ੍ਹਾਂ ਚੋਣ ਕਮਿਸ਼ਨ ਦਾ ਧੰਨਵਾਦ ਕੀਤਾ ਹੈ। ਬਿਹਾਰ ਦੇ ਸੱਤ ਵੋਟਰਾਂ ਨੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਨਾਲ ਇਥੇ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕਰਕੇ ਚੋਣ ਕਮਿਸ਼ਨ ਵੱਲੋਂ ‘ਮ੍ਰਿਤ’ ਐਲਾਨੇ ਜਾਣ ਅਤੇ ਵੋਟਰ ਸੂਚੀਆਂ ’ਚੋਂ ਨਾਮ ਹਟਾਏ ਜਾਣ ਦੇ ਆਪਣੇ ਤਜਰਬੇ ਸਾਂਝੇ ਕੀਤੇ। ਰਾਹੁਲ ਗਾਂਧੀ ਨੇ ‘ਐਕਸ’ ’ਤੇ ਕਿਹਾ, ‘‘ਜ਼ਿੰਦਗੀ ’ਚ ਕਈ ਤਰ੍ਹਾਂ ਦੇ ਦਿਲਚਸਪ ਤਜਰਬੇ ਹੁੰਦੇ ਹਨ ਪਰ ਮੈਨੂੰ ‘ਮ੍ਰਿਤ ਲੋਕਾਂ’ ਨਾਲ ਚਾਹ ਪੀਣ ਦਾ ਪਹਿਲਾਂ ਕਦੇ ਵੀ ਮੌਕਾ ਨਹੀਂ ਮਿਲਿਆ ਸੀ। ਇਸ ਨਿਵੇਕਲੇ ਤਜਰਬੇ ਲਈ ਮੈਂ ਚੋਣ ਕਮਿਸ਼ਨ ਦਾ ਧੰਨਵਾਦ ਕਰਦਾ ਹਾਂ।’’ ਉਨ੍ਹਾਂ ‘ਮ੍ਰਿਤ’ ਵੋਟਰਾਂ ਨਾਲ ਮੀਟਿੰਗ ਦੀ ਵੀਡੀਓ ਵੀ ਸਾਂਝੀ ਕੀਤੀ ਹੈ। ਵੀਡੀਓ ’ਚ ਰਾਹੁਲ ‘ਮ੍ਰਿਤ’ ਵੋਟਰਾਂ ਨੂੰ ਇਹ ਆਖਦੇ ਸੁਣਾਈ ਦੇ ਰਹੇ ਹਨ ਕਿ ਉਹ ਦਿੱਲੀ ’ਚ ਘੁੰਮਣ-ਫਿਰਨ ਕਿਉਂਕਿ ‘ਮਰੇ’ ਹੋਏ ਬੰਦਿਆਂ ਤੋਂ ਟਿਕਟ ਨਹੀਂ ਲਈ ਜਾ ਸਕਦੀ ਹੈ। ਇਨ੍ਹਾਂ ਵਿਅਕਤੀਆਂ ਨੇ ਰਾਹੁਲ ਗਾਂਧੀ ਨੂੰ ਦੱਸਿਆ ਕਿ ਉਹ ਆਪਣਾ ਵੋਟਿੰਗ ਹੱਕ ਵਾਪਸ ਲੈਣ ਲਈ ਅੱਜ ਸੁਪਰੀਮ ਕੋਰਟ ਅੱਗੇ ਵੀ ਪੇਸ਼ ਹੋਏ ਸਨ। ਇਹ ਸਾਰੇ ਆਰਜੇਡੀ ਆਗੂ ਤੇਜਸਵੀ ਯਾਦਵ ਦੇ ਹਲਕੇ ਰਾਘੋਪੁਰ ਦੇ ਵੋਟਰ ਸਨ ਅਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦੌਰਾਨ ਉਨ੍ਹਾਂ ਦੇ ਨਾਮ ਕੱਟ ਦਿੱਤੇ ਗਏ ਹਨ। ਕਾਂਗਰਸ ਨੇ ਕਿਹਾ ਕਿ ਇਹ ਕੋਈ ਕਲੈਰੀਕਲ ਖਾਮੀ ਨਹੀਂ ਸਗੋਂ ਸਿਆਸੀ ਪੱਧਰ ’ਤੇ ਵੋਟ ਦੇ ਹੱਕ ਤੋਂ ਵਾਂਝੇ ਕਰਨ ਦਾ ਮਾਮਲਾ ਹੈ। ਪਾਰਟੀ ਨੇ ਕਿਹਾ ਕਿ ਬੰਗਲੂਰੂ ’ਚ ‘ਵੋਟ ਚੋਰੀ’ ਦਾ ਪਰਦਾਫ਼ਾਸ਼ ਹੋਣ ਮਗਰੋਂ ਹੁਣ ਬਿਹਾਰ ’ਚ ਵੀ ਸਪੱਸ਼ਟ ਹੋ ਗਿਆ ਹੈ ਕਿ ‘ਐੱਸਆਈਆਰ’ ਰਾਹੀਂ ਵੋਟਰ ਸੂਚੀਆਂ ’ਚ ਛੇੜਖਾਨੀ ਕੀਤੀ ਜਾ ਰਹੀ ਹੈ। -ਪੀਟੀਆਈ 

Advertisement
Advertisement
Show comments