ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰਾਹੁਲ ਵੱਲੋਂ ਅਡਾਨੀ ਦੀ ਗ੍ਰਿਫ਼ਤਾਰੀ ਦੀ ਮੰਗ

ਨਵੀਂ ਦਿੱਲੀ, 27 ਨਵੰਬਰ ਕਾਂਗਰਸ ਨੇ ਅੱਜ ਕਿਹਾ ਹੈ ਕਿ ‘ਮੋਦਾਨੀ ਈਕੋਸਿਸਟਮ’ ਅਮਰੀਕਾ ਵਿੱਚ ਕਾਰੋਬਾਰੀ ਗੌਤਮ ਅਡਾਨੀ ’ਤੇ ਲੱਗੇ ਰਿਸ਼ਵਤ ਦੇਣ ਦੇ ਦੋਸ਼ਾਂ ਦੀ ਗੰਭੀਰਤਾ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜਦਕਿ ਰਾਹੁਲ ਗਾਂਧੀ ਨੇ ਸਰਕਾਰ ’ਤੇ ਅਡਾਨੀ ਨੂੰ...
Advertisement

ਨਵੀਂ ਦਿੱਲੀ, 27 ਨਵੰਬਰ

ਕਾਂਗਰਸ ਨੇ ਅੱਜ ਕਿਹਾ ਹੈ ਕਿ ‘ਮੋਦਾਨੀ ਈਕੋਸਿਸਟਮ’ ਅਮਰੀਕਾ ਵਿੱਚ ਕਾਰੋਬਾਰੀ ਗੌਤਮ ਅਡਾਨੀ ’ਤੇ ਲੱਗੇ ਰਿਸ਼ਵਤ ਦੇਣ ਦੇ ਦੋਸ਼ਾਂ ਦੀ ਗੰਭੀਰਤਾ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜਦਕਿ ਰਾਹੁਲ ਗਾਂਧੀ ਨੇ ਸਰਕਾਰ ’ਤੇ ਅਡਾਨੀ ਨੂੰ ਬਚਾਉਣ ਦਾ ਦੋਸ਼ ਲਾਇਆ। ਵਿਰੋਧੀ ਪਾਰਟੀ ਨੇ ਰਿਸ਼ਵਤ ਦੇ ਦੋਸ਼ਾਂ ’ਤੇ ਵਕੀਲ ਮਹੇਸ਼ ਜੇਠਮਲਾਨੀ ਤੇ ਮੁਕੁਲ ਰੋਹਤੋਗੀ ਵੱਲੋਂ ਕੀਤੀਆਂ ਟਿੱਪਣੀਆਂ ਰੱਦ ਕਰਦਿਆਂ ਕਿਹਾ ਕਿ ਹੁਣ ਦੋਸ਼ਾਂ ਤੋਂ ਪੱਲਾ ਝਾੜ ਕੇ ਨੁਕਸਾਨ ਨੂੁੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰੋਹਤਗੀ ਨੇ ਕਿਹਾ ਸੀ ਕਿ ਅਮਰੀਕਾ ਵਿੱਚ ਕਥਿਤ ਰਿਸ਼ਵਤਖੋਰੀ ਮਾਮਲੇ ਵਿੱਚ ਦਾਇਰ ਕੇਸ ਵਿੱਚ ਕਾਰੋਬਾਰੀ ਗੌਤਮ ਅਡਾਨੀ ਤੇ ਉਨ੍ਹਾਂ ਦੇ ਭਤੀਜੇ ਸਾਗਰ ਅਡਾਨੀ ਦੇ ਨਾਂ ਸ਼ਾਮਲ ਨਹੀਂ ਹਨ। ਸ੍ਰੀ ਰੋਹਤਗੀ ਨੇ ਕਿਹਾ, ‘‘ਮੈਂ ਅਮਰੀਕੀ ਅਦਾਲਤ ਵੱਲੋਂ ਦਿੱਤੇ ਇਸ ਦੋਸ਼ ਪੱਤਰ ਨੂੰ ਪੜ੍ਹਿਆ ਹੈ। ਮੇਰਾ ਮੰਨਣਾ ਹੈ ਕਿ ਇਸ ਵਿੱਚ ਪੰਜ ਦੋਸ਼ ਜਾਂ ਪੰਜ ਧਾਰਾਵਾਂ ਹਨ। ਇਹ ਗੱਲ ਧਿਆਨ ਦੇਣ ਯੋਗ ਹੈ ਕਿ ਧਾਰਾ ਇੱਕ ਅਤੇ ਪੰਜ ਬਾਕੀ ਧਾਰਾਵਾਂ ਦੇ ਮੁਕਾਬਲੇ ਵੱਧ ਅਹਿਮ ਹਨ, ਪਰ ਨਾ ਤਾਂ ਧਾਰਾ 1 ਵਿੱਚ ਅਤੇ ਨਾ ਹੀ ਧਾਰਾ 5 ਵਿੱਚ ਅਡਾਨੀ ਜਾਂ ਉਨ੍ਹਾਂ ਦੇ ਭਤੀਜੇ ਖਿਲਾਫ਼ ਦੋਸ਼ ਲਾਇਆ ਗਿਆ ਹੈ।’’ ਕਾਂਗਰਸ ਨੇ ਮੰਗ ਕੀਤੀ ਕਿ ਅਡਾਨੀ ਖ਼ਿਲਾਫ਼ ਲੱਗੇ ਦੋਸ਼ਾਂ ’ਤੇ ਸੰਸਦ ਵਿੱਚ ਵਿਸਥਾਰ ’ਚ ਚਰਚਾ ਕੀਤੀ ਜਾਵੇ ਤੇ ਸੇਬੀ ਜਿਹੀ ਜਾਂਚ ਏਜੰਸੀਆਂ ਇਨ੍ਹਾਂ ਦੋਸ਼ਾਂ ਦੀ ਜਾਂਚ ਕਰਵਾਈ ਜਾਵੇ। ਸੰਸਦ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਹੁਲ ਨੇ ਕਿਹਾ,‘ਜਦੋਂ ਮੁਲਕ ’ਚ ਹਜ਼ਾਰਾਂ ਹੀ ਲੋਕਾਂ ਨੁੂੰ ‘ਛੋਟੇ’ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ ਤਾਂ ਅਡਾਨੀ ਜੇਲ੍ਹ ਵਿੱਚ ਕਿਉਂ ਨਹੀਂ ਹਨ? ਅਡਾਨੀ ਸਮੂਹ ਵੱਲੋਂ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤੇ ਜਾਣ ਸਬੰਧੀ ਪੁੱਛੇ ਸੁਆਲ ਦੇ ਜੁਆਬ ’ਚ ਉਨ੍ਹਾਂ ਕਿਹਾ,‘ਤੁਹਾਨੂੰ ਲੱਗਦਾ ਹੈ ਕਿ ਅਡਾਨੀ ਇਨ੍ਹਾਂ ਨੂੰ ਸਵੀਕਾਰ ਕਰਨਗੇ? ਤੁਸੀਂ ਕਿਹੜੇ ਸੰਸਾਰ ’ਚ ਜੀਅ ਰਹੇ ਹੋ? ਸਪੱਸ਼ਟ ਹੈ ਕਿ, ਉਹ ਦੋਸ਼ਾਂ ਤੋਂ ਇਨਕਾਰ ਕਰ ਦੇਣਗੇ।’ -ਪੀਟੀਆਈ

Advertisement

Advertisement