ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰੈਗਿੰਗ: ਯੂਜੀਸੀ ਦੀ ਡਿਫਾਲਟਰ ਸੂਚੀ ਵਿੱਚ ਚਾਰ ਆਈਆਈਟੀ ਤੇ ਤਿੰਨ ਆਈਆਈਐੱਮ

ਨਵੀਂ ਦਿੱਲੀ, 29 ਜੂਨਚਾਰ ਭਾਰਤੀ ਤਕਨੀਕੀ ਸੰਸਥਾਵਾਂ (ਆਈਆਈਟੀ) ਅਤੇ ਤਿੰਨ ਭਾਰਤੀ ਮੈਨੇਜਮੈਂਟ ਸੰਸਥਾਵਾਂ (ਆਈਆਈਐੱਮ) ਨੂੰ ਰੈਗਿੰਗ ਰੋਕੂ ਨਿਯਮਾਂ ਦਾ ਪਾਲਣ ਨਾ ਕਰਨ ਕਾਰਨ ਡਿਫਾਲਟਰ ਸੂਚੀ ’ਚ ਰੱਖਿਆ ਗਿਆ ਹੈ। ਯੂਨੀਵਰਸਿਟੀ ਗਰਾਂਟਸ ਕਮਿਸ਼ਨ (ਯੂਜੀਸੀ) ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਯੂਜੀਸੀ...
Advertisement

ਨਵੀਂ ਦਿੱਲੀ, 29 ਜੂਨਚਾਰ ਭਾਰਤੀ ਤਕਨੀਕੀ ਸੰਸਥਾਵਾਂ (ਆਈਆਈਟੀ) ਅਤੇ ਤਿੰਨ ਭਾਰਤੀ ਮੈਨੇਜਮੈਂਟ ਸੰਸਥਾਵਾਂ (ਆਈਆਈਐੱਮ) ਨੂੰ ਰੈਗਿੰਗ ਰੋਕੂ ਨਿਯਮਾਂ ਦਾ ਪਾਲਣ ਨਾ ਕਰਨ ਕਾਰਨ ਡਿਫਾਲਟਰ ਸੂਚੀ ’ਚ ਰੱਖਿਆ ਗਿਆ ਹੈ। ਯੂਨੀਵਰਸਿਟੀ ਗਰਾਂਟਸ ਕਮਿਸ਼ਨ (ਯੂਜੀਸੀ) ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਯੂਜੀਸੀ ਨੇ ਦੇਸ਼ ਭਰ ਦੀਆਂ 89 ਸੰਸਥਾਵਾਂ ਨੂੰ ਐਂਟੀ ਰੈਗਿੰਗ ਨਿਯਮਾਂ ਦਾ ਲਾਜ਼ਮੀ ਪਾਲਣ ਕਰਨ ਬਾਰੇ ਸਹੁੰ ਪੱਤਰ ਜਮ੍ਹਾਂ ਨਾ ਕਰਨ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਡਿਫਾਲਟਰ ਸੂਚੀ ਵਿੱਚ ਆਈਆਈਟੀ, ਆਈਆਈਐੱਮ, ਏਮਸ, ਐੱਨਆਈਟੀ ਸਮੇਤ ਕੌਮੀ ਪੱਧਰ ਦੀਆਂ 17 ਸੰਸਥਾਵਾਂ ਸ਼ਾਮਲ ਹਨ। ਡਿਫਾਲਟਰ ਆਈਆਈਟੀ’ਜ਼ ਵਿੱਚ ਆਈਆਈਟੀ ਬਾਂਬੇ, ਆਈਆਈਟੀ ਖੜਗਪੁਰ, ਆਈਆਈਟੀ ਪਲੱਕੜ ਅਤੇ ਆਈਆਈਟੀ ਹੈਦਰਾਬਾਦ ਸ਼ਾਮਲ ਹਨ। ਇਸੇ ਤਰ੍ਹਾਂ ਆਈਆਈਐੱਮ ਬਾਂਬੇ, ਆਈਆਈਐੱਮ ਰੋਹਤਕ ਤੇ ਆਈਆਈਐੱਮ ਤਿਰੂਚਿਰਾਪੱਲੀ ਵੀ ਸੂਚੀ ਵਿੱਚ ਹਨ। ਡਿਫਾਲਟਰਾਂ ਵਿੱਚ ਏਮਸ ਰਾਏਬਰੇਲੀ ਅਤੇ ਐੱਨਆਈਟੀ ਦਿੱਲੀ, ਆਂਧਰਾ ਪ੍ਰਦੇਸ਼ ਤੇ ਹਰਿਆਣਾ ਵੀ ਸ਼ਾਮਲ ਹਨ।

ਯੂਜੀਸੀ ਦੇ ਸਕੱਤਰ ਮਨੀਸ਼ ਜੋਸ਼ੀ ਨੇ ਕਿਹਾ, ‘ਯੂਜੀਸੀ ਦੇ ਧਿਆਨ ਵਿੱਚ ਆਇਆ ਹੈ ਕਿ ਉਸ ਵੱਲੋਂ ਜਾਰੀ ਕਈ ਐਡਵਾਈਜ਼ਰੀਆਂ, ਐਂਟੀ ਰੈਗਿੰਗ ਹੈਲਪਲਾਈਨ ’ਤੇ ਕਾਲ ਅਤੇ ਐਂਟੀ ਰੈਗਿੰਗ ਨਿਗਰਾਨੀ ਏਜੰਸੀ ਦੇ ਸਿੱਧੇ ਦਖਲ ਦੇ ਬਾਵਜੂਦ ਇਸ ਸੰਸਥਾਵਾਂ ਵਿਦਿਆਰਥੀਆਂ ਦਾ ਲਾਜ਼ਮੀ ਐਂਟੀ ਰੈਗਿੰਗ ਸਹੁੰ ਪੱਤਰ ਤੇ ਸੰਸਥਾਵਾਂ ਦਾ ਹਲਫ਼ਨਾਮਾ ਪੇਸ਼ ਕਰਨ ’ਚ ਨਾਕਾਮ ਰਹੀਆਂ ਹਨ।’ -ਪੀਟੀਆਈ

Advertisement

 

 

Advertisement