ਰਾਏਬਰੇਲੀ: ਚੋਰ ਸਮਝ ਕੇ ਦਲਿਤ ਦੀ ਕੁੱਟ-ਕੁੱਟ ਕੇ ਹੱਤਿਆ
ਉੱਤਰ ਪ੍ਰਦੇਸ਼ ਦੇ ਊਂਚਾਹਾਰ ਇਲਾਕੇ ਵਿੱਚ ਪਿੰਡ ਵਾਸੀਆਂ ਨੇ 40 ਸਾਲਾ ਦਲਿਤ ਨੂੰ ਗ਼ਲਤੀ ਨਾਲ ਚੋਰ ਸਮਝ ਕੇ ਉਸ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਗੁਆਂਢੀ ਜ਼ਿਲ੍ਹੇ ਫਤਹਿਪੁਰ ਦੇ ਹਰੀਓਮ ਵਜੋਂ ਹੋਈ ਹੈ। ਪੁਲੀਸ ਅਨੁਸਾਰ ਬੁੱਧਵਾਰ ਰਾਤ...
Advertisement
ਉੱਤਰ ਪ੍ਰਦੇਸ਼ ਦੇ ਊਂਚਾਹਾਰ ਇਲਾਕੇ ਵਿੱਚ ਪਿੰਡ ਵਾਸੀਆਂ ਨੇ 40 ਸਾਲਾ ਦਲਿਤ ਨੂੰ ਗ਼ਲਤੀ ਨਾਲ ਚੋਰ ਸਮਝ ਕੇ ਉਸ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਗੁਆਂਢੀ ਜ਼ਿਲ੍ਹੇ ਫਤਹਿਪੁਰ ਦੇ ਹਰੀਓਮ ਵਜੋਂ ਹੋਈ ਹੈ। ਪੁਲੀਸ ਅਨੁਸਾਰ ਬੁੱਧਵਾਰ ਰਾਤ ਨੂੰ ਪਿੰਡ ਵਾਸੀਆਂ ਨੇ ਹਰੀਓਮ ਨੂੰ ਸ਼ੱਕੀ ਹਾਲਤ ਵਿੱਚ ਘੁੰਮਦਿਆਂ ਦੇਖਿਆ, ਜਦੋਂ ਉਹ ਉਨ੍ਹਾਂ ਦੇ ਸਵਾਲਾਂ ਦਾ ਸਹੀ ਜਵਾਬ ਨਾ ਦੇ ਸਕਿਆ ਤਾਂ ਭੀੜ ਨੇ ਉਸ ਨੂੰ ਚੋਰ ਸਮਝ ਕੇ ਬੇਰਹਿਮੀ ਨਾਲ ਕੁੱਟਿਆ ਅਤੇ ਗੰਭੀਰ ਹਾਲਤ ਵਿੱਚ ਰੇਲਵੇ ਲਾਈਨ ਨੇੜੇ ਛੱਡ ਦਿੱਤਾ, ਜਿੱਥੇ ਵੀਰਵਾਰ ਸਵੇਰੇ ਉਸ ਦੀ ਲਾਸ਼ ਮਿਲੀ।ਪੁਲੀਸ ਨੇ ਇਸ ਸਬੰਧੀ ਹੱਤਿਆ ਦਾ ਕੇਸ ਦਰਜ ਕਰਕੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਲਾਪਰਵਾਹੀ ਦੇ ਦੋਸ਼ ਹੇਠ ਇੱਕ ਸਬ-ਇੰਸਪੈਕਟਰ ਅਤੇ ਦੋ ਕਾਂਸਟੇਬਲਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉੱਤਰ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਜੈ ਰਾਏ ਨੇ ਦਾਅਵਾ ਕੀਤਾ ਕਿ ਜਦੋਂ ਹਰੀਓਮ ਨੇ ਕੁੱਟਮਾਰ ਦੌਰਾਨ ਰਾਹੁਲ ਗਾਂਧੀ ਦਾ ਨਾਂ ਲਿਆ ਤਾਂ ਉਸ ਨੂੰ ਹੋਰ ਵੀ ਜ਼ਿਆਦਾ ਕੁੱਟਿਆ ਗਿਆ। ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਵੀ ਪੀੜਤ ਦੇ ਪਰਿਵਾਰ ਨਾਲ ਫੋਨ ’ਤੇ ਗੱਲਬਾਤ ਕਰਕੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ।
Advertisement
Advertisement