ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Quraishi was Muslim commissioner: Nishikant Dubey: ਨਿਸ਼ੀਕਾਂਤ ਦੂਬੇ ਵੱਲੋਂ ਐੱਸਵਾਈ ਕੁਰੈਸ਼ੀ ਦੀ ਮੁਸਲਿਮ ਕਮਿਸ਼ਨਰ ਵਜੋਂ ਤੁਲਨਾ

ਭਾਜਪਾ ਸੰਸਦ ਮੈਂਬਰ ਨੇ ਚੀਫ ਜਸਟਿਸ ਮਗਰੋਂ ਸਾਬਕਾ ਚੋਣ ਕਮਿਸ਼ਨਰ ਬਾਰੇ ਕੀਤੀ ਟਿੱਪਣੀ
Advertisement

ਨਵੀਂ ਦਿੱਲੀ, 20 ਅਪਰੈਲ

ਭਾਜਪਾ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਵੱਲੋਂ ਚੀਫ ਜਸਟਿਸ ਖ਼ਿਲਾਫ਼ ਟਿੱਪਣੀ ਕਰਨ ਦਾ ਮਾਮਲਾ ਠੰਢਾ ਨਹੀਂ ਹੋਇਆ ਕਿ ਉਸ ਨੇ ਹੁਣ ਸਾਬਕਾ ਚੋਣ ਕਮਿਸ਼ਨਰ ਐਸ ਵਾਈ ਕੁਰੈਸ਼ੀ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਹ ਚੋਣ ਕਮਿਸ਼ਨਰ ਨਹੀਂ ਬਲਕਿ ‘ਮੁਸਲਿਮ ਕਮਿਸ਼ਨਰ’ ਸਨ। ਇਸ ਤੋਂ ਪਹਿਲਾਂ ਕੁਰੈਸ਼ੀ ਨੇ ਵਕਫ ਸੋਧ ਕਾਨੂੰਨ ਦੀ ਆਲੋਚਨਾ ਕੀਤੀ ਸੀ। ਕੁਰੈਸ਼ੀ ਦੀ ਟਿੱਪਣੀ ’ਤੇ ਅੱਜ ਪ੍ਰਤੀਕਿਰਿਆ ਦਿੰਦਿਆਂ ਦੂਬੇ ਨੇ ਕਿਹਾ, ‘ਤੁਸੀਂ ਚੋਣ ਕਮਿਸ਼ਨਰ ਨਹੀਂ ਸੀ, ਤੁਸੀਂ ਇੱਕ ਮੁਸਲਿਮ ਕਮਿਸ਼ਨਰ ਸੀ। ਤੁਹਾਡੇ ਕਾਰਜਕਾਲ ’ਚ ਝਾਰਖੰਡ ਦੇ ਸੰਥਾਲ ਪਰਗਨਾ ’ਚ ਸਭ ਤੋਂ ਵੱਧ ਬੰਗਲਾਦੇਸ਼ੀ ਘੁਸਪੈਠੀਆਂ ਨੂੰ ਵੋਟਰ ਬਣਾਇਆ ਗਿਆ।’

Advertisement

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦੂਬੇ ਨੇ ਸੁਪਰੀਮ ਕੋਰਟ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜੇਕਰ ਕਾਨੂੰਨ ਸਿਰਫ਼ ਸਰਵਉਚ ਅਦਾਲਤ ਹੀ ਬਣਾਏਗੀ ਤਾਂ ਸੰਸਦ ਅਤੇ ਵਿਧਾਨ ਸਭਾਵਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਇਸ ਸਬੰਧੀ ਦੂਬੇ ਨੇ ਪਹਿਲਾਂ ਐਕਸ ’ਤੇ ਪੋਸਟ ਪਾਈ, ਇਸ ਤੋਂ ਬਾਅਦ ਏਜੰਸੀ ਨਾਲ ਗੱਲਬਾਤ ਕਰਦਿਆਂ ਦੋਸ਼ ਲਾਇਆ ਕਿ ਸੁਪਰੀਮ ਕੋਰਟ ਵਿਧਾਨ ਸਭਾ ਵੱਲੋਂ ਪਾਸ ਕੀਤੇ ਗਏ ਕਾਨੂੰਨਾਂ ਨੂੰ ਰੱਦ ਕਰ ਕੇ ਸੰਸਦ ਦੀ ਕਾਨੂੰਨ ਬਣਾਉਣ ਵਾਲੀ ਤਾਕਤ ਨੂੰ ਆਪਣੇ ਹੱਥ ਵਿਚ ਲੈ ਰਹੀ ਹੈ, ਇੰਨਾ ਹੀ ਨਹੀਂ ਸਗੋਂ ਰਾਸ਼ਟਰਪਤੀ ਨੂੰ ਵੀ ਨਿਰਦੇਸ਼ ਦੇ ਰਹੀ ਹੈ। ਉਨ੍ਹਾਂ ਅਦਾਲਤ ’ਤੇ ਦੋਸ਼ ਲਾਇਆ ਕਿ ਉਹ ਦੇਸ਼ ਵਿਚ ਧਾਰਮਿਕ ਜੰਗ ਨੂੰ ਹੁਲਾਰਾ ਦੇ ਰਹੀ ਹੈ।

ਉਨ੍ਹਾਂ ਨੇ ‘ਐਕਸ’ ‘ਤੇ ਲਿਖਿਆ ਸੀ, ‘ਕਾਨੂੰਨ ਜੇਕਰ ਸਿਰਫ਼ ਸੁਪਰੀਮ ਕੋਰਟ ਹੀ ਬਣਾਏਗੀ ਤਾਂ ਸੰਸਦ ਭਵਨ ਬੰਦ ਕਰ ਦੇਣਾ ਚਾਹੀਦਾ ਹੈ।’ ਉਨ੍ਹਾਂ ਦੀ ਇਹ ਟਿੱਪਣੀ ਉਸ ਵੇਲੇ ਆਈ ਹੈ ਜਦ ਸੁਪਰੀਮ ਕੋਰਟ ਵਕ਼ਫ਼ (ਸੋਧ) ਕਾਨੂੰਨ ਦੀ ਸੰਵਿਧਾਨਕਤਾ ਨੂੰ ਚੁਣੌਤੀ ਦੇਣ ਵਾਲੀਆਂ ਕਈ ਅਰਜ਼ੀਆਂ ’ਤੇ ਸੁਣਵਾਈ ਕਰ ਰਹੀ ਹੈ। ਇਸ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਭਾਜਪਾ ਆਗੂ ਦੇ ਇਸ ਬਿਆਨ ਦੀ ਰੱਜ ਕੇ ਨਿਖੇਧੀ ਕਰਦਿਆਂ ਆਗੂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗੀ ਕੀਤੀ ਹੈ। ਇਸ ਤੋਂ ਇਲਾਵਾ ਵਿਰੋਧੀ ਪਾਰਟੀਆਂ ਦੇ ਕਈ ਮੈਂਬਰਾਂ ਨੇ ਕਿਹਾ ਕਿ ਸਰਵਉਚ ਅਦਾਲਤ ਇਸ ਮਾਮਲੇ ਦਾ ਆਪ ਹੀ ਨੋਟਿਸ ਲੈ ਕੇ ਕਾਰਵਾਈ ਕਰੇਗੀ।

Advertisement
Show comments