ਆਈਫੋਨ 17 ਖਰੀਦਣ ਲਈ ਦਿੱਲੀ ਤੇ ਮੁੰਬਈ ’ਚ ਲੱਗੀਆਂ ਕਤਾਰਾਂ
                    ਐਪਲ ਦੇ ਨਵੇਂ ਆਈਫੋਨ 17 ਦੀ ਅੱਜ ਤੋਂ ਪੂਰੇ ਭਾਰਤ ਵਿਚ ਵਿਕਰੀ ਸ਼ੁਰੂ ਹੋ ਗਈ ਹੈ। ਮੁੰਬਈ ਤੇ ਦਿੱਲੀ ਵਿੱਚ ਐਪਲ ਸਟੋਰ ਖੁੱਲ੍ਹਣ ਤੋਂ ਪਹਿਲਾਂ ਹੀ ਇਨ੍ਹਾਂ ਦੇ ਬਾਹਰ ਲੋਕਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਕਈ ਲੋਕ ਮਹਾਰਾਸ਼ਟਰ ਦੇ ਬਾਹਰੋਂ...
                
        
        
    
                 Advertisement 
                
 
            
        ਐਪਲ ਦੇ ਨਵੇਂ ਆਈਫੋਨ 17 ਦੀ ਅੱਜ ਤੋਂ ਪੂਰੇ ਭਾਰਤ ਵਿਚ ਵਿਕਰੀ ਸ਼ੁਰੂ ਹੋ ਗਈ ਹੈ। ਮੁੰਬਈ ਤੇ ਦਿੱਲੀ ਵਿੱਚ ਐਪਲ ਸਟੋਰ ਖੁੱਲ੍ਹਣ ਤੋਂ ਪਹਿਲਾਂ ਹੀ ਇਨ੍ਹਾਂ ਦੇ ਬਾਹਰ ਲੋਕਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਕਈ ਲੋਕ ਮਹਾਰਾਸ਼ਟਰ ਦੇ ਬਾਹਰੋਂ ਫ਼ੋਨ ਖਰੀਦਣ ਆਏ ਸਨ।
ਅਹਿਮਦਾਬਾਦ ਤੋਂ ਆਈਫੋਨ ਖਰੀਦਣ ਮੁੰਬਈ ਆਏ ਇੱਕ ਨੌਜਵਾਨ ਨੇ ਕਿਹਾ ਕਿ ਉਹ ਹਰ ਵਾਰ ਨਵਾਂ ਆਈਫੋਨ ਲਾਂਚ ਹੋਣ ’ਤੇ ਇੱਥੇ ਆਉਂਦਾ ਹੈ। ਉਹ ਸਵੇਰੇ 5 ਵਜੇ ਤੋਂ ਫ਼ੋਨ ਖਰੀਦਣ ਲਈ ਕਤਾਰ ਵਿੱਚ ਖੜ੍ਹਾ ਹੈ। ਜ਼ਿਕਰਯੋਗ ਹੈ ਕਿ ਐਪਲ ਨੇ 9 ਸਤੰਬਰ ਨੂੰ ਆਈਫੋਨ 17 ਸੀਰੀਜ਼ ਲਾਂਚ ਕੀਤੀ ਸੀ। ਇਸ ਦੀ ਸ਼ੁਰੂਆਤੀ ਕੀਮਤ 82,900 ਰੁਪਏ ਹੈ।
                 Advertisement 
                
 
            
        
                 Advertisement 
                
 
            
        