Putin to visit India: ਰੂਸੀ ਸਦਰ ਪੂਤਿਨ ਛੇਤੀ ਹੀ ਭਾਰਤ ਆਉਣਗੇ
ਕੌਮੀ ਸੁਰੱਖਿਆ ਸਲਾਹਕਾਰ ਡੋਵਾਲ ਨੇ ਮਾਸਕੋ ਵਿਚ ਕੀਤਾ ਖ਼ੁਲਾਸਾ
Advertisement
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ (Russian President Vladimir Putin) ਛੇਤੀ ਹੀ ਭਾਰਤ ਦਾ ਦੌਰਾ ਕਰਨਗੇ। ਇਹ ਜਾਣਕਾਰੀ ਵੀਰਵਾਰ ਨੂੰ ਦੇੇਸ਼ ਦੇ ਕੌਮੀ ਸਲਾਮਤੀ ਸਲਾਹਕਾਰ ਅਜੀਤ ਡੋਵਾਲ (National Security Adviser Ajit Doval) ਨੇ ਦਿੱਤੀ ਹੈ।
ਡੋਵਾਲ ਨੇ ਮਾਸਕੋ ਵਿਚ ਦੱਸਿਆ ਕਿ ਪੂਤਿਨ ਦੀ ਭਾਰਤ ਫੇਰੀ ਦੀਆਂ ਤਾਰੀਖ਼ਾਂ ਤੈਅ ਕੀਤੀਆਂ ਜਾ ਰਹੀਆਂ ਹਨ। ਉਂਝ ਇੰਟਰਫੈਕਸ (Interfax) ਖ਼ਬਰ ਏਜੰਸੀ ਨੇ ਕਿਹਾ ਹੈ ਕਿ ਪੂਤਿਨ ਸੰਭਵ ਤੌਰ ’ਤੇ ਅਗਸਤ ਮਹੀਨੇ ਦੇ ਅਖ਼ੀਰਲੇ ਦਿਨਾਂ ਵਿਚ ਭਾਰਤ ਦੌਰੇ ਉਤੇ ਆ ਸਕਦੇ ਹਨ।
Advertisement
Advertisement