ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਆਸਟਰੇਲੀਆ ਦੇ ਸ਼ਹਿਰ ਸਵਾਨ ’ਚ ਪੰਜਾਬਣ ਬਣੀ ਕੌਂਸਲਰ

ਪੱਛਮੀ ਆਸਟਰੇਲੀਆ ਦੇ ਸਭ ਤੋਂ ਵੱਡੇ ਸ਼ਹਿਰ ਸਵਾਨ ਦੀ ਮਿਉਂਸਿਪਲ ਕੌਂਸਲ ਦੀਆਂ ਹੋਈਆਂ ਚੋਣਾਂ ਵਿੱਚ ਨਵਦੀਪ ਕੌਰ ਉਰਫ ਨਵ ਕੌਰ ਨੂੰ ਵਾਰਡ ਅਲਟੋਨ ਤੋਂ ਚੋਣ ਜਿੱਤ ਕੇ ਪਹਿਲੀ ਵਾਰ ਪੰਜਾਬਣ ਮਹਿਲਾ ਕੌਂਸਲਰ ਬਣਨ ਦਾ ਮਾਣ ਹਾਸਲ ਹੋਇਆ ਹੈ। ਪੱਛਮੀ ਆਸਟਰੇਲੀਆ...
ਸਵਾਨ ਦੀ ਕੌਂਸਲਰ ਬਣੀ ਨਵਦੀਪ ਕੌਰ ਉਰਫ ਨਵ ਕੌਰ ਸਹੁੰ ਚੁੱਕਦੀ ਹੋਈ।
Advertisement

ਪੱਛਮੀ ਆਸਟਰੇਲੀਆ ਦੇ ਸਭ ਤੋਂ ਵੱਡੇ ਸ਼ਹਿਰ ਸਵਾਨ ਦੀ ਮਿਉਂਸਿਪਲ ਕੌਂਸਲ ਦੀਆਂ ਹੋਈਆਂ ਚੋਣਾਂ ਵਿੱਚ ਨਵਦੀਪ ਕੌਰ ਉਰਫ ਨਵ ਕੌਰ ਨੂੰ ਵਾਰਡ ਅਲਟੋਨ ਤੋਂ ਚੋਣ ਜਿੱਤ ਕੇ ਪਹਿਲੀ ਵਾਰ ਪੰਜਾਬਣ ਮਹਿਲਾ ਕੌਂਸਲਰ ਬਣਨ ਦਾ ਮਾਣ ਹਾਸਲ ਹੋਇਆ ਹੈ। ਪੱਛਮੀ ਆਸਟਰੇਲੀਆ ਦੇ ਸ਼ਹਿਰ ਸਵਾਨ ਦੀ ਕੌਂਸਲ ਦੇ ਕੁੱਲ 12 ਕੌਂਸਲਰਾਂ ਵਿੱਚ ਪਹਿਲੀ ਵਾਰ ਕੋਈ ਭਾਰਤੀ ਮੂਲ ਦੀ ਮਹਿਲਾ ਕੌਂਸਲਰ ਬਣੀ ਹੈ। ਨਵਦੀਪ ਕੌਰ ਦੀ ਜਿੱਤ ’ਤੇ ਇੱਥੇ ਵੱਸਦੇ ਸਮੂਹ ਪੰਜਾਬੀਆਂ ਵਿੱਚ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਸਵਾਨ ਸ਼ਹਿਰ ਦੇ ਵਾਰਡ ਅਲਟੋਨ ਵਿੱਚ ਨਵਦੀਪ ਕੌਰ ਉਰਫ ਨਵ ਕੌਰ ਸਮੇਤ ਕੌਂਸਲਰ ਦੀ ਚੋਣ ਲਈ ਕੁੱਲ 10 ਉਮੀਦਵਾਰ ਚੋਣ ਮੈਦਾਨ ਵਿੱਚ ਸਨ, ਜਿਨ੍ਹਾ ਵਿੱਚੋਂ ਨਵਦੀਪ ਕੌਰ ਉਰਫ ਨਵ ਕੌਰ ਨੇ ਸਾਰਿਆਂ ਨਾਲੋਂ ਵੱਧ 1888 ਵੋਟਾਂ ਪ੍ਰਾਪਤ ਕਰ ਕੇ ਕੌਂਸਲ ਦੀ ਚੋਣ ਜਿੱਤੀ ਹੈ। ਨਵਦੀਪ ਕੌਰ ਨੇ ਸਹੁੰ ਚੁੱਕਣ ਮਗਰੋਂ ਸਮਰਥਕਾਂ ਤੇ ਵੋਟਰਾਂ ਦਾ ਧੰਨਵਾਦ ਕੀਤਾ। ਕੌਂਸਲਰ ਨਵਦੀਪ ਕੌਰ ਉਰਫ ਨਵ ਕੌਰ ਨੇ ਆਪਣੀ ਸ਼ਾਨਦਾਰ ਜਿੱਤ ਲਈ ਖੁਸ਼ੀ ਪ੍ਰਗਟ ਕਰਦਿਆਂ ਆਪਣੇ ਪਿਛੋਕੜ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਭਾਈਕੇ ਪਿਸ਼ੌਰ ਦੀ ਜੰਮਪਲ ਹੈ। ਉਸ ਨੇ ਆਪਣੀ ਮੁੱਢਲੀ ਸਿੱਖਿਆ ਜੀ ਜੀ ਐੱਸ ਜਰਨਲ ਗੁਰਨਾਮ ਸਿੰਘ ਪਬਲਿਕ ਸਕੂਲ (ਸੰਗਰੂਰ) ਤੋਂ ਪ੍ਰਾਪਤ ਕਰਨ ਮਗਰੋਂ ਇੰਜਨੀਅਰਿੰਗ ਦੀ ਡਿਗਰੀ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਫਤਹਿਗੜ੍ਹ ਸਾਹਿਬ ਤੋਂ ਹਾਸਲ ਕੀਤੀ। ਉੱਥੇ ਉਹ ਸੂਬਾ ਪੱਧਰ ’ਤੇ ਗੋਲਡ ਮੈਡਲਿਸਟ ਰਹੀ ਅਤੇ ਉਸ ਨੇ ਪੂਰੀ ਡਿਗਰੀ ਦੌਰਾਨ ਕਈ ਵਜ਼ੀਫੇ ਪ੍ਰਾਪਤ ਕੀਤੇ। ਉਪਰੰਤ ਉਹ ਵਿਆਹ ਮਗਰੋਂ ਆਪਣੇ ਪਤੀ ਇੰਜਨੀਅਰ ਜਤਿੰਦਰ ਸਿੰਘ ਭੰਗੂ ਨਾਲ ਪੱਛਮੀ ਆਸਟਰੇਲੀਆ ਆ ਗਈ। ਆਸਟਰੇਲੀਆ ਵਿੱਚ ਮਾਸਟਰ ਡਿਗਰੀ ਕਰਨ ਉਪਰੰਤ ਨਵ ਕੌਰ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰ ਚੁੱਕੀ ਹੈ ਅਤੇ ਲਗਪਗ 15 ਸਾਲਾਂ ਤੋਂ ਸਮਾਜ ਸੇਵਾ ਦੇ ਕੰਮਾਂ ਵਿੱਚ ਵਧ-ਚੜ੍ਹ ਭਾਗ ਲੈਂਦੀ ਆ ਰਹੀ ਹੈ।

Advertisement
Advertisement
Show comments