ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Punjab News: ਪਟਿਆਲਾ 'ਚ ਕੂੜੇ ਦੇ ਢੇਰ 'ਚੋਂ 7 ਰਾਕੇਟ ਦੇ ਖੋਲ ਮਿਲੇ

Punjab News: 7 rocket shells found from garbage dump in Punjab's Patiala
Advertisement

ਸਰਬਜੀਤ ਭੰਗੂ

ਪਟਿਆਲਾ, 10 ਫਰਵਰੀ

Advertisement

Punjab News: ਪੰਜਾਬ ਦੇ ਪਟਿਆਲਾ ਜ਼ਿਲ੍ਹੇ ਵਿੱਚ ਕੂੜੇ ਦੇ ਢੇਰ ਤੋਂ ਸੱਤ ਰਾਕੇਟ ਦੇ ਖੋਲ ਮਿਲੇ ਹਨ। ਜਾਣਕਾਰੀ ਅਨੁਸਾਰ ਰਾਜਪੁਰਾ ਰੋਡ ਸਥਿਤ ਆਤਮਾ ਰਾਮ ਕੁਮਾਰ ਸਭਾ ਗਰਾਉਂਡ ਨੇੜੇ ਖਾਲੀ ਪਈ ਜਗ੍ਹਾ ਵਿਚ ਉਕਤ ਖੋਲ ਲਾਵਾਰਸ ਹਾਲਤ ਵਿੱਚ ਪਏ ਸਨ। ਇਸ ਬਾਰੇ ਸਥਾਨਕ ਲੋਕਾਂ ਵੱਲੋਂ ਥਾਣਾ ਲਹੌਰੀ ਗੇਟ ਪੁਲੀਸ ਨੂੰ ਸੂਚਨਾ ਦਿੱਤੀ ਗਈ।

ਪੰਜਾਬ ਪੁਲੀਸ ਦੇ ਡਿਪਟੀ ਇੰਸਪੈਕਟਰ ਜਨਰਲ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸ਼ੈੱਲਾਂ ਵਿੱਚ ਕੋਈ ਵਿਸਫੋਟਕ ਪਦਾਰਥ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ ਰਾਕੇਟ ਦੇ ਗੋਲੇ ਪਟਿਆਲਾ ਦੇ ਇੱਕ ਕੂੜੇ ਦੇ ਢੇਰ ਤੋਂ ਮਿਲੇ ਹਨ। ਪੁਲੀਸ ਨੇ ਦੱਸਿਆ ਕਿ ਅਗਲੇਰੀ ਜਾਂਚ ਜਾਰੀ ਹੈ। ਇਸ ਸਬੰਧੀ ਹੋਰ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ। (ਪੀਟੀਆਈ ਇਨਪੁਟ ਸਮੇਤ)

Advertisement
Tags :
Patiala NewsPatiala Rocket Launcher newspunjab news