ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੁਣੇ: ਸੜਕ ਹਾਦਸੇ ’ਚ ਦੋ ਵਿਦਿਆਰਥੀ ਹਲਾਕ; ਦੋ ਜ਼ਖ਼ਮੀ

ਕਾਰ ਦੀ ਟਰੱਕ ਨਾਲ ਹੋੲੀ ਟੱਕਰ ਕਾਰਨ ਵਾਪਰਿਆ ਹਾਦਸਾ
ਸੜਕ ਹਾਦਸੇ ’ਚ ਨੁਕਸਾਨੀ ਕਾਰ।
Advertisement
ਪੁਣੇ ਜ਼ਿਲ੍ਹੇ ਵਿੱਚ ਮੁੰਬਈ-ਬੰਗਲੂਰੂ ਹਾਈਵੇਅ ’ਤੇ ਅੱਜ ਸਵੇਰੇ ਵਾਪਰੇ ਸੜਕ ਹਾਦਸੇ ’ਚ ਦੋ ਕਾਲਜ ਵਿਦਿਆਰਥੀਆਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖ਼ਮੀ ਹੋ ਗਏ।

ਪੁਲੀਸ ਨੇ ਦੱਸਿਆ ਕਿ ਇਹ ਹਾਦਸਾ ਹਾਈਵੇਅ ਦੇ ਨਾਲ ਦੇਹੂ ਰੋਡ ਕੋਲ ਈਦਗਾਹ ਮੈਦਾਨ ਨੇੜੇ ਸਵੇਰੇ 5.45 ਵਜੇ ਵਾਪਰਿਆ, ਜਦੋਂ ਚਾਰੇ ਵਿਦਿਆਰਥੀ ਲੋਨਾਵਾਲਾ ਹਿੱਲ ਸਟੇਸ਼ਨ ਤੋਂ ਵਾਪਸ ਆ ਰਹੇ ਸਨ।

Advertisement

ਦੇਹੂ ਰੋਡ ਪੁਲੀਸ ਸਟੇਸ਼ਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕਾਰ ਨੇ ਪਿੱਛੇ ਤੋਂ ਇੱਕ ਕੰਟੇਨਰ ਟਰੱਕ ਨੂੰ ਟੱਕਰ ਮਾਰ ਦਿੱਤੀ।

ਇਹ ਚਾਰੇ Symbiosis ਕਾਲਜ ਦੇ ਬੀਬੀਏ ਵਿਦਿਆਰਥੀ ਸਨ ਅਤੇ ਸੈਰ-ਸਪਾਟੇ ਲਈ ਲੋਨਾਵਾਲਾ ਗਏ ਸਨ। ਉਨ੍ਹਾਂ ਕਿਹਾ ਕਿ ਇਹ ਹਾਦਸਾ ਪੁਣੇ ਵਾਪਸ ਆਉਂਦੇ ਸਮੇਂ ਵਾਪਰਿਆ।

ਅਧਿਕਾਰੀ ਨੇ ਦੱਸਿਆ, ‘ਟੱਕਰ ਕਾਰਨ ਦਿਵਿਆ ਰਾਜ ਸਿੰਘ ਰਾਠੌੜ (20) ਅਤੇ ਸਿਧਾਂਤ ਆਨੰਦ ਸ਼ੇਖਰ (20) ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਦੋ ਹੋਰ - ਹਰਸ਼ ਮਿਸ਼ਰਾ (21) ਅਤੇ ਨਿਹਾਰ ਤਾਂਬੋਲੀ (20) - ਨੂੰ ਮਾਮੂਲੀ ਸੱਟਾਂ ਲੱਗੀਆਂ। ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।’’

ਅਧਿਕਾਰੀ ਨੇ ਕਿਹਾ ਕਿ ਪੁਲੀਸ ਨੇ ਟਰੱਕ ਡਰਾਈਵਰ, ਜਿਸ ਦੀ ਪਛਾਣ ਮਨੀਸ਼ ਕੁਮਾਰ ਸੂਰਜ ਮਨੀਪਾਲ (39), ਮੁੰਬਈ ਦੇ ਵਡਾਲਾ ਨਿਵਾਸੀ ਵਜੋਂ ਹੋਈ ਹੈ, ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਘਟਨਾ ਦੀ ਜਾਂਚ ਜਾਰੀ ਹੈ।

Advertisement
Tags :
latest punjabi newsMumbai-Bengaluru Highway in PunePunePunjabi NewsPunjabi Tribunepunjabi tribune updateSymbiosis Collegeਪੰਜਾਬੀ ਖ਼ਬਰਾਂਪੰਜਾਬੀ ਟ੍ਰਿਬਿੳੂਨ
Show comments