ਪੁਣੇ: ਰੇਵ ਪਾਰਟੀ ’ਤੇ ਪੁਲੀਸ ਦੇ ਛਾਪੇ ’ਚ ਸਾਬਕਾ ਮੰਤਰੀ ਏਕਨਾਥ ਖੜਸੇ ਦੇ ਜਵਾਈ ਸਣੇ ਸੱਤ ਕਾਬੂ
ਮਹਾਰਾਸ਼ਟਰ ਪੁਲੀਸ ਨੇ ਖੁਫ਼ੀਆ ਜਾਣਕਾਰੀ ਦੇ ਅਧਾਰ ’ਤੇ ਮਾਰਿਆ ਛਾਪਾ
Advertisement
ਪੁਣੇ ਪੁਲੀਸ ਨੇ ਐਤਵਾਰ ਵੱਡੇ ਤੜਕੇ ਇਕ ਅਪਾਰਟਮੈਂਟ ਵਿਚ ਚੱਲ ਰਹੀ ਪਾਰਟੀ ਵਿਚ ਛਾਪਾ ਮਾਰ ਕੇ ਡਰੱਗਜ਼, ਹੁੱਕੇ ਤੇ ਸ਼ਰਾਬ ਕਬਜ਼ੇ ਵਿਚ ਲਈ ਹੈ। ਪੁਲੀਸ ਨੇ ਸੱਤ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ ਜਿਨ੍ਹਾਂ ਵਿਚ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਏਕਨਾਥ ਖੜਸੇ ਦੀ ਧੀ ਰੋਹਿਨੀ ਖੜਸੇ ਦਾ ਪਤਲੀ ਪ੍ਰਾਂਜਲ ਖੇਵਾਲਕਰ ਵੀ ਸ਼ਾਮਲ ਹੈ।
ਐੱਨਸੀਪੀ (ਐੱਸਪੀ) ਆਗੂ ਏਕਨਾਥ ਖੜਸੇ ਨੇ ਕਿਹਾ ਕਿ ਇਹ ਗੱਲ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਕਿ ਕੀ ਪੁਲੀਸ ਦੀ ਇਸ ਕਾਰਵਾਈ ਪਿੱਛੇ ਕੋਈ ਸਿਆਸੀ ਮੰਤਵ ਤਾਂ ਨਹੀਂ ਸੀ। ਰੋਹਿਨੀ ਖੜਸੇ ਵਿਰੋਧੀ ਪਾਰਟੀ ਐੱਨਸੀਪੀ (ਐੱਸਪੀ) ਦੀ ਮਹਿਲਾ ਵਿੰਗ ਦੀ ਸੂਬਾਈ ਪ੍ਰਧਾਨ ਹੈ।
Advertisement
ਇਕ ਅਧਿਕਾਰੀ ਨੇ ਕਿਹਾ ਕਿ ਪੁਲੀਸ ਦੀ ਅਪਰਾਧ ਸ਼ਾਖਾ ਨੂੰ ਇਕ ਰੇਵ ਪਾਰਟੀ ਬਾਰੇ ਜਾਣਕਾਰੀ ਮਿਲੀ ਸੀ, ਜਿਸ ਮਗਰੋਂ ਪੁਲੀਸ ਨੇ ਪੁਣੇ ਸ਼ਹਿਰ ਦੇ Kharadi ਇਲਾਕੇ ਵਿਚ ਸਟੂਡੀਓ ਅਪਾਰਟਮੈਂਟ ਵਿਚ ਛਾਪਾ ਮਾਰਿਆ ਸੀ।
Advertisement