ਹਿਮਾਚਲ ਪ੍ਰਦੇਸ਼ ਵਿੱਚ ਕੰਗਨਾ ਰਣੌਤ ਦਾ ਵਿਰੋਧ
ਮੀਂਹ ਪ੍ਰਭਾਵਤ ਖੇਤਰ ਦੇ ਲੋਕਾਂ ਨੇ ‘ਕੰਗਨਾ ਵਾਪਸ ਜਾਓ ਦੇ ਨਾਅਰੇ ਲਾਏ’
Advertisement
Protest against Kangana Ranaut ਬੌਲੀਵੁੱਡ ਅਦਾਕਾਰਾ ਤੇ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਅੱਜ ਕੁੱਲੂ ਜ਼ਿਲ੍ਹੇ ਦੇ ਮਨਾਲੀ ਖੇਤਰ ਵਿਚ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਸ ਖੇਤਰ ਦੇ ਲੋਕਾਂ ਨੇ ਮੀਂਹ ਦੇ ਕਹਿਰ ਤੋਂ ਬਾਅਦ ਲੋਕਾਂ ਦੀ ਸਾਰ ਨਾ ਲੈਣ ਦੇ ਦੋਸ਼ ਲਾਉਂਦਿਆਂ ਕੰਗਨਾ ਦਾ ਵਿਰੋਧ ਕੀਤਾ ਜਿਸ ਦੀ ਇਕ ਵੀਡੀਓ ਵੀ ਵਾਇਰਲ ਹੋਈ ਹੈ ਜਿਸ ਵਿਚ ਲੋਕਾਂ ਨੇ ਕਾਲੇ ਝੰਡੇ ਫੜੇ ਹੋਏ ਹਨ ਤੇ ਉਹ ਕੰਗਨਾ ਵਾਪਸ ਜਾਓ ਦੇ ਨਾਅਰੇ ਲਾ ਰਹੇ ਹਨ। ਇਸ ਮੌਕੇ ਕੰਗਨਾ ਨਾਲ ਪੁੱਜੇ ਭਾਜਪਾ ਆਗੂਆਂ ਨੇ ਲੋਕਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਲੋਕ ਸ਼ਾਂਤ ਨਾ ਹੋਏ। ਇਸ ਮੌਕੇ ਸਥਾਨਕ ਵਾਸੀਆਂ ਦੀ ਪੁਲੀਸ ਨਾਲ ਬਹਿਸ ਵੀ ਹੋਈ। ਜ਼ਿਕਰਯੋਗ ਹੈ ਕਿ ਕੁੱਲੂ ਤੇ ਮਨਾਲੀ ਵਿਚ 25 ਤੇ 26 ਅਗਸਤ ਨੂੰ ਭਾਰੀ ਮੀਂਹ ਤੋਂ ਬਾਅਦ ਢਿੱਗਾਂ ਡਿੱਗ ਗਈਆਂ ਸਨ ਤੇ ਲੋਕਾਂ ਦੇ ਘਰ ਨੁਕਸਾਨੇ ਗਏ ਸਨ। ਪੀਟੀਆਈ
Advertisement
Advertisement