ਮੁਲਾਜ਼ਮ ਵੱਲੋਂ ਅਹੁਦਾ ਸੰਭਾਲਣ ਮਗਰੋਂ ਹੀ ਲਾਗੂ ਹੁੰਦੀ ਹੈ ਤਰੱਕੀ: ਸੁਪਰੀਮ ਕੋਰਟ
ਨਵੀਂ ਦਿੱਲੀ, 27 ਨਵੰਬਰ ਸੁਪਰੀਮ ਕੋਰਟ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਕਿਸੇ ਵੀ ਮੁਲਾਜ਼ਮ ਦੀ ਤਰੱਕੀ ਸਬੰਧਤ ਅਹੁਦੇ ਦੀਆਂ ਜ਼ਿੰਮੇਵਾਰੀਆਂ ਸੰਭਾਲਣ ਤੋਂ ਬਾਅਦ ਹੀ ਪ੍ਰਭਾਵੀ ਮੰਨੀ ਜਾਂਦੀ ਹੈ, ਨਾ ਕਿ ਕੋਈ ਅਹੁਦਾ ਖਾਲੀ ਹੋਣ ਦੀ ਤਰੀਕ...
Advertisement
ਨਵੀਂ ਦਿੱਲੀ, 27 ਨਵੰਬਰ
ਸੁਪਰੀਮ ਕੋਰਟ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਕਿਸੇ ਵੀ ਮੁਲਾਜ਼ਮ ਦੀ ਤਰੱਕੀ ਸਬੰਧਤ ਅਹੁਦੇ ਦੀਆਂ ਜ਼ਿੰਮੇਵਾਰੀਆਂ ਸੰਭਾਲਣ ਤੋਂ ਬਾਅਦ ਹੀ ਪ੍ਰਭਾਵੀ ਮੰਨੀ ਜਾਂਦੀ ਹੈ, ਨਾ ਕਿ ਕੋਈ ਅਹੁਦਾ ਖਾਲੀ ਹੋਣ ਦੀ ਤਰੀਕ ਜਾਂ ਕਿਸੇ ਕਿਸਮ ਦੀ ਸਿਫ਼ਾਰਸ਼ ਦੀ ਤਰੀਕ ਤੋਂ। ਜਸਟਿਸ ਪੀ ਐੱਸ ਨਰਸਿਮਹਾ ਤੇ ਸੰਦੀਪ ਮਹਿਤਾ ਦੇ ਬੈਂਚ ਨੇ ਕਿਹਾ ਕਿ ਆਮ ਤੌਰ ’ਤੇ ਇਹੀ ਮੰਨਿਆ ਜਾਂਦਾ ਹੈ ਕਿ ਤਰੱਕੀ (ਪ੍ਰਮੋਸ਼ਨ) ਇਸ ਬਾਰੇ ਹੁਕਮ ਜਾਰੀ ਹੋਣ ਦੀ ਤਰੀਕ ਤੋਂ ਲਾਗੂ ਹੋ ਜਾਂਦੀ ਹੈ, ਨਾ ਕਿ ਅਹੁਦਾ ਖਾਲੀ ਹੋਣ ਜਾਂ ਕੋਈ ਨਵਾਂ ਅਹੁਦਾ ਕਾਇਮ ਕਰਨ ਦੀ ਤਰੀਕ ਤੋਂ। ਸੁਪਰੀਮ ਕੋਰਟ ਨੇ ਇਹ ਫ਼ੈਸਲਾ ਪੱਛਮੀ ਬੰਗਾਲ ਦੀ ਸਰਕਾਰ ਤੇ ਹੋਰਾਂ ਵੱਲੋਂ ਕਲਕੱਤਾ ਹਾਈ ਕੋਰਟ ਦੇ ਫਰਵਰੀ 2023 ਦੇ ਫ਼ੈਸਲੇ ਅਪੀਲ ’ਤੇ ਸੁਣਵਾਈ ਕਰਦਿਆਂ ਦਿੱਤਾ ਹੈ। -ਪੀਟੀਆਈ
Advertisement
Advertisement