ਪ੍ਰਿਯੰਕਾ ਚਤੁਰਵੇਦੀ ਨੇ ਏਏਆਈਬੀ ਰਿਪੋਰਟ ਲੀਕ ਹੋਣ ’ਤੇ ਚੁੱਕੇ ਸਵਾਲ
ਮੁੰਬਈ, 14 ਜੁਲਾਈ ਸ਼ਿਵ ਸੈਨਾ (ਯੂਬੀਟੀ) ਦੀ ਸੰਸਦ ਮੈਂਬਰ ਪ੍ਰਿਯੰਕਾ ਚਤੁਰਵੇਦੀ ਨੇ ਅੱਜ ਸ਼ਹਿਰੀ ਹਵਾਬਾਜ਼ੀ ਮੰਤਰੀ ਕੇ ਰਾਮਮੋਹਨ ਨਾਇਡੂ ਨੂੰ ਪੱਤਰ ਲਿਖ ਕੇ ਸਵਾਲ ਕੀਤਾ ਹੈ ਕਿ ਅਹਿਮਦਾਬਾਦ ’ਚ ਏਅਰ ਇੰਡੀਆ ਜਹਾਜ਼ ਹਾਦਸੇ ਨਾਲ ਸਬੰਧਤ ‘ਸੰਵੇਦਨਸ਼ੀਲ ਨਤੀਜੇ’ ਭਾਰਤ ਵਿੱਚ ਅਧਿਕਾਰਤ...
Advertisement
ਮੁੰਬਈ, 14 ਜੁਲਾਈ
ਸ਼ਿਵ ਸੈਨਾ (ਯੂਬੀਟੀ) ਦੀ ਸੰਸਦ ਮੈਂਬਰ ਪ੍ਰਿਯੰਕਾ ਚਤੁਰਵੇਦੀ ਨੇ ਅੱਜ ਸ਼ਹਿਰੀ ਹਵਾਬਾਜ਼ੀ ਮੰਤਰੀ ਕੇ ਰਾਮਮੋਹਨ ਨਾਇਡੂ ਨੂੰ ਪੱਤਰ ਲਿਖ ਕੇ ਸਵਾਲ ਕੀਤਾ ਹੈ ਕਿ ਅਹਿਮਦਾਬਾਦ ’ਚ ਏਅਰ ਇੰਡੀਆ ਜਹਾਜ਼ ਹਾਦਸੇ ਨਾਲ ਸਬੰਧਤ ‘ਸੰਵੇਦਨਸ਼ੀਲ ਨਤੀਜੇ’ ਭਾਰਤ ਵਿੱਚ ਅਧਿਕਾਰਤ ਖੁਲਾਸੇ ਤੋਂ ਪਹਿਲਾਂ ਹੀ ਕੌਮਾਂਤਰੀ ਮੀਡੀਆ ’ਚ ‘ਲੀਕ’ ਕਿਵੇਂ ਹੋ ਗਏ। ਚਤੁਰਵੇਦੀ ਨੇ ਐਕਸ ’ਤੇ ਪੋਸਟ ਕੀਤਾ, ‘ਕਿਉਂਕਿ ਏਆਈ-171 ਹਾਦਸੇ ਤੇ ਉਸ ਦੀ ਅੰਤਰਿਮ ਰਿਪੋਰਟ ਦੇ ਆਲੇ-ਦੁਆਲੇ ਜੋ ਕੁਝ ਵੀ ਹੋ ਰਿਹਾ ਹੈ, ਉਸ ’ਤੇ ਕੋਈ ਮੂਕ ਦਰਸ਼ਕ ਨਹੀਂ ਬਣਿਆ ਰਹਿ ਸਕਦਾ। ਹਵਾਬਾਜ਼ੀ ਮੰਤਰੀ ਨੂੰ ਮੇਰਾ ਪੱਤਰ।’ ਉਨ੍ਹਾਂ ਪੋਸਟ ਦੇ ਨਾਲ ਪੱਤਰ ਦੀ ਕਾਪੀ ਵੀ ਸਾਂਝੀ ਕੀਤੀ। ਉਨ੍ਹਾਂ ਕਿਹਾ, ‘ਇਹ ਬਹੁਤ ਪ੍ਰੇਸ਼ਾਨ ਕਰਨ ਵਾਲੀ ਗੱਲ ਹੈ ਕਿ ਏਏਆਈਬੀ ਰਿਪੋਰਟ ਦੇ ਸੰਵੇਦਨਸ਼ੀਲ ਵੇਰਵੇ ਵਿਦੇਸ਼ੀ ਨਿਊਜ਼ ਏਜੰਸੀਆਂ ਕੋਲ ਉਪਲੱਭਧ ਸਨ ਅਤੇ ਭਾਰਤ ’ਚ ਕਿਸੇ ਵੀ ਅਧਿਕਾਰਤ ਪ੍ਰਕਾਸ਼ਨ ਤੋਂ ਪਹਿਲਾਂ ‘ਦਿ ਵਾਲ ਸਟਰੀਟ ਜਨਰਲ’ ਜਿਹੀਆਂ ਸੰਸਥਾਵਾਂ ’ਚ ਪ੍ਰਕਾਸ਼ਿਤ ਹੋ ਗਏ।’ -ਪੀਟੀਆਈ
Advertisement
Advertisement