ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਚਾਰ ਮਹੀਨੇ ਪਹਿਲਾਂ ਹੋਇਆ ਸੀ ਪ੍ਰਿਤਪਾਲ ਸਿੰਘ ਦਾ ਵਿਆਹ

ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਜੰਗਲਾਂ ਵਿਚ ਅਤਿਵਾਦੀਆਂ ਨਾਲ ਮੁਕਾਬਲੇ ਦੌਰਾਨ ਸਮਰਾਲਾ ਨੇੜਲੇੇ ਪਿੰਡ ਮਾਨੂੰਪੁਰ ਦਾ ਜਵਾਨ ਲਾਂਸ ਨਾਇਕ ਪ੍ਰਿਤਪਾਲ ਸਿੰਘ (29) ਸ਼ਹੀਦ ਹੋ ਗਿਆ। ਉਸ ਦੇ ਤਾਇਆ ਸਾਬਕਾ ਸੂਬੇਦਾਰ ਮੇਜਰ ਦਰਸ਼ਨ ਸਿੰਘ ਨੇ ਦੱਸਿਆ ਕਿ ਪਰਿਵਾਰ ਨੂੰ ਫੌਜ...
ਸ਼ਹੀਦ ਪ੍ਰਿਤਪਾਲ ਸਿੰਘ ਦੀ ਪਤਨੀ ਮਨਪ੍ਰੀਤ ਕੌਰ (ਵਿਚਾਲੇ) ਤੇ ਹੋਰ ਪਰਿਵਾਰਕ ਮੈਂਬਰ ਸੋਗ ’ਚ ਡੁੱਬੇ ਹੋਏ।
Advertisement

ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਜੰਗਲਾਂ ਵਿਚ ਅਤਿਵਾਦੀਆਂ ਨਾਲ ਮੁਕਾਬਲੇ ਦੌਰਾਨ ਸਮਰਾਲਾ ਨੇੜਲੇੇ ਪਿੰਡ ਮਾਨੂੰਪੁਰ ਦਾ ਜਵਾਨ ਲਾਂਸ ਨਾਇਕ ਪ੍ਰਿਤਪਾਲ ਸਿੰਘ (29) ਸ਼ਹੀਦ ਹੋ ਗਿਆ। ਉਸ ਦੇ ਤਾਇਆ ਸਾਬਕਾ ਸੂਬੇਦਾਰ ਮੇਜਰ ਦਰਸ਼ਨ ਸਿੰਘ ਨੇ ਦੱਸਿਆ ਕਿ ਪਰਿਵਾਰ ਨੂੰ ਫੌਜ ਵੱਲੋਂ ਆਏ ਟੈਲੀਫ਼ੋਨ ਰਾਹੀਂ ਇਹ ਜਾਣਕਾਰੀ ਮਿਲੀ। ਉਨ੍ਹਾਂ ਦੱਸਿਆ ਕਿ ਪ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਵੱਲੋਂ ਜਿਸ ਵਕਤ ਅਤਿਵਾਦੀ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਤਾਂ ਹੋਰ ਅਤਿਵਾਦੀਆਂ ਨੇ ਪਹਿਲਾਂ ਗ੍ਰਨੇਡ ਨਾਲ ਹਮਲਾ ਕੀਤਾ ਅਤੇ ਉਸ ਤੋਂ ਬਾਅਦ ਹੋਈ ਫਾਇਰਿੰਗ ਦੌਰਾਨ ਪ੍ਰਿਤਪਾਲ ਸਿੰਘ ਦੇ ਸਿਰ ’ਚ ਗੋਲੀ ਲੱਗਣ ਕਾਰਨ ਉਹ ਸ਼ਹੀਦ ਹੋ ਗਿਆ। ਰੱਖੜੀ ਦੇ ਤਿਉਹਾਰ ਮੌਕੇ ਪ੍ਰਿਤਪਾਲ ਦੇ ਸ਼ਹੀਦ ਹੋਣ ਨਾਲ ਇਲਾਕੇ ਵਿੱਚ ਸੋਗ ਫੈਲ ਗਿਆ ਹੈ। ਪ੍ਰਿਤਪਾਲ ਸਿੰਘ ਦੀ ਦੇਹ ਭਲਕੇ 10 ਅਗਸਤ ਨੂੰ ਪਿੰਡ ਪੁੱਜੇਗੀ ਅਤੇ ਸਰਕਾਰੀ ਸਨਮਾਨਾਂ ਨਾਲ ਉਸ ਨੂੰ ਅੰਤਿਮ ਵਿਦਾਇਗੀ ਦਿੱਤੀ ਜਾਵੇਗੀ। ਪ੍ਰਿਤਪਾਲ ਦਾ ਵਿਆਹ ਚਾਰ ਮਹੀਨੇ ਪਹਿਲਾਂ ਮਨਪ੍ਰੀਤ ਕੌਰ ਨਾਲ ਹੋਇਆ ਸੀ। ਮਨਪ੍ਰੀਤ ਕੌਰ ਦੇ ਹੱਥਾਂ ਤੋਂ ਹਾਲੇ ਸ਼ਗਨਾਂ ਦੀ ਮਹਿੰਦੀ ਵੀ ਨਹੀਂ ਲੱਥੀ ਸੀ ਕਿ ਇਹ ਭਾਣਾ ਵਾਪਰ ਗਿਆ। ਪ੍ਰਿਤਪਾਲ ਸਿੰਘ ਨੇ ਫੌਜ ਵਿਚ ਭਰਤੀ ਹੋਣ ਮਗਰੋਂ ਕਮਾਡੋਂ ਦੀ ਟ੍ਰੇਨਿੰਗ ਵੀ ਹਾਸਲ ਕੀਤੀ ਸੀ। ਹੁਣ ਉਸ ਨੇ ਤਰੱਕੀ ਹਾਸਲ ਕਰਕੇ ਨਾਇਕ ਬਣਨਾ ਸੀ। ਪਰਿਵਾਰ ਉਸ ਦੇ ਛੁੱਟੀ ’ਤੇ ਘਰ ਆਉਣ ਦੀ ਉਡੀਕ ਕਰ ਰਿਹਾ ਸੀ।

ਸਿਪਾਹੀ ਹਰਮਿੰਦਰ ਸਿੰਘ ਦੇ ਵਿਆਹ ਦੀ ਚੱਲ ਰਹੀ ਸੀ ਗੱਲਬਾਤ

ਅਮਲੋਹ (ਰਾਮ ਸਰਨ ਸੂਦ): ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿਚ ਅਤਿਵਾਦੀਆਂ ਖ਼ਿਲਾਫ਼ ਚੱਲ ਰਹੇ ਅਪਰੇਸ਼ਨ ਦੌਰਾਨ ਅਮਲੋਹ ਸਬ ਡਵੀਜ਼ਨ ਦੇ ਪਿੰਡ ਬਦੀਨਪੁਰ ਦਾ ਸਿਪਾਹੀ ਹਰਮਿੰਦਰ ਸਿੰਘ ਸ਼ਹੀਦ ਹੋ ਗਿਆ। ਜਿਵੇਂ ਹੀ ਇਹ ਖ਼ਬਰ ਫੈਲੀ ਤਾਂ ਪਿੰਡ ’ਚ ਸੋਗ ਫੈਲ ਗਿਆ। ਪਿਤਾ ਜਸਵੰਤ ਸਿੰਘ ਨੇ ਦੱਸਿਆ ਕਿ ਹਰਮਿੰਦਰ ਕਰੀਬ 9 ਸਾਲ ਪਹਿਲਾਂ ਫੌਜ ਵਿਚ ਭਰਤੀ ਹੋਇਆ ਸੀ ਅਤੇ ਕੁਝ ਦਿਨਾਂ ਬਾਅਦ ਹੀ ਉਸ ਨੇ ਛੁੱਟੀ ਤੇ ਆਉਣਾ ਸੀ। ਉਨ੍ਹਾਂ ਦੱਸਿਆ ਕਿ ਹਰਮਿੰਦਰ ਦੇ ਵਿਆਹ ਦੀ ਗੱਲਬਾਤ ਚੱਲ ਰਹੀ ਸੀ। ਉਨ੍ਹਾਂ ਦਾ ਦੂਜਾ ਬੇਟਾ ਯੂਨਾਨ ਵਿਚ ਹੈ। ਪਰਿਵਾਰ ਦੀ ਹਾਲਤ ਠੀਕ ਨਹੀਂ ਹੈ ਅਤੇ ਉਸ ਦੀ ਇਕ ਵੱਡੀ ਭੈਣ ਬਿਮਾਰ ਹੈ। ਪਰਿਵਾਰ ਨੇ ਦੱਸਿਆ ਕਿ ਹਰਮਿੰਦਰ ਦੀ ਸਿੰਘ ਦੀ ਦੇਹ ਭਲਕੇ ਪਿੰਡ ਪਹੁੰਚੇਗੀ ਅਤੇ ਸਵੇਰੇ 10 ਵਜੇ ਦੇ ਕਰੀਬ ਸਸਕਾਰ ਕੀਤਾ ਜਾਵੇਗਾ। ਅਮਲੋਹ ਦੇ ਐੱਸਡੀਐੱਮ ਚੇਤਨ ਬੰਗੜ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਸਸਕਾਰ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ।

Advertisement

Advertisement