ਪ੍ਰਧਾਨ ਮੰਤਰੀ ਦਾ 45 ਘੰਟਿਆਂ ਦਾ ਧਿਆਨ ਜਾਰੀ, ਖੁਰਾਕ ’ਚ ਸਿਰਫ਼ ਤਰਲ ਪਦਾਰਥ
ਕੰਨਿਆਕੁਮਾਰੀ, 31 ਮਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੋਣ ਪ੍ਰਚਾਰ ਖਤਮ ਕਰਨ ਤੋਂ ਬਾਅਦ ਵੀਰਵਾਰ ਸ਼ਾਮ ਨੂੰ ਕੰਨਿਆਕੁਮਾਰੀ ਪਹੁੰਚੇ। ਇੱਥੇ ਮਸ਼ਹੂਰ ਵਿਵੇਕਾਨੰਦ ਰਾਕ ਮੈਮੋਰੀਅਲ 'ਤੇ 45 ਘੰਟੇ ਦਾ ਧਿਆਨ ਲਗਾ ਰਹੇ ਹਨ। ਇਸ ਦੌਰਾਨ ਸ੍ਰੀ ਮੋਦੀ ਨੇ ਆਪਣੀ ਖੁਰਾਕ ਵਿੱਚ...
Advertisement
Advertisement
ਕੰਨਿਆਕੁਮਾਰੀ, 31 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੋਣ ਪ੍ਰਚਾਰ ਖਤਮ ਕਰਨ ਤੋਂ ਬਾਅਦ ਵੀਰਵਾਰ ਸ਼ਾਮ ਨੂੰ ਕੰਨਿਆਕੁਮਾਰੀ ਪਹੁੰਚੇ। ਇੱਥੇ ਮਸ਼ਹੂਰ ਵਿਵੇਕਾਨੰਦ ਰਾਕ ਮੈਮੋਰੀਅਲ 'ਤੇ 45 ਘੰਟੇ ਦਾ ਧਿਆਨ ਲਗਾ ਰਹੇ ਹਨ। ਇਸ ਦੌਰਾਨ ਸ੍ਰੀ ਮੋਦੀ ਨੇ ਆਪਣੀ ਖੁਰਾਕ ਵਿੱਚ ਸਿਰਫ਼ ਨਾਰੀਅਲ ਪਾਣੀ ਅਤੇ ਹੋਰ ਤਰਲ ਪਦਾਰਥ ਹੀ ਸ਼ਾਮਲ ਕੀਤੇ ਹਨ।
ਪ੍ਰਧਾਨ ਮੰਤਰੀ ਨੇ ਆਪਣੇ ਧਿਆਨ ਤਹਿਤ ਅੱਜ ਇੱਥੇ ਸੂਰਜ ਚੜ੍ਹਨ ਵੇਲੇ ਉਸ ਨੂੰ ਅਰਘ ਦਿੱਤਾ। ਆਪਣੀ ਪ੍ਰਾਰਥਨਾ ਦੌਰਾਨ ਮਣਕਿਆਂ (ਜਪ ਮਾਲਾ) ਦੀ ਵਰਤੋਂ ਕੀਤੀ। ਉਨ੍ਹਾਂ ਨੇ ਧਿਆਨ ਵੇਲੇ ਭਗਵਾ ਕੁੜਤਾ ਤੇ ਧੋਤੀ ਪਾਏ ਹੋਏ ਹਨ। ਉਹ 1 ਜੂਨ ਦੀ ਸ਼ਾਮ ਨੂੰ ਇਸ ਨੂੰ ਧਿਆਨ ’ਚੋਂ ਨਿਕਲਣਗੇ।
Advertisement