ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅਰਬਪਤੀਆਂ ਦੇ ਹਿੱਤਾਂ ਦੀ ਪੂਰਤੀ ਕਰ ਰਹੇ ਨੇ ਪ੍ਰਧਾਨ ਮੰਤਰੀ: ਰਾਹੁਲ

ਭਾਜਪਾ-ਆਰਐੱਸਐੱਸ ’ਤੇ ਅੰਬੇਡਕਰ ਦੇ ਸੰਵਿਧਾਨ ਦੇ ਖ਼ਾਤਮੇ ਦੀ ਕੋਸ਼ਿਸ਼ ਕਰਨ ਦੇ ਦੋਸ਼
ਝਾਰਖੰਡ ਦੇ ਗੌਂਡਾ ਜ਼ਿਲ੍ਹੇ ਵਿੱਚ ਹੈਲੀਕਾਪਟਰ ’ਚ ਬੈਠ ਕੇ ਏਟੀਸੀ ਤੋਂ ਕਲੀਅਰੈਂਸ ਮਿਲਣ ਦੀ ਉਡੀਕ ਕਰਦੇ ਹੋਏ ਕਾਂਗਰਸੀ ਆਗੂ ਰਾਹੁਲ ਗਾਂਧੀ। -ਫੋਟੋ: ਪੀਟੀਆਈ
Advertisement

ਮਹਿਗਾਮਾ (ਝਾਰਖੰਡ), 15 ਨਵੰਬਰ

ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸੇਧਦਿਆਂ ਭਾਰਤ ਦੇ ਗ਼ਰੀਬਾਂ ਦੀ ਕੀਮਤ ’ਤੇ ਅਰਬਪਤੀਆਂ ਦੇ ਹਿੱਤਾਂ ਦੀ ਪੂਰਤੀ ਕਰਨ ਦਾ ਦੋੋਸ਼ ਲਗਾਇਆ। ਝਾਰਖੰਡ ਦੇ ਗੌਂਡਾ ਜ਼ਿਲ੍ਹੇ ਵਿੱਚ ਪੈਂਦੇ ਮਹਿਗਾਮਾ ਵਿਧਾਨ ਸਭਾ ਹਲਕੇ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਗਾਂਧੀ ਨੇ ਦਾਅਵਾ ਕੀਤਾ ਕਿ ਵਿਰੋਧੀ ਧਿਰ ਸੰਵਿਧਾਨ ਦੀ ਰੱਖਿਆ ਲਈ ਲੜ ਰਹੀ ਹੈ ਜਦਕਿ ਭਾਰਤੀ ਜਨਤਾ ਪਾਰਟੀ ਉਸ ਨੂੰ ਕੂੜੇਦਾਨ ਵਿੱਚ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ, ‘‘ਨਰਿੰਦਰ ਮੋਦੀ ਕਹਿੰਦੇ ਹਨ ਕਿ ਰਾਹੁਲ ਗਾਂਧੀ ‘ਲਾਲ ਕਿਤਾਬ’ ਦਿਖਾ ਰਿਹਾ ਹੈ। ਮੋਦੀ ਜੀ, ਇਸ ਕਿਤਾਬ ਦਾ ਰੰਗ ਜ਼ਰੂਰੀ ਨਹੀਂ ਹੈ। ਇਸ ਵਿੱਚ ਜੋ ਲਿਖਿਆ ਹੈ, ਉਹ ਜ਼ਰੂਰੀ ਹੈ। ਜੇ ਤੁਸੀਂ ਇਸ ਨੂੰ ਪੜ੍ਹਿਆ ਹੁੰਦਾ ਤਾਂ ਤੁਸੀਂ ਲੋਕਾਂ ਵਿੱਚ ਨਫ਼ਰਤ ਨਾ ਫੈਲਾਉਂਦੇ, ਸਭ ਨੂੰ ਇਕ-ਦੂਜੇ ਨਾਲ ਨਾ ਲੜਾਉਂਦੇ।’’ ਉਨ੍ਹਾਂ ਕਿਹਾ, ‘‘ਸਾਡੇ ਸਾਹਮਣੇ ਵਿਚਾਰਧਾਰਾ ਦੀ ਲੜਾਈ ਹੈ। ਕਾਂਗਰਸ ਪਾਰਟੀ ਦੇ ਲੋਕ ਅਤੇ ਗੱਠਜੋੜ ਸੰਵਿਧਾਨ ਨੂੰ ਬਚਾਉਣ ਦਾ ਕੰਮ ਕਰ ਰਹੇ ਹਨ। ਉੱਧਰ, ਭਾਜਪਾ-ਆਰਐੱਸਐੱਸ, ਅੰਬੇਡਕਰ ਜੀ ਦੇ ਸੰਵਿਧਾਨ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਨੂੰ ਕੂੜੇਦਾਨ ਵਿੱਚ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।’’ -ਪੀਟੀਆਈ

Advertisement

‘ਮਾਧਵੀ ਬੁਚ ਘੁਟਾਲਾ’ ਹਿੱਤਾਂ ਦੇ ਟਕਰਾਅ ਦਾ ਮਾਮਲਾ: ਰਾਹੁਲ

ਨਵੀਂ ਦਿੱਲੀ:

ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਬਾਜ਼ਾਰ ਰੈਗੂਲੇਟਰ ਸੇਬੀ ਦੀ ਚੇਅਰਪਰਸਨ ਮਾਧਵੀ ਪੁਰੀ ਬੁਚ ’ਤੇ ਹਮਲਾ ਤੇਜ਼ ਕਰਦਿਆਂ ਅੱਜ ਦੋਸ਼ ਲਗਾਇਆ ਕਿ ‘ਕਾਰਪੋਰੇਟ ਦਿੱਗਜਾਂ ਦਾ ਗਰੋਹ’ ਭਾਰਤ ਦੇ ਆਰਥਿਕ ਢਾਂਚੇ ਨੂੰ ਅੰਦਰੋਂ ਖੋਖਲਾ ਕਰ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਿਨ੍ਹਾਂ ’ਤੇ ਦੇਸ਼ ਦੇ ਹਿੱਤਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹੈ ਉਹੀ ਇਸ ਵਿੱਚ ਉਨ੍ਹਾਂ ਦਾ ਸਾਥ ਦੇ ਰਹੇ ਹਨ।’’ ਉਨ੍ਹਾਂ ਕਿਹਾ ਕਿ ‘ਮਾਧਵੀ ਬੁਚ ਘੁਟਾਲਾ’ ਹਿੱਤਾਂ ਦੇ ਸਿੱਧੇ ਟਕਰਾਅ ਦਾ ਮਾਮਲਾ ਹੈ ਜਿੱਥੇ ਤਾਕਤਵਰ ਰੈਗੂਲੇਟਰ ਦਾ ਉਨ੍ਹਾਂ ਕੰਪਨੀਆਂ ਨਾਲ ਸਬੰਧ ਹੈ ਜਿਨ੍ਹਾਂ ’ਤੇ ਨਿਗਰਾਨੀ ਦੀ ਜ਼ਿੰਮੇਵਾਰੀ ਰੈਗੂਲੇਟਰਾਂ ਦੀ ਹੈ। ਰਾਹੁਲ ਗਾਂਧੀ ਨੇ ਇਹ ਟਿੱਪਣੀ ਯੂ-ਟਿਊਬ ’ਤੇ ਇਕ ਵੀਡੀਓ ਦੇ ਨਾਲ ਪੋਸਟ ਕੀਤੀ ਹੈ। -ਪੀਟੀਆਈ

Advertisement
Show comments