ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪ੍ਰਧਾਨ ਮੰਤਰੀ ਨੇ ਕਿਸਾਨਾਂ ਦੇ ਮੁੱਦਿਆਂ ਨੂੰ ਉਭਾਰਿਆ: ਧਨਖੜ

ਉਪ ਰਾਸ਼ਟਰਪਤੀ ਵੱਲੋਂ ਸਰਕਾਰ ਦੀਆਂ ਪ੍ਰਾਪਤੀਆਂ ਸ਼ਾਨਦਾਰ ਕਰਾਰ
Advertisement

ਨਵੀਂ ਦਿੱਲੀ, 5 ਦਸੰਬਰ

ਰਾਜ ਸਭਾ ਦੇ ਸਭਾਪਤੀ ਜਗਦੀਪ ਧਨਖੜ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਸਾਨਾਂ ਦੇ ਮੁੱਦਿਆਂ ਨੂੰ ਉਭਾਰਿਆ ਗਿਆ ਹੈ। ਸੰਸਦ ਦੇ ਉੱਪਰਲੇ ਸਦਨ ਵਿੱਚ ਕੀਤੀ ਇਸ ਟਿੱਪਣੀ ਦੌਰਾਨ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਜ਼ਿੰਦਗੀ ਦੇ ਹਰੇਕ ਕਦਮ ’ਤੇ ਕਿਸਾਨਾਂ ਦੇ ਮੁੱਦਿਆਂ ਨੂੰ ਧਿਆਨ ਵਿੱਚ ਰੱਖ ਕੇ ਨੀਤੀਆਂ ਬਣਾਈਆਂ, ਜਿਵੇਂ ਕਿ ਕਿਫਾਇਤੀ ਰਿਹਾਇਸ਼ ਮੁਹੱਈਆ ਕਰਨਾ, ਸੂਰਜੀ ਊਰਜਾ, ‘ਜਲ ਇਨ ਹਰ ਨਲ’ ਅਤੇ ਕਿਸਾਨਾਂ ਲਈ ਤਕਨਾਲੋਜੀ। ਉਨ੍ਹਾਂ ਕਿਹਾ, ‘‘ਇਸ ਵਾਸਤੇ, ਸਾਡੀਆਂ ਇੱਛਾਵਾਂ ਕਾਫੀ ਵਧ ਗਈਆਂ ਹਨ। ਇਹ ਸਮਾਂ ਕਿਸਾਨਾਂ ਨੂੰ ਨਵੀਂ ਉਚਾਈ ’ਤੇ ਲੈ ਕੇ ਜਾਣ ਦਾ ਹੈ।’’

Advertisement

ਸਭਾਪਤੀ ਨੇ ਕਿਹਾ, ‘‘ਇਸ ਵਾਸਤੇ ਮੈਨੂੰ ਕੋਈ ਸ਼ੱਕ ਨਹੀਂ ਹੈ ਕਿ ਇਸ ਵੇਲੇ ਜੋ ਕੁਝ ਕੀਤਾ ਜਾ ਰਿਹਾ ਹੈ ਉਹ ਇਕ ਵਧੀਆ ਰਫ਼ਤਾਰ ਫੜੇਗਾ ਅਤੇ ਸਾਰੀਆਂ ਏਜੰਸੀਆਂ ਇਸ ਲਈ ਇਕੱਤਰ ਹੋ ਰਹੀਆਂ ਹਨ। ਸਾਡੀਆਂ ਇੱਛਾਵਾਂ ਕਾਫੀ ਜ਼ਿਆਦਾ ਹਨ ਪਰ ਸਾਡੀਆਂ ਪ੍ਰਾਪਤੀਆਂ ਵੀ ਇਤਿਹਾਸਕ ਹਨ, ਸਾਡੀਆਂ ਪ੍ਰਾਪਤੀਆਂ ਸ਼ਾਨਦਾਰ ਹਨ ਅਤੇ ਇਹ ਦੇਸ਼ ਲਈ ਇਕ ਲੰਬਾ ਪੈਂਡਾ ਤੈਅ ਕਰੇਗਾ।’’ ਇਸ ਤੋਂ ਪਹਿਲਾਂ, ਸਭਾਪਤੀ ਵੱਲੋਂ ਕਿਸਾਨਾਂ ਦੇ ਮੁੱਦਿਆਂ ਬਾਰੇ ਹਾਲ ’ਚ ਜ਼ਾਹਿਰ ਕੀਤੀ ਗਈ ਚਿੰਤਾ ਬਾਰੇ ਸਾਬਕਾ ਪ੍ਰਧਾਨ ਮੰਤਰੀ ਤੇ ਜਨਤਾ ਦਲ (ਸੈਕੁਲਰ) ਦੇ ਆਗੂ ਐੱਚਡੀ ਦੇਵਗੌੜਾ ਨੇ ਕਿਹਾ, ‘‘ਤੁਸੀਂ ਕਿਸਾਨਾਂ ਬਾਰੇ ਕਾਫੀ ਕੁਝ ਬੋਲਦੇ ਹੋ। ਕੱਲ੍ਹ, ਕਿਸਾਨੀ ਭਾਈਚਾਰੇ ਦੇ ਮੁੱਦੇ ’ਤੇ ਵੀ ਤੁਸੀਂ ਚਿੰਤਾ ਜ਼ਾਹਿਰ ਕੀਤੀ ਸੀ। ਮੈਂ ਇਕ ਕਿਸਾਨ ਹਾਂ ਸ੍ਰੀਮਾਨ।’’ ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ, ਧਨਖੜ ਨੇ ਕਿਸਾਨਾਂ ਨੂੰ ਦਰਪੇਸ਼ ਚੁਣੌਤੀਆਂ ਬਾਰੇ ਚਿੰਤਾ ਜ਼ਾਹਿਰ ਕੀਤੀ ਸੀ। -ਪੀਟੀਆਈ

Advertisement