ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਾਪਾਨ ਦੀ ਬੁਲੇਟ ਟਰੇਨ ’ਚ ਸਫਰ ਕੀਤਾ
Ishiba accompanied Prime Minister Narendra Modi in a bullet train to reach Sendai ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜਾਪਾਨ ਦੀ ਅਤਿ ਆਧੁਨਿਕ ਬੁਲੇਟ ਟਰੇਨ ਵਿੱਚ ਸਫਰ ਕੀਤਾ ਤੇ ਉਨ੍ਹਾਂ ਇੱਥੇ ਸਿਖਲਾਈ ਲੈ ਰਹੇ ਭਾਰਤੀ ਡਰਾਈਵਰਾਂ ਨਾਲ ਵੀ ਮੁਲਾਕਾਤ ਕੀਤੀ। ਇਨ੍ਹਾਂ ਡਰਾਈਵਰਾਂ ਨੂੰ ਜਾਪਾਨ ਦਾ ਈਸਟਰਨ ਰੇਲਵੇ ਸਿਖਲਾਈ ਦੇ ਰਿਹਾ ਹੈ ਤੇ ਇਹ ਭਾਰਤ ਵਿਚ ਵੀ ਬੁਲੇਟ ਟਰੇਨਾਂ ਚਲਾਉਣਗੇ। ਸ੍ਰੀ ਮੋਦੀ ਨੇ ਐਕਸ ’ਤੇ ਇੱਕ ਪੋਸਟ ਵਿੱਚ ਕਿਹਾ, ‘ਜਾਪਾਨ ਦੀ ਇਹ ਫੇਰੀ ਉਨ੍ਹਾਂ ਉਤਪਾਦਕ ਨਤੀਜਿਆਂ ਲਈ ਯਾਦ ਰੱਖੀ ਜਾਵੇਗੀ ਜਿਸ ਨਾਲ ਸਾਡੇ ਦੇਸ਼ਾਂ ਦੇ ਲੋਕਾਂ ਨੂੰ ਲਾਭ ਹੋਵੇਗਾ। ਮੈਂ ਪ੍ਰਧਾਨ ਮੰਤਰੀ ਇਸ਼ੀਬਾ, ਜਾਪਾਨੀ ਲੋਕਾਂ ਅਤੇ ਸਰਕਾਰ ਦਾ ਉਨ੍ਹਾਂ ਦੇ ਪਿਆਰ ਤੇ ਅਪਣੱਤ ਲਈ ਧੰਨਵਾਦ ਕਰਦਾ ਹਾਂ।’ ਦੱਸਣਾ ਬਣਦਾ ਹੈ ਕਿ 2014 ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦਾ ਜਾਪਾਨ ਵਿਚ ਅੱਠਵਾਂ ਦੌਰਾ ਹੈ। ਦੋਵਾਂ ਆਗੂਆਂ ਨੇ ਭਾਰਤ ਦੇ ਬੁਲੇਟ ਟਰੇਨ ਪ੍ਰਾਜੈਕਟ ਵਿੱਚ ਟੋਕੀਓ ਦੀ ਭਾਗੀਦਾਰੀ ਬਾਰੇ ਗੱਲਬਾਤ ਕੀਤੀ। ਇਸ ਤੋਂ ਬਾਅਦ ਭਾਰਤੀ ਪ੍ਰਧਾਨ ਮੰਤਰੀ ਐਸਸੀਓ ਸੰਮੇਲਨ ਵਿਚ ਸ਼ਾਮਲ ਹੋਣ ਲਈ ਚੀਨ ਰਵਾਨਾ ਹੋਏ।