ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਖਤ ਪਟਨਾ ਸਾਹਿਬ ਮੱਥਾ ਟੇਕਿਆ

ਪਟਨਾ ਵਿੱਚ ਰੋਡ ਸ਼ੋਅ ਤੋਂ ਬਾਅਦ ਗੁਰਦੁਆਰਾ ਸਾਹਿਬ ਪੁੱਜੇ ਪ੍ਰਧਾਨ ਮੰਤਰੀ; ਸੁਰੱਖਿਆ ਪ੍ਰਬੰਧ ਸਖਤ ਕੀਤੇ
Patna: Prime Minister Narendra Modi, center, Union Minister Rajiv Ranjan alias Lalan Singh, right, and Bihar BJP President Dilip Kumar Jaiswal during an election roadshow for the Bihar Assembly polls, in Patna, Sunday, Nov. 2, 2025. (PTI Photo) (PTI11_02_2025_000292B)
Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪਟਨਾ ਵਿਚ ਰੋਡ ਸ਼ੋਅ ਮੁਕੰਮਲ ਕਰਨ ਤੋਂ ਬਾਅਦ ਤਖਤ ਪਟਨਾ ਸਾਹਿਬ ਪੁੱਜੇ ਤੇ ਮੱਥਾ ਟੇਕਿਆ। ਇਸ ਮੌਕੇ ਗੁਰਦੁਆਰੇ ਤੇ ਆਸ ਪਾਸ ਦੇ ਖੇਤਰਾਂ ਵਿਚ ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ ਗਏ ਹਨ।

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸ਼ਾਮ ਵੇਲੇ ਪਟਨਾ ਵਿੱਚ ਇੱਕ ਮੈਗਾ ਰੋਡ ਸ਼ੋਅ ਦੀ ਅਗਵਾਈ ਕੀਤੀ। ਇਸ ਮੌਕੇ ਜਨਤਾ ਦਲ (ਯੂ) ਦੇ ਕੇਂਦਰੀ ਮੰਤਰੀ ਰਾਜੀਵ ਰੰਜਨ ਸਿੰਘ, ਸੂਬਾ ਭਾਜਪਾ ਪ੍ਰਧਾਨ ਦਿਲੀਪ ਜੈਸਵਾਲ ਅਤੇ ਸੰਸਦ ਮੈਂਬਰ ਰਵੀ ਸ਼ੰਕਰ ਪ੍ਰਸਾਦ ਮੌਜੂਦ ਸਨ। ਇਸ ਮੌਕੇ

Advertisement

ਸ੍ਰੀ ਮੋਦੀ ਨੇ ਸੜਕ ਦੇ ਦੋਵੇਂ ਪਾਸੇ ਅਤੇ ਇਮਾਰਤਾਂ ਦੇ ਉੱਪਰ ਖੜ੍ਹੇ ਲੋਕਾਂ ਦਾ ਪਿਆਰ ਕਬੂਲਿਆ। ਇਹ ਰੋਡ ਸ਼ੋਅ ਨਾਲਾ ਰੋਡ, ਠਾਕੁਰਵਾੜੀ ਅਤੇ ਬਾਕਰਗੰਜ ਵਿੱਚੋਂ ਲੰਘਣ ਤੋਂ ਬਾਅਦ ਗਾਂਧੀ ਮੈਦਾਨ ਨੇੜੇ ਉਦਯੋਗ ਭਵਨ ਵਿੱਚ ਸਮਾਪਤ ਹੋਇਆ। ਦੱਸਣਾ ਬਣਦਾ ਹੈ ਕਿ ਸ੍ਰੀ ਮੋਦੀ ਨੇ ਪਿਛਲੇ ਸਾਲ ਲੋਕ ਸਭਾ ਚੋਣਾਂ ਦੌਰਾਨ ਪਟਨਾ ਵਿੱਚ ਇਸੇ ਤਰ੍ਹਾਂ ਦਾ ਰੋਡ ਸ਼ੋਅ ਕੀਤਾ ਸੀ। ਪੀ.ਟੀ.ਆਈ.

Advertisement
Tags :
Patna SahibPatna Sahib GurdwaraPrime Minister Narendra ModiTakht Patna Sahib
Show comments