ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮਹਾਰਾਸ਼ਟਰ ’ਚ ਵਧੀਆ ਪ੍ਰਦਰਸ਼ਨ ਲਈ ਏਕਨਾਥ ਸ਼ਿੰਦੇ ਨੂੰ ਵਧਾਈ
ਝਾਰਖੰਡ ਵਿੱਚ ਜੇਐੱਮਐੱਮ ਤੇ ਸਹਿਯੋਗੀਆਂ ਨੂੰ ਵੀ ਵਧਾਈ ਦਿੱਤੀ
Advertisement
ਨਵੀਂ ਦਿੱਲੀ, 23 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨਾਲ ਗੱਲਬਾਤ ਕੀਤੀ ਅਤੇ ਸੂਬੇ ਵਿਚ ਮਹਾਯੁਤੀ ਦੀ ਜਿੱਤ ’ਤੇ ਉਨ੍ਹਾਂ ਨੂੰ ਵਧਾਈ ਦਿੱਤੀ। ਇਸ ਤੋਂ ਇਲਾਵਾ ਉਨ੍ਹਾਂ ਝਾਰਖੰਡ ਬਾਰੇ ਵੀ ਟਵੀਟ ਕਰਦਿਆਂ ਜੇਐਮਐਮ ਤੇ ਸਹਿਯੋਗੀਆਂ ਦੇ ਵਧੀਆ ਪ੍ਰਦਰਸ਼ਨ ’ਤੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਲੋਕਾਂ ਦੇ ਸਮਰਥਨ ਲਈ ਝਾਰਖੰਡ ਵਾਸੀਆਂ ਦਾ ਧੰਨਵਾਦ ਕਰਦੇ ਹਨ। ਇਸ ਤੋਂ ਇਲਾਵਾ ਸ੍ਰੀ ਮੋਦੀ ਨੇ ਦੋਵਾਂ ਸੂਬਿਆਂ ਵਿਚ ਲੋਕ ਪੱਖੀ ਨੀਤੀਆਂ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਕੇਂਦਰ ਉਨ੍ਹਾਂ ਨੂੰ ਹਰ ਪੱਖੋਂ ਸਹਿਯੋਗ ਦਿੰਦਾ ਰਹੇਗਾ।
Advertisement
Advertisement