ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

 ਪ੍ਰਧਾਨ ਮੰਤਰੀ Narendra Modi ਪੰਜ ਮੁਲਕੀ ਦੌਰੇ ਦੇ ਪਹਿਲੇ ਪੜਾਅ ’ਤੇ ਘਾਨਾ ਪਹੁੰਚੇ

PM Modi arrives in Ghana on first leg of five-nation tour; ਅਫਰੀਕੀ ਮੁਲਕ ਦੇ ਉੱਚ ਆਗੂਆਂ ਨਾਲ ਕਰਨਗੇ ਗੱਲਬਾਤ
Advertisement
ਅਕਰਾ (ਘਾਨਾ), 2 ਜੁਲਾਈ
 ਪ੍ਰਧਾਨ ਮੰਤਰੀ ਨਰਿੰਦਰ ਮੋਦੀ  ਪੰਜ ਮੁਲਕੀ ਦੌਰੇ ਦੇ ਪਹਿਲੇ ਪੜਾਅ ਤਹਿਤ ਦੋ ਰੋਜ਼ਾ ਦੌਰੇ ’ਤੇ ਅੱਜ ਘਾਨਾ   Ghana ਪਹੁੰਚ ਗਏ ਹਨ, ਜਿੱਥੇ ਉਹ ਅਫਰੀਕੀ ਮੁਲਕ ਦੇ ਉੱਚ ਆਗੂਆਂ ਨਾਲ ਗੱਲਬਾਤ ਅਤੇ ਮਜ਼ਬੂਤ ਦੁਵੱਲੀ ਭਾਈਵਾਲੀ ਦੀ ਨਜ਼ਰਸਾਨੀ ਕਰਨਗੇ।  ਪ੍ਰਧਾਨ ਮੰਤਰੀ ਦੇ ਮੋਦੀ  ਜੋ ਘਾਨਾ ਦੇ ਰਾਸ਼ਟਰਪਤੀ John Dramani Mahama ਦੇ ਸੱਦੇ ’ਤੇ ਇੱਥੇ ਪਹੁੰਚੇ  ਹਨ, ਨੂੰ Kotoka International Airport  ’ਤੇ ਪਹੁੰਚਣ ’ਤੇ  guard of honour ਦਿੱਤਾ ਗਿਆ।  ਇਹ ਪ੍ਰਧਾਨ ਮੰਤਰੀ ਮੋਦੀ ਦਾ ਘਾਨਾ ਦਾ ਪਹਿਲਾ ਦੁਵੱਲਾ ਅਤੇ ਤਿੰਨ ਦਹਾਕਿਆਂ ’ਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਘਾਨਾ ਦਾ ਪਹਿਲਾ ਦੌਰ ਹੈ।
ਵਿਦੇਸ਼ ਮੰਤਰਾਲੇ ਮੁਤਾਬਕ ਦੌਰੇ ਦੌਰਾਨ ਦੋਵਾਂ ਮੁਲਕਾਂ ਵਿਚਾਲੇ  economic, energy, and defence collaboration ਸਬੰਧੀ ਗੱਲਬਾਤ ਹੋਵੇਗੀ। ਇਸ ਵਿੱਚ ਕਿਹਾ ਗਿਆ ਹੈ ਕਿ ਇਹ ਦੌਰਾ ਦੋਵਾਂ ਦੇਸ਼ਾਂ ਦੀ ਦੁਵੱਲੇ ਸਬੰਧ ਵਧਾਉਣ ਅਤੇ ECOWAS   (Economic Community of West African States)    ਅਤੇ ਅਫ਼ਰੀਕੀ ਯੂਨੀਅਨ ਨਾਲ ਭਾਰਤ ਦੇ ਸਬੰਧਾਂ ਨੂੰ ਮਜ਼ਬੂਤ ​​ਕਰਨ ਦੀ ਸਾਂਝੀ ਵਚਨਬੱਧਤਾ ਦੀ ਪੁਸ਼ਟੀ ਕਰੇਗਾ। 
  ਘਾਨਾ ਦੇ ਦੌਰੇ ਮਗਰੋਂ ਪ੍ਰਧਾਨ ਮੰਤਰੀ ਮੋਦੀ 3 ਤੇ 4 ਜੁਲਾਈ ਨੂੰ ਟ੍ਰਿਨੀਦਾਦ ਤੇ ਟੋਬੈਗੋ ਦਾ ਦੌਰਾ ਕਰਨਗੇ ਜਦਕਿ ਤੀਜੇ ਪੜਾਅ ਦੌਰਾਨ ਉਹ 4 ਤੇ 5 ਜੁਲਾਈ ਨੂੰ ਅਰਜਨਟੀਨਾ ਜਾਣਗੇ। ਦੌਰੇ ਦੇ ਚੌਥੇ ਪੜਾਅ ਦੌਰਾਨ ਮੋਦੀ 17th BRICS ਸੰਮੇਲਨ ’ਚ ਸ਼ਾਮਲ  ਹੋਣ ਲਈ ਬਰਾਜ਼ੀਲ ਜਾਣਗੇ।   ਆਖਰੀ ਪੜਾਅ ’ਤੇ ਉਹ ਨਾਮੀਬੀਆ ਦਾ ਦੌਰਾ ਕਰਨਗੇ। -ਪੀਟੀਆਈ
Advertisement