ਪ੍ਰਧਾਨ ਮੰਤਰੀ ਮੋਦੀ ਦਾ ਜਪਾਨ ਤੇ ਚੀਨ ਦੌਰਾ 29 ਤੋਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ 29 ਅਗਸਤ ਤੋਂ ਜਪਾਨ ਤੇ ਚੀਨ ਦੇ ਚਾਰ ਰੋਜ਼ਾ ਦੌਰੇ ’ਤੇ ਜਾਣਗੇ। ਇਹ ਜਾਣਕਾਰੀ ਅੱਜ ਵਿਦੇਸ਼ ਮੰਤਰਾਲੇ ਨੇ ਦਿੱਤੀ। ਆਪਣੇ ਇਸ ਦੌਰੇ ਦੇ ਪਹਿਲੇ ਪੜਾਅ ਤਹਿਤ ਮੋਦੀ ਦੋ ਦਿਨ ਜਪਾਨ ਵਿੱਚ ਰਹਿਣਗੇ। ਉਪਰੰਤ ਜਪਾਨ ਤੋਂ ਉਹ...
Advertisement
ਪ੍ਰਧਾਨ ਮੰਤਰੀ ਨਰਿੰਦਰ ਮੋਦੀ 29 ਅਗਸਤ ਤੋਂ ਜਪਾਨ ਤੇ ਚੀਨ ਦੇ ਚਾਰ ਰੋਜ਼ਾ ਦੌਰੇ ’ਤੇ ਜਾਣਗੇ। ਇਹ ਜਾਣਕਾਰੀ ਅੱਜ ਵਿਦੇਸ਼ ਮੰਤਰਾਲੇ ਨੇ ਦਿੱਤੀ। ਆਪਣੇ ਇਸ ਦੌਰੇ ਦੇ ਪਹਿਲੇ ਪੜਾਅ ਤਹਿਤ ਮੋਦੀ ਦੋ ਦਿਨ ਜਪਾਨ ਵਿੱਚ ਰਹਿਣਗੇ। ਉਪਰੰਤ ਜਪਾਨ ਤੋਂ ਉਹ ਸ਼ੰਘਾਈ ਸਹਿਯੋਗ ਸੰਸਥਾ (ਐੱਸਸੀਓ) ਦੇ ਸਾਲਾਨਾ ਸਿਖ਼ਰ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਚੀਨ ਜਾਣਗੇ। ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਦੇ ਭਾਰਤ ਦੌਰੇ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਦੋ ਏਸ਼ਿਆਈ ਦੇਸ਼ਾਂ ਦੇ ਦੌਰੇ ਦਾ ਇਹ ਐਲਾਨ ਕੀਤਾ ਗਿਆ ਹੈ।
Advertisement
Advertisement