ਪ੍ਰਧਾਨ ਮੰਤਰੀ ਮੋਦੀ ਵੱਲੋਂ ਨਵੀਂ ਮੁੰਬਈ ਕੌਮਾਂਤਰੀ ਹਵਾਈ ਅੱਡੇ ਦਾ ਉਦਘਾਟਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਨਵੀਂ ਮੁੰਬਈ ਕੌਮਾਂਤਰੀ ਹਵਾਈ ਅੱਡੇ (NMIA) ਦਾ ਉਦਘਾਟਨ ਕੀਤਾ। ਇਹ ਇੱਕ ਅਤਿ-ਆਧੁਨਿਕ ਗ੍ਰੀਨਫੀਲਡ ਹਵਾਈ ਅੱਡਾ ਹੈ ਜੋ ਮੁੰਬਈ ਮੈਟਰੋਪੋਲੀਟਨ ਖੇਤਰ ਅਤੇ ਪੱਛਮੀ ਭਾਰਤ ਵਿੱਚ ਹਵਾਈ ਸੰਪਰਕ ਨੂੰ ਬਦਲਣ ਲਈ ਤਿਆਰ ਹੈ।
ਇਹ ਹਵਾਈ ਅੱਡਾ ਇੱਕ ਪਬਲਿਕ-ਪ੍ਰਾਈਵੇਟ ਭਾਈਵਾਲੀ (PPP) ਤਹਿਤ ਵਿਕਸਤ ਕੀਤਾ ਗਿਆ ਹੈ ਅਤੇ ਇਸਦਾ ਸੰਚਾਲਨ ਨਵੀਂ ਮੁੰਬਈ ਕੌਮਾਂਤਰੀ ਹਵਾਈ ਅੱਡਾ ਪ੍ਰਾਈਵੇਟ ਲਿਮਟਿਡ (NMIAL) ਵੱਲੋਂ ਕੀਤਾ ਜਾ ਰਿਹਾ ਹੈ, ਜੋ ਕਿ ਅਡਾਨੀ ਏਅਰਪੋਰਟਸ ਹੋਲਡਿੰਗਜ਼ ਲਿਮਟਿਡ (74 ਪ੍ਰਤੀਸ਼ਤ ਹਿੱਸੇਦਾਰੀ) ਅਤੇ ਸਿਟੀ ਐਂਡ ਇੰਡਸਟਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ ਆਫ ਮਹਾਰਾਸ਼ਟਰ ਲਿਮਟਿਡ (CIDCO) (26 ਪ੍ਰਤੀਸ਼ਤ ਹਿੱਸੇਦਾਰੀ) ਵਿਚਕਾਰ ਇੱਕ ਸਾਂਝਾ ਉੱਦਮ ਹੈ। ਇਸ ਪ੍ਰੋਜੈਕਟ ਦਾ ਉਦੇਸ਼ ਮੁੰਬਈ ਕੌਮਾਂਤਰੀ ਹਵਾਈ ਅੱਡੇ 'ਤੇ ਭੀੜ ਨੂੰ ਘੱਟ ਕਰਨਾ ਅਤੇ ਨਵੀਂ ਮੁੰਬਈ ਨੂੰ ਇੱਕ ਗਲੋਬਲ ਹਵਾਬਾਜ਼ੀ ਅਤੇ ਲੌਜਿਸਟਿਕਸ ਹੱਬ ਵਜੋਂ ਸਥਾਪਤ ਕਰਨਾ ਹੈ।
ਹਵਾਈ ਅੱਡੇ ਦਾ ਆਰਕੀਟੈਕਚਰ ਭਾਰਤ ਦੇ ਕੌਮੀ ਫੁੱਲ ਕਮਲ ਤੋਂ ਪ੍ਰੇਰਿਤ ਹੈ।-ਏਐੱਨਆਈ