ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਛੱਠ ਪੂਜਾ ਦੀ ਸਮਾਪਤੀ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਵਧਾਈ ਦਿੱਤੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਚਾਰ ਦਿਨਾਂ ਛੱਠ ਦੇ ਤਿਉਹਾਰ ਦੀ ਸਮਾਪਤੀ ’ਤੇ ਸ਼ਰਧਾਲੂਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਨੇ ਦੇਸ਼ ਦੀ ਸ਼ਾਨਦਾਰ ਪਰੰਪਰਾ ਦੀ ਇੱਕ ਰੱਬੀ ਝਲਕ ਦਿੱਤੀ। ਮੋਦੀ ਨੇ 'ਐਕਸ' (X) ’ਤੇ ਇੱਕ ਪੋਸਟ ਵਿੱਚ...
Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਚਾਰ ਦਿਨਾਂ ਛੱਠ ਦੇ ਤਿਉਹਾਰ ਦੀ ਸਮਾਪਤੀ ’ਤੇ ਸ਼ਰਧਾਲੂਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਨੇ ਦੇਸ਼ ਦੀ ਸ਼ਾਨਦਾਰ ਪਰੰਪਰਾ ਦੀ ਇੱਕ ਰੱਬੀ ਝਲਕ ਦਿੱਤੀ।

ਮੋਦੀ ਨੇ 'ਐਕਸ' (X) ’ਤੇ ਇੱਕ ਪੋਸਟ ਵਿੱਚ ਕਿਹਾ, ‘‘ਅੱਜ, ਛੱਠ ਦੇ ਮਹਾਨ ਤਿਉਹਾਰ ਦੀ ਸੁਭਾਗ ਸਮਾਪਤੀ ਸੂਰਜ ਦੇਵਤਾ ਨੂੰ ਸਵੇਰ ਦਾ ਅਰਘ ਚੜ੍ਹਾਉਣ ਨਾਲ ਹੋਈ। ਇਸ ਚਾਰ ਦਿਨਾਂ ਰਸਮ ਦੌਰਾਨ, ਅਸੀਂ ਛੱਠ ਪੂਜਾ ਦੀ ਆਪਣੀ ਸ਼ਾਨਦਾਰ ਪਰੰਪਰਾ ਦੀ ਰੱਬੀ ਝਲਕ ਵੇਖੀ।’’

Advertisement

ਪ੍ਰਧਾਨ ਮੰਤਰੀ ਨੇ ਕਿਹਾ, ‘‘ਇਸ ਪਵਿੱਤਰ ਤਿਉਹਾਰ ਦਾ ਹਿੱਸਾ ਬਣਨ ਵਾਲੇ ਸਾਡੇ ਸਾਰੇ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਵਰਤ ਰੱਖਣ ਵਾਲੇ ਸਾਰਿਆਂ ਨੂੰ ਦਿਲੋਂ ਵਧਾਈਆਂ। ਛੱਠੀ ਮਈਆ ਦੀ ਅਪਾਰ ਕਿਰਪਾ ਤੁਹਾਡੇ ਸਾਰਿਆਂ ਦੇ ਜੀਵਨ ਨੂੰ ਹਮੇਸ਼ਾ ਰੌਸ਼ਨ ਰੱਖੇ।’’

Advertisement
Show comments