ਨਵੰਬਰ ਵਿਚ ਸਬਜ਼ੀਆਂ ਤੇ ਮਸਾਲਿਆਂ ਦੀਆਂ ਕੀਮਤਾਂ ਵਧੀਆਂ
ਪ੍ਰਚੂਨ ਮਹਿੰਗਾਈ ਦਰ ਵੱਧ ਕੇ 0.71 ਫੀਸਦ ਹੋਈ; ਅਕਤੂਬਰ ਵਿਚ 0.25 ਫੀਸਦੀ ਸੀ ਦਰ
Advertisement
ਦੇਸ਼ ਭਰ ਵਿਚ ਨਵੰਬਰ ਦੌਰਾਨ ਰਿਟੇਲ ਮਹਿੰਗਾਈ ਦਰ ਪਿਛਲੇ ਮਹੀਨੇ ਦੇ ਪੱਧਰ ਤੋਂ ਵੱਧ ਕੇ 0.71 ਫੀਸਦੀ ਦੇ ਪੱਧਰ ’ਤੇ ਆ ਗਈ ਹੈ। ਇਹ ਦਰ ਅਕਤੂਬਰ ਦੌਰਾਨ 0.25 ਫੀਸਦੀ ਸੀ। ਨਵੰਬਰ ਵਿਚ ਮਹਿੰਗਾਈ ਸਬਜ਼ੀਆਂ, ਅੰਡਿਆਂ ਦੀ ਕੀਮਤ, ਮਸਾਲਿਆਂ ਦੀ ਕੀਮਤ, ਤੇਲ ਤੇ ਬਿਜਲੀ ਦੀਆਂ ਦਰਾਂ ਵਧਣ ਕਾਰਨ ਵਧੀ ਹੈ। ਦੱਸਣਾ ਬਣਦਾ ਹੈ ਕਿ ਪ੍ਰਚੂਨ ਮਹਿੰਗਾਈ ਦਰ ਵਿਚ ਪੰਜਾਹ ਫੀਸਦੀ ਯੋਗਦਾਨ ਖਾਣ ਪੀਣ ਵਾਲੀਆਂ ਵਸਤਾਂ ਦਾ ਹੁੰਦਾ ਹੈ।
ਕੌਮੀ ਅੰਕੜਾ ਦਫ਼ਤਰ (ਐੱਨ ਐੱਸ ਓ) ਦੇ ਅੰਕੜਿਆਂ ਅਨੁਸਾਰ ਨਵੰਬਰ ’ਚ ਖੁਰਾਕੀ ਵਸਤਾਂ ਦੀਆਂ ਕੀਮਤਾਂ ’ਚ 3.91 ਫੀਸਦ ਦੀ ਗਿਰਾਵਟ ਆਈ; ਅਕਤੂਬਰ ਨੂੰ ਇਹ ਗਿਰਾਵਟ 5.02 ਫੀਸਦ ਸੀ। ਐੱਨ ਐੱਸ ਓ ਨੇ ਕਿਹਾ ਕਿ ਤੇਲ ਤੇ ਬਿਜਲੀ ਮਹਿੰਗਾਈ ਨਵੰਬਰ ’ਚ 2.32 ਫੀਸਦ ਰਹੀ। ਅਕਤੂਬਰ ’ਚ ਇਹ 1.98 ਫੀਸਦ ਸੀ। ਇਹ ਵੀ ਜ਼ਿਕਰਯੋਗ ਹੈ ਕਿ ਅਕਤੂਬਰ ਵਿਚ ਰਿਟੇਲ ਮਹਿੰਗਾਈ 0.25 ਫੀਸਦੀ ਦੇ ਰਿਕਾਰਡ ਹੇਠਲੇ ਪੱਧਰ ’ਤੇ ਆ ਗਈ ਸੀ। -ਪੀਟੀਆਈ
Advertisement
Advertisement
