ਰਾਸ਼ਟਰਪਤੀ ਮੁਰਮੂ ਕਾਫਲਾ ਰੋਕ ਕੇ ਵਰਕਲਾ ਸਕੂਲ ਦੇ ਵਿਦਿਆਰਥੀਆਂ ਨੂੰ ਮਿਲੇ
President Murmu delights Varkala students with surprise stop on way to Sivagiri Mutt
Advertisement
ਰਾਸ਼ਟਰਪਤੀ ਦਰੋਪਦੀ ਮੁਰਮੂ ਅੱਜ ਸ਼ਿਵਗਿਰੀ ਮੱਠ ਵੱਲ ਜਾਂਦੇ ਸਮੇਂ ਕਾਫਲਾ ਰੋਕ ਕੇ ਵਰਕਲਾ ਮਾਡਲ ਹਾਇਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਜਿਸ ਨਾਲ ਵਿਦਿਆਰਥੀ ਖੁਸ਼ ਨਜ਼ਰ ਗਏ।
ਮੁਰਮੂ ਸ੍ਰੀ ਨਾਰਾਇਣ ਗੁਰੂ ਦੀ ਮਹਾਸਮਾਧੀ ਦੇ ਸ਼ਤਾਬਦੀ ਸਮਾਰੋਹ ਦੇ ਉਦਘਾਟਨ ਕਰਨ ਲਈ ਆਸ਼ਰਮ ਜਾ ਰਹੀ ਸਨ ਤਾਂ ਉਨ੍ਹਾਂ ਨੇ ਹੈਲੀਪੈਡ ਦੇ ਨੇੜੇ ਸੜਕ ਕਿਨਾਰੇ ਵਿਦਿਆਰਥੀਆਂ ਨੂੰ ਉਡੀਕ ਕਰਦੇ ਹੋਏ ਦੇਖਿਆ।
Advertisement
ਰਾਸ਼ਟਰਪਤੀ ਦੀ ਝਲਕ ਪਾਉਣ ਲਈ ਇਕੱਠੇ ਹੋਏ ਬੱਚੇ ਅਤੇ ਉਨ੍ਹਾਂ ਦੇ ਅਧਿਆਪਕ ਉਦੋਂ ਰੋਮਾਂਚਿਤ ਹੋ ਗਏ ਜਦੋਂ ਮੁਰਮੁੂ ਮੁਸਕਰਾਉਂਦੇ ਹੋਏ ਉਨ੍ਹਾਂ ਕੋਲ ਪਹੁੰਚੇੇ। ਸਕੂਲ ਦੇ ਐੱਨਸੀਸੀ ਕੈਡੇਟ ਵਰਦੀ ਵਿੱਚ ਉਨ੍ਹਾਂ ਨੂੰ ਸਲਾਮੀ ਕਰਨ ਲਈ ਤਿਆਰ ਖੜ੍ਹੇ ਸਨ।
ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਵਿੱਚ ਇੱਕ ਵਿਦਿਆਰਥੀ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਉਸ ਨੇ ਕਾਫਲਾ ਉਨ੍ਹਾਂ ਦੇ ਸਾਹਮਣੇ ਰੁਕਣ ਤੋਂ ਕੁਝ ਪਲ ਪਹਿਲਾਂ ਰਾਸ਼ਟਰਪਤੀ ਨੂੰ ਆਪਣੀ ਕਾਰ ਦੇ ਅੰਦਰ ਦੇਖਿਆ ਸੀ।
ਦਰੋਪਦੀ ਮੁਰਮੂ ਕਾਰ ਵਿਚੋਂ ਬਾਹਰ ਨਿਕਲ ਕੇ ਵਿਦਿਆਰਥੀਆਂ ਵੱਲ ਚਲੀ ਗਏ ਅਤੇ ਸਕੂਲ ਦੇ ਬਗੀਚੇ ਵਿੱਚ ਉੱਗਾਏ ਗੇਂਦੇ ਦੇ ਫੁੱਲ ਕਬੂਲ ਕੀਤੇ
ਮੁੱਖ ਅਧਿਆਪਕ ਨੇ ਕਿਹਾ, ‘‘ਇਹ ਸਾਡੇ ਤੇ ਸਾਡੇ ਵਿਦਿਆਰਥੀਆਂ ਲਈ ਇੱਕ ਨਾ-ਭੁੱਲਣਯੋਗ ਪਲ ਹੈ। ਅਸੀਂ ਕਦੇ ਉਮੀਦ ਨਹੀਂ ਕੀਤੀ ਸੀ ਕਿ ਰਾਸ਼ਟਰਪਤੀ ਸਾਨੂੰ ਮਿਲਣ ਲਈ ਆਪਣੇ ਕਾਫ਼ਲੇ ਵਿੱਚੋਂ ਬਾਹਰ ਆਉਣਗੇ।’’
ਸਕੂਲ ਦੇ ਸਟਾਫ਼ ਸਕੱਤਰ ਲਿਓਨਜ਼ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਰਾਜਪਾਲ, ਮੰਤਰੀਆਂ ਅਤੇ ਰਾਸ਼ਟਰਪਤੀ ਨੂੰ ਮਿਲਣ ਦਾ ਵੀ ਮੌਕਾ ਮਿਲਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਰਾਸ਼ਟਰਪਤੀ ਨੇ ਉਨ੍ਹਾਂ ਨਾਲ ਲਗਪਗ ਪੰਜ ਮਿੰਟ ਬਿਤਾਏ।
ਉਨ੍ਹਾਂ ਕਿਹਾ, ‘‘ਸਾਨੂੰ ਲੱਗਦਾ ਸੀ ਰਾਸ਼ਟਰਪਤੀ ਆਪਣੀ ਕਾਰ ਤੋਂ ਹੱਥ ਹਿਲਾ ਕੇ ਹੱਥ ਹਿਲਾ ਕੇ ਸਵਾਗਤ ਕਬੂਲਣਗੇ। ਪਰ ਅਸੀਂ ਇਸ ਅਨੁਭਵ ਤੋਂ ਬਹੁਤ ਖੁਸ਼ ਹਾਂ।’’
Advertisement