ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰਾਸ਼ਟਰਪਤੀ ਮੁਰਮੂ ਅਲਜੀਰੀਆ ਪੁੱਜੀ, ਗਰਮਜੋਸ਼ੀ ਨਾਲ ਸਵਾਗਤ

ਅਲਜੀਰੀਆ, 13 ਅਕਤੂਬਰ ਰਾਸ਼ਟਰਪਤੀ ਦਰੋਪਦੀ ਮੁਰਮੂ ਆਪਣੀ ਤਿੰਨ ਦੇਸ਼ਾਂ ਦੀ ਯਾਤਰਾ ਦੇ ਪਹਿਲੇ ਪੜਾਅ ਤਹਿਤ ਅੱਜ ਅਲਜੀਰੀਆ ਪਹੁੰਚ ਗਈ ਹੈ ਜਿੱਥੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਭਾਰਤ ਦੇ ਰਾਸ਼ਟਰਪਤੀ ਦੇ ਅਧਿਕਾਰਤ ਹੈਂਡਲ ‘ਐਕਸ’ ਉੱਤੇ ਕਿਹਾ ਗਿਆ, ‘‘ਰਾਸ਼ਟਰਪਤੀ ਦਰੋਪਦੀ...
Advertisement

ਅਲਜੀਰੀਆ, 13 ਅਕਤੂਬਰ

ਰਾਸ਼ਟਰਪਤੀ ਦਰੋਪਦੀ ਮੁਰਮੂ ਆਪਣੀ ਤਿੰਨ ਦੇਸ਼ਾਂ ਦੀ ਯਾਤਰਾ ਦੇ ਪਹਿਲੇ ਪੜਾਅ ਤਹਿਤ ਅੱਜ ਅਲਜੀਰੀਆ ਪਹੁੰਚ ਗਈ ਹੈ ਜਿੱਥੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਭਾਰਤ ਦੇ ਰਾਸ਼ਟਰਪਤੀ ਦੇ ਅਧਿਕਾਰਤ ਹੈਂਡਲ ‘ਐਕਸ’ ਉੱਤੇ ਕਿਹਾ ਗਿਆ, ‘‘ਰਾਸ਼ਟਰਪਤੀ ਦਰੋਪਦੀ ਮੁਰਮੂ ਆਪਣੀ ਤਿੰਨ ਦੇਸ਼ਾਂ ਦੀ ਯਾਤਰਾ ਦੇ ਪਹਿਲੇ ਪੜਾਅ ਤਹਿਤ ਅਲਜੀਅਰਸ (ਅਲਜੀਰੀਆ) ਪਹੁੰਚ ਗਈ ਹੈ। ਇਹ ਕਿਸੇ ਭਾਰਤੀ ਰਾਸ਼ਟਰਪਤੀ ਦਾ ਅਲਜੀਰੀਆ ਦਾ ਪਹਿਲਾ ਦੌਰਾ ਹੈ।’’ ਪੋਸਟ ਵਿੱਚ ਕਿਹਾ ਗਿਆ, ‘‘ਹਵਾਈ ਅੱਡੇ ’ਤੇ ਰਾਸ਼ਟਰਪਤੀ ਦਾ ਸਵਾਗਤ ਅਲਜੀਰੀਆ ਦੇ ਰਾਸ਼ਟਰਪਤੀ ਅਬਦਲਮਜੀਦ ਤੈਬੌਨੇ ਨੇ ਕੀਤਾ। ਇਸ ਮੌਕੇ ਕੈਬਨਿਟ ਦੇ ਹੋਰ ਮੈਂਬਰ ਵੀ ਮੌਜੂਦ ਸਨ।’’ ਰਾਸ਼ਟਰਪਤੀ ਐਤਵਾਰ ਨੂੰ ਅਲਜੀਰੀਆ, ਮੌਰੀਟਾਨੀਆ ਅਤੇ ਮਲਾਵੀ ਦੀ ਆਪਣੀ ਅਧਿਕਾਰਤ ਯਾਤਰਾ ਲਈ ਰਵਾਨਾ ਹੋਏ ਹਨ। -ਪੀਟੀਆਈ

Advertisement

Advertisement
Show comments