ਰਾਸ਼ਟਰਪਤੀ ਵੱਲੋਂ ਆਮਦਨ ਕਰ ਤੇ ਗੇਮਿੰਗ ਬਿੱਲਾਂ ਨੂੰ ਪ੍ਰਵਾਨਗੀ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਇਨਕਮ ਟੈਕਸ ਬਿੱਲ, 2025 ਅਤੇ ਆਨਲਾਈਨ ਗੇਮਿੰਗ ਨਾਲ ਸਬੰਧਤ ਪ੍ਰਮੋਸ਼ਨ ਤੇ ਰੈਗੂਲੇਸ਼ਨ ਬਿੱਲ, 2025 ਨੂੰ ਅੱਜ ਪ੍ਰਵਾਨਗੀ ਦੇ ਦਿੱਤੀ। ਦੋਵੇਂ ਬਿੱਲ ਸੰਸਦ ਦੇ ਮੌਨਸੂਨ ਇਜਲਾਸ ਦੌਰਾਨ ਪਾਸ ਕੀਤੇ ਗਏ ਸਨ। ਨੋਟੀਫਿਕੇਸ਼ਨ ਮੁਤਾਬਕ ਇਨਕਮ ਟੈਕਸ ਐਕਟ, 2025...
Advertisement
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਇਨਕਮ ਟੈਕਸ ਬਿੱਲ, 2025 ਅਤੇ ਆਨਲਾਈਨ ਗੇਮਿੰਗ ਨਾਲ ਸਬੰਧਤ ਪ੍ਰਮੋਸ਼ਨ ਤੇ ਰੈਗੂਲੇਸ਼ਨ ਬਿੱਲ, 2025 ਨੂੰ ਅੱਜ ਪ੍ਰਵਾਨਗੀ ਦੇ ਦਿੱਤੀ। ਦੋਵੇਂ ਬਿੱਲ ਸੰਸਦ ਦੇ ਮੌਨਸੂਨ ਇਜਲਾਸ ਦੌਰਾਨ ਪਾਸ ਕੀਤੇ ਗਏ ਸਨ। ਨੋਟੀਫਿਕੇਸ਼ਨ ਮੁਤਾਬਕ ਇਨਕਮ ਟੈਕਸ ਐਕਟ, 2025 ਅਗਲੇ ਸਾਲ ਪਹਿਲੀ ਅਪਰੈਲ ਤੋਂ ਲਾਗੂ ਹੋਵੇਗਾ। ਨਵੇਂ ਐਕਟ ਤਹਿਤ ਟੈਕਸ ਪ੍ਰਣਾਲੀ ਨੂੰ ਸਰਲ ਬਣਾਇਆ ਗਿਆ ਹੈ ਅਤੇ ਇਸ ’ਚ ਨਵੀਆਂ ਟੈਕਸ ਦਰਾਂ ਦਾ ਕੋਈ ਜ਼ਿਕਰ ਨਹੀਂ ਹੈ। ਇਸੇ ਤਰ੍ਹਾਂ ਨਵੇਂ ਗੇਮਿੰਗ ਐਕਟ ਨਾਲ ਸਾਰੀਆਂ ਆਨਲਾਈਨ ਪੈਸੇ ਵਾਲੀਆਂ ਗੇਮਾਂ ’ਤੇ ਪਾਬੰਦੀ ਲੱਗ ਗਈ ਹੈ। ਆਨਲਾਈਨ ਗੇਮਿੰਗ ਨੂੰ ਹੱਲਾਸ਼ੇਰੀ ਦੇਣ ਵਾਲਿਆਂ ਨੂੰ ਦੋ ਸਾਲ ਤੱਕ ਦੀ ਜੇਲ੍ਹ ਅਤੇ 50 ਲੱਖ ਰੁਪਏ ਤੱਕ ਦਾ ਜੁਰਮਾਨਾ ਭਰਨਾ ਹੋਵੇਗਾ। ਆਨਲਾਈਨ ਮਨੀ ਗੇਮਿੰਗ ਪਲੈਟਫਾਰਮਾਂ ਨੂੰ ਤਿੰਨ ਸਾਲ ਦੀ ਜੇਲ੍ਹ ਅਤੇ ਇਕ ਕਰੋੜ ਰੁਪਏ ਤੱਕ ਦਾ ਜੁਰਮਾਨਾ ਲੱਗੇਗਾ।
Advertisement
Advertisement