ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰਾਸ਼ਟਰਪਤੀ ਵੱਲੋਂ 76 ਬਹਾਦਰੀ ਪੁਰਸਕਾਰਾਂ ਲਈ ਪ੍ਰਵਾਨਗੀ

ਨਵੀਂ ਦਿੱਲੀ: ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਆਜ਼ਾਦੀ ਦਿਹਾੜੇ ਦੀ ਪੂਰਬਲੀ ਸੰਧਿਆ 76 ਬਹਾਦਰੀ ਪੁਰਸਕਾਰਾਂ ਲਈ ਨਾਵਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਨ੍ਹਾਂ ਵਿਚ ਚਾਰ ਕੀਰਤੀ ਚੱਕਰ (ਮਰਨ-ਉਪਰੰਤ) ਤੇ 11 ਸ਼ੌਰਿਆ ਚੱਕਰ ਵੀ ਸ਼ਾਮਲ ਹਨ। ਇਨ੍ਹਾਂ ਵਿਚੋਂ ਪੰਜ ਜਵਾਨਾਂ ਨੂੰ ਸ਼ੌਰਿਆ...
Advertisement

ਨਵੀਂ ਦਿੱਲੀ: ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਆਜ਼ਾਦੀ ਦਿਹਾੜੇ ਦੀ ਪੂਰਬਲੀ ਸੰਧਿਆ 76 ਬਹਾਦਰੀ ਪੁਰਸਕਾਰਾਂ ਲਈ ਨਾਵਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਨ੍ਹਾਂ ਵਿਚ ਚਾਰ ਕੀਰਤੀ ਚੱਕਰ (ਮਰਨ-ਉਪਰੰਤ) ਤੇ 11 ਸ਼ੌਰਿਆ ਚੱਕਰ ਵੀ ਸ਼ਾਮਲ ਹਨ। ਇਨ੍ਹਾਂ ਵਿਚੋਂ ਪੰਜ ਜਵਾਨਾਂ ਨੂੰ ਸ਼ੌਰਿਆ ਚੱਕਰ ਮਰਨ ਉਪਰੰਤ ਦਿੱਤਾ ਜਾਵੇਗਾ। ਰੱਖਿਆ ਮੰਤਰਾਲੇ ਨੇ ਇਕ ਬਿਆਨ ਵਿੱਚ ਕਿਹਾ ਕਿ ਇਨ੍ਹਾਂ 76 ਬਹਾਦਰੀ ਪੁਰਸਕਾਰਾਂ ਵਿਚ ਚਾਰ ਕੀਰਤੀ ਚੱਕਰ, 11 ਸ਼ੌਰਿਆ ਚੱਕਰ, ਦੋ ਬਾਰ ਸੈਨਾ ਮੈਡਲ, 52 ਸੈਨਾ ਮੈਡਲ, ਤਿੰਨ ਜਲ ਸੈਨਾ ਮੈਡਲ ਤੇ ਚਾਰ ਵਾਯੂ ਸੈਨਾ ਮੈਡਲ ਸ਼ਾਮਲ ਹਨ। ਬਿਆਨ ਮੁਤਾਬਕ ਕੀਰਤੀ ਚੱਕਰ ਹਾਸਲ ਕਰਨ ਵਾਲਿਆਂ ਵਿਚ ਦਿਲੀਪ ਕੁਮਾਰ ਦਾਸ, ਰਾਜ ਕੁਮਾਰ ਯਾਦਵ, ਬਬਲੂ ਰਾਭਾ ਤੇ ਸਾਂਭਾ ਰੌਏ (ਸਾਰੇ ਸੀਆਰਪੀਐੱਫ ਤੋਂ) ਸ਼ਾਮਲ ਹਨ। ਮਰਨ ਉਪਰੰਤ ਸ਼ੌਰਿਆ ਚੱਕਰ ਲਈ ਨਾਮਜ਼ਦ ਫੌਜੀਆਂ ਵਿੱਚ ਮੇਜਰ ਵਿਕਾਸ ਭਾਂਬੂ ਤੇ ਮੇਜਰ ਮੁਸਤਫ਼ਾ ਬੋਹਰਾ (ਆਰਮੀ ਐਵੀਏਸ਼ਨ ਸਕੁਐਡਰਨ), ਹਵਲਦਾਰ ਵਿਵੇਕ ਸਿੰਘ ਤੋਮਰ (ਰਾਜਪੂਤਾਨਾ ਰਾਈਫਲਜ਼), ਰਾਸ਼ਟਰੀ ਰਾਈਫ਼ਲਜ਼ ਤੋਂ ਰਾਈਫਲਮੈਨ ਕੁਲਭੂਸ਼ਨ ਮੰਟਾ ਸ਼ਾਮਲ ਹਨ। ਰਾਸ਼ਟਰਪਤੀ ਮੁਰਮੂ ਵੱਲੋਂ ਫੌਜ ਦੇ ਕੁੱਤੇ ਮਧੂ (ਮਰਨ ਉਪਰੰਤ) ਸਣੇ 30 ਹੋਰਨਾਂ ਦਾ ਉਚੇਚੇ ਤੌਰ ’ਤੇ ਸਨਮਾਨ ਲਈ ਪ੍ਰਵਾਨਗੀ ਦਿੱਤੀ ਗਈ ਹੈ। -ਪੀਟੀਆਈ

954 ਪੁਲੀਸ ਤਗ਼ਮੇ ਦੇਣ ਦਾ ਐਲਾਨ

ਨਵੀਂ ਦਿੱਲੀ: ਸਰਕਾਰ ਨੇ ਅੱਜ ਆਜ਼ਾਦੀ ਦਿਹਾੜੇ ਦੀ ਪੂਰਬਲੀ ਸੰਧਿਆ ਨੂੰ ਵੱਖ ਵੱਖ ਕੇਂਦਰੀ ਤੇ ਸੂਬਾਈ ਬਲਾਂ ਦੇ 954 ਪੁਲੀਸ ਮੁਲਾਜ਼ਮਾਂ ਨੂੰ ਸੇਵਾ ਤਗ਼ਮੇ ਦੇਣ ਦਾ ਐਲਾਨ ਕੀਤਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਦੇ ਹੁਕਮਾਂ ਅਨੁਸਾਰ 230 ਮੁਲਾਜ਼ਮਾਂ ਨੂੰ ਬਹਾਦੁਰੀ ਤਗਮਿਆਂ ਨਾਲ ਸਨਮਾਨਿਤ ਕੀਤਾ ਜਾਵੇਗਾ ਜਿਨ੍ਹਾਂ ਵਿੱਚ ਰਾਸ਼ਟਰਪਤੀ ਪੁਲੀਸ ਬਹਾਦੁਰੀ ਮੈਡਲ (ਪੀਪੀਐੱਮਜੀ) ਵੀ ਸ਼ਾਮਲ ਹੋਵੇਗਾ। ਪੀਪੀਐੱਮਜੀ ਦਾ ਇੱਕੋ-ਇੱਕ ਤਗ਼ਮਾ ਸੀਆਰਪੀਐਫ ਦੇ ਅਧਿਕਾਰੀ ਲੌਖਰਕਪਮ ਇਬੋਮਚਾ ਸਿੰਘ ਨੂੰ ਦਿੱਤਾ ਜਾਵੇਗਾ। ਸੇਵਾ ’ਚ ਰਹਿੰਦਿਆਂ ਇਹ ਉਨ੍ਹਾਂ ਦਾ ਦੂਜਾ ਬਹਾਦੁਰੀ ਮੈਡਲ ਹੈ। ਇਸ ਤੋਂ ਇਲਾਵਾ ਭਲਕੇ 82 ਰਾਸ਼ਟਰਪਤੀ ਪੁਲੀਸ ਮੈਡਲ ਤੇ 642 ਪੁਲੀਸ ਮੈਡਲ ਦਿੱਤੇ ਜਾਣਗੇ। ਬਹਾਦੁਰੀ ਲਈ ਸਭ ਤੋਂ ਵੱਧ 55 ਪੁਲੀਸ ਮੈਡਲਾਂ ਦਾ ਐਲਾਨ ਜੰਮੂ ਕਸ਼ਮੀਰ ਪੁਲੀਸ ਲਈ ਕੀਤਾ ਗਿਆ ਹੈ। ਇਸੇ ਤਰ੍ਹਾਂ ਸੀਬੀਆਈ ਦੇ 20 ਅਫਸਰਾਂ ਨੂੰ ਵੀ ਆਜ਼ਾਦੀ ਦਿਹਾੜੇ ਮੌਕੇ ਰਾਸ਼ਟਰਪਤੀ ਪੁਲੀਸ ਮੈਡਲ ਤੇ ਪੁਲੀਸ ਮੈਡਲ ਨਾਲ ਸਨਮਾਨਿਆ ਜਾਵੇਗਾ। -ਪੀਟੀਆਈ

Advertisement

Advertisement