ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Askme ਸੈਸ਼ਨ ਵਿੱਚ ਪ੍ਰੀਤੀ ਜ਼ਿੰਟਾ ਦਾ ਰਾਜਨੀਤੀ ਤੋਂ ਜਵਾਬ, ਕੰਗਨਾ ਰਣੌਤ ਦੀ ਕੀਤੀ ਤਾਰੀਫ਼

ਪੰਜਾਬੀ ਟ੍ਰਿਬਿਊਨ ਵੈੱਬ ਡੈਸਕ ਚੰਡੀਗੜ੍ਹ, 28 ਫਰਵਰੀ ਐਕਸ 'ਤੇ ਇੱਕ AskMe ਸੈਸ਼ਨ ਵਿੱਚ ਅਦਾਕਾਰਾ ਪ੍ਰੀਟੀ ਜ਼ਿੰਟਾ ਨੇ ਸੋਸ਼ਲ ਮੀਡੀਆ ਦੀ ਨਕਾਰਾਤਮਕਤਾ, ਜ਼ਹਿਰੀਲੇਪਣ ਅਤੇ ਹਰ ਟਿੱਪਣੀ ਨੂੰ ਸਿਆਸੀ ਤੌਰ ’ਤੇ ਤੋੜ-ਮਰੋੜ ਅਤੇ ਪ੍ਰੇਰਿਤ ਕਰਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਪ੍ਰਸ਼ੰਸਕਾਂ...
Advertisement

ਪੰਜਾਬੀ ਟ੍ਰਿਬਿਊਨ ਵੈੱਬ ਡੈਸਕ

ਚੰਡੀਗੜ੍ਹ, 28 ਫਰਵਰੀ

Advertisement

ਐਕਸ 'ਤੇ ਇੱਕ AskMe ਸੈਸ਼ਨ ਵਿੱਚ ਅਦਾਕਾਰਾ ਪ੍ਰੀਟੀ ਜ਼ਿੰਟਾ ਨੇ ਸੋਸ਼ਲ ਮੀਡੀਆ ਦੀ ਨਕਾਰਾਤਮਕਤਾ, ਜ਼ਹਿਰੀਲੇਪਣ ਅਤੇ ਹਰ ਟਿੱਪਣੀ ਨੂੰ ਸਿਆਸੀ ਤੌਰ ’ਤੇ ਤੋੜ-ਮਰੋੜ ਅਤੇ ਪ੍ਰੇਰਿਤ ਕਰਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਪ੍ਰਸ਼ੰਸਕਾਂ ਨਾਲ ਕੀਤੀ ਗੱਲਬਾਤ ਵਿੱਚ ਖਾਸ ਤੌਰ ’ਤੇ ਕੰਗਨਾ ਰਣੌਤ ਲਈ ਪ੍ਰਸ਼ੰਸਾ ਅਤੇ ਸਮਰਥਨ ਸੀ। ਜ਼ਿਕਰਯੋਗ ਹੈ ਕਿ ਕੰਗਨਾ ਰਣੌਤ ਵਾਂਗ ਪ੍ਰੀਤੀ ਵੀ ਹਿਮਾਚਲ ਪ੍ਰਦੇਸ਼ ਦੀ ਰਹਿਣ ਵਾਲੀ ਹੈ। ਉਹ ਸ਼ਿਮਲਾ ਜ਼ਿਲ੍ਹੇ ਦੇ ਰੋਹੜੂ ਦੇ ਇੱਕ ਪਿੰਡ ਤੋਂ ਹੈ।

ਪ੍ਰੀਤੀ ਨੇ ਕੰਗਨਾ ਦੀ ਤਾਰੀਫ਼ ਕਰਦਿਆਂ ਲਿਖਿਆ, “ਕੰਗਨਾ ਇੱਕ ਸ਼ਾਨਦਾਰ ਅਦਾਕਾਰਾ ਅਤੇ ਇੱਕ ਫੈਸ਼ਨ ਆਈਕਨ ਹੈ। ਮੈਂ ਨਿਰਦੇਸ਼ਕ ਦੇ ਤੌਰ ’ਤੇ ਉਸ ਦਾ ਕੰਮ ਨਹੀਂ ਦੇਖਿਆ ਹੈ, ਪਰ ਮੇਰਾ ਮੰਨਣਾ ਹੈ ਕਿ ਉਹ ਬਹੁਤ ਚੰਗੀ ਹੈ। ਮੈਂ ਇੱਕ ਸਿਆਸਤਦਾਨ ਵਜੋਂ ਉਸਦੀ ਨਵੀਂ ਭੂਮਿਕਾ ਵਿੱਚ ਉਸਨੂੰ ਸ਼ੁਭਕਾਮਨਾਵਾਂ ਦਿੰਦੀ ਹਾਂ ਅਤੇ ਮੈਨੂੰ ਪੂਰੀ ਉਮੀਦ ਹੈ ਕਿ ਉਹ ਹਿਮਾਚਲ ਪ੍ਰਦੇਸ਼ ਦੇ ਲੋਕਾਂ ਲਈ ਆਪਣਾ ਸਭ ਤੋਂ ਵਧੀਆ ਕੰਮ ਕਰੇਗੀ।

ਇਸ ਬਾਰੇ ਇਕ ਪ੍ਰਸ਼ੰਸਕ ਨੇ ਪ੍ਰਤੀਕਿਰਿਆ ਦਿੰਦਿਆਂ ਪ੍ਰੀਤੀ ਤੋਂ ਰਾਜਨੀਤੀ ਵਿੱਚ ਆਉਣ ਦੇ ਇਰਾਦੇ ਬਾਰੇ ਪੁੱਛਿਆ। ਹਾਲਾਂਕਿ ਜ਼ਿੰਟਾ ਨੇ ਜਵਾਬ ਦਿੰਦਿਆ ਕਿਹਾ “ਨਹੀਂ! ਮੇਰੇ ਲਈ ਕੋਈ ਰਾਜਨੀਤੀ ਨਹੀਂ। ਸਾਲਾਂ ਦੌਰਾਨ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੇ ਮੈਨੂੰ ਟਿਕਟਾਂ ਅਤੇ ਰਾਜ ਸਭਾ ਸੀਟਾਂ ਦੀ ਪੇਸ਼ਕਸ਼ ਕੀਤੀ, ਪਰ ਮੈਂ ਨਿਮਰਤਾ ਨਾਲ ਨਾਂਹ ਕਰ ਦਿੱਤੀ। ਮੈਨੂੰ ਸਿਪਾਹੀ ਕਹਿਣਾ ਬਿਲਕੁਲ ਗਲਤ ਨਹੀਂ ਹੈ ਕਿਉਂਕਿ ਮੈਂ ਇੱਕ ਸਿਪਾਹੀ ਦੀ ਧੀ ਅਤੇ ਇੱਕ ਸਿਪਾਹੀ ਦੀ ਭੈਣ ਹਾਂ।’’ ਉਨ੍ਹਾਂ ਲਿਖਿਆ ਕਿ ਅਸੀਂ ਉੱਤਰੀ ਭਾਰਤੀ ਜਾਂ ਦੱਖਣੀ ਭਾਰਤੀ ਜਾਂ ਹਿਮਾਚਲੀ ਜਾਂ ਬੰਗਾਲੀ ਆਦਿ ਨਹੀਂ ਹਾਂ। ਅਸੀਂ ਸਿਰਫ ਭਾਰਤੀ ਹਾਂ, ਦੇਸ਼ ਭਗਤੀ ਅਤੇ ਰਾਸ਼ਟਰੀ ਸਵੈਮਾਣ ਸਾਡੇ ਖੂਨ ਵਿੱਚ ਹੈ।

ਇੱਕ ਸਵਾਲ ਦੇ ਜਵਾਬ ਵਿੱਚ ਅਦਾਕਾਰਾ ਨੇ ਕਿਹਾ ਕਿ, “ਮੈਂ ਹੈਰਾਨ ਹਾਂ ਕਿ ਭਾਰਤ ਵਿੱਚ ਸੋਸ਼ਲ ਮੀਡੀਆ ਕਿੰਨਾ ਜ਼ਹਿਰੀਲਾ ਹੋ ਗਿਆ ਹੈ ਅਤੇ ਕਿਵੇਂ ਹਰ ਟਿੱਪਣੀ ਅਤੇ ਨਿਰੀਖਣ ਨੂੰ ਸਿਆਸੀ ਪੈਮਾਨੇ 'ਤੇ ਤੋਲਿਆ ਜਾਂਦਾ ਹੈ। ਮੈਂ ਕੋਈ ਸਿਆਸਤਦਾਨ ਨਹੀਂ ਹਾਂ ਅਤੇ ਨਾ ਹੀ ਮੈਂ ਰਾਜਨੀਤੀ ਵਿੱਚ ਦਿਲਚਸਪੀ ਰੱਖਦੀ ਹਾਂ, ਪਰ ਇੱਕ ਆਮ ਵਿਅਕਤੀ ਹੋਣ ਦੇ ਨਾਤੇ, ਮੈਨੂੰ ਇਹ ਬਹੁਤ ਪਰੇਸ਼ਾਨ ਕਰਨ ਵਾਲਾ ਲੱਗਦਾ ਹੈ।

ਪ੍ਰੀਤੀ ਜ਼ਿੰਟਾ ਇਹ ਪ੍ਰਤੀਕਿਰਿਆ ਕੇਰਲ ਕਾਂਗਰਸ ਦੇ ਸੋਸ਼ਲ ਮੀਡੀਆ ਹੈਂਡਲ ਵੱਲੋਂ ਇੱਕ ਪੋਸਟ ਤੋਂ ਬਾਅਦ ਆਈ ਹੈ ਜਿਸ ਵਿੱਚ ਪਾਰਟੀ ਨੇ ਦੋਸ਼ ਲਗਾਇਆ ਹੈ ਕਿ ਜ਼ਿੰਟਾ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਭਾਜਪਾ ਨੂੰ ਦਿੱਤੇ ਹਨ ਅਤੇ ਉਸਦਾ ਨਿਊ ਇੰਡੀਆ ਕੋ-ਆਪਰੇਟਿਵ ਬੈਂਕ ਤੋਂ 18 ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕਰ ਦਿੱਤਾ ਹੈ।

ਬਾਅਦ ਵਿੱਚ ਨਿਊ ਇੰਡੀਆ ਕੋ-ਆਪ ਬੈਂਕ ਦੇ 122 ਕਰੋੜ ਰੁਪਏ ਦੇ ਗਬਨ ਮਾਮਲੇ ਦੀ ਜਾਂਚ ਕਰ ਰਹੇ ਮੁੰਬਈ ਪੁਲੀਸ ਦੇ ਅਧਿਕਾਰੀਆਂ ਨੇ ਕਿਹਾ ਕਿ ਅਦਾਕਾਰਾ ਪ੍ਰੀਤੀ ਜ਼ਿੰਟਾ ਜਾਂ ਉਸ ਦੁਆਰਾ ਲਿਆ ਗਿਆ ਜਾਂ ਮੁਆਫ਼ ਕੀਤਾ ਗਿਆ ਕੋਈ ਵੀ ਕਰਜ਼ ਉਨ੍ਹਾਂ ਦੀ ਜਾਂਚ ਦਾ ਹਿੱਸਾ ਨਹੀਂ ਸੀ।

Advertisement
Tags :
Askme SessionBJPkangana ranautPreeti Zinta