ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Pregnancy Termination: ਕੀ ਪੁਰਾਣੀ ਬਿਮਾਰੀ ਵਾਲੀ ਔਰਤ ਗਰਭਪਾਤ ਕਰਵਾ ਸਕਦੀ ਹੈ: ਹਾਈ ਕੋਰਟ ਨੇ ਹਸਪਤਾਲ ਨੂੰ ਪਤਾ ਲਾਉਣ ਲਈ ਕਿਹਾ

HC asks hospital to form panel to see if woman with chronic illness can undergo abortion
Advertisement

ਨਵੀਂ ਦਿੱਲੀ, 3 ਜੂਨ

ਦਿੱਲੀ ਹਾਈ ਕੋਰਟ ਨੇ ਸਫ਼ਦਰਜੰਗ ਹਸਪਤਾਲ ਨੂੰ ਇਹ ਪਤਾ ਲਗਾਉਣ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਹੁਕਮ ਦਿੱਤਾ ਹੈ ਕਿ 29 ਹਫ਼ਤਿਆਂ ਦੀ ਗਰਭਵਤੀ ਔਰਤ, ਜੋ ਗੁਰਦੇ ਦੀ ਪੁਰਾਣੀ ਬਿਮਾਰੀ ਤੋਂ ਪੀੜਤ ਹੈ, ਕੀ ਗਰਭਪਾਤ ਕਰਵਾ ਸਕਦੀ ਹੈ।

Advertisement

ਹਾਈ ਕੋਰਟ ਦੇ ਜਸਟਿਸ ਸਚਿਨ ਦੱਤਾ ਨੇ ਕਿਹਾ ਕਿ ਜੇ ਮੈਡੀਕਲ ਬੋਰਡ ਇਹ ਰਾਇ ਦਿੰਦਾ ਹੈ ਕਿ ਗਰਭਪਾਤ ਕਰਵਾਉਣਾ ਜ਼ਰੂਰੀ ਹੈ, ਤਾਂ ਹਸਪਤਾਲ 39 ਸਾਲਾ ਔਰਤ 'ਤੇ ਪ੍ਰਕਿਰਿਆ ਨੂੰ ਅੱਗੇ ਵਧਾਏਗਾ।

ਹਾਈ ਕੋਰਟ ਨੇ ਕਿਹਾ, "ਇਹ ਨਿਰਦੇਸ਼ ਦਿੱਤਾ ਜਾਂਦਾ ਹੈ ਕਿ ਸਫ਼ਦਰਜੰਗ ਹਸਪਤਾਲ ਵਿੱਚ ਇਹ ਮੁਲਾਂਕਣ ਕਰਨ ਲਈ ਪਟੀਸ਼ਨਰ ਦੀ ਜਾਂਚ ਵਾਸਤੇ ਇੱਕ ਮੈਡੀਕਲ ਬੋਰਡ ਦਾ ਗਠਨ ਕੀਤਾ ਜਾਵੇ ਕਿ ਕੀ ਮੌਜੂਦਾ ਮਾਮਲਾ ਮੈਡੀਕਲ ਟਰਮੀਨੇਸ਼ਨ ਆਫ਼ ਪ੍ਰੈਗਨੈਂਸੀ ਐਕਟ (ਐਮਟੀਪੀ), 1971 ਦੇ ਤਹਿਤ ਗਰਭਪਾਤ ਕਰਵਾਉਣ ਦੇ ਯੋਗ ਹੈ (ਜਾਂ ਨਹੀਂ)।"

ਅਦਾਲਤ ਨੇ 29 ਮਈ ਦੇ ਆਪਣੇ ਹੁਕਮਾਂ ਵਿੱਚ ਇਸਨੂੰ ਮੈਡੀਕਲ ਐਮਰਜੈਂਸੀ ਦਾ ਮਾਮਲਾ ਕਰਾਰ ਦਿੱਤਾ ਹੈ, ਜਿਸ ਵਿੱਚ ਔਰਤ ਦੀ ਜਾਨ ਨੂੰ ਖ਼ਤਰਾ ਸੀ ਹਾਲਾਂਕਿ ਭਰੂਣ ਦੇ ਕਿਸੇ ਤਰ੍ਹਾਂ ਅਸਾਧਾਰਨ (abnormality) ਹੋਣ ਦਾ ਪਤਾ ਨਹੀਂ ਲੱਗਿਆ।

ਔਰਤ ਨੇ ਹਾਈ ਕੋਰਟ ਵਿੱਚ ਆਪਣੀ ਗਰਭ ਅਵਸਥਾ, ਜੋ ਕਿ ਉਸ ਸਮੇਂ 27 ਹਫ਼ਤਿਆਂ ਦੀ ਸੀ, ਨੂੰ ਖਤਮ ਕਰਨ ਦੀ ਇਜਾਜ਼ਤ ਮੰਗਣ ਲਈ ਅਰਜ਼ੀ ਦਿੱਤੀ, ਕਿਉਂਕਿ ਡਾਕਟਰਾਂ ਨੇ ਰਾਇ ਦਿੱਤੀ ਸੀ ਕਿ ਜੇ ਗਰਭ ਜਾਰੀ ਰਹਿੰਦਾ ਹੈ ਤਾਂ ਉਸਦੀ ਜਾਨ ਨੂੰ ਗੰਭੀਰ ਖ਼ਤਰਾ ਹੈ। -ਪੀਟੀਆਈ

Advertisement