ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜਬਰ-ਜਨਾਹ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਮਿਲਣ ਤੋਂ ਬਾਅਦ ਪ੍ਰਜਵਲ ਰੇਵੰਨਾ ਨੂੰ ਕੈਦੀ ਨੰਬਰ ਦਿੱਤਾ

ਜਬਰ-ਜਨਾਹ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਤੋਂ ਇਕ ਦਿਨ ਬਾਅਦ ਜਨਤਾ ਦਲ (ਸੈਕੁਲਰ) ਦੇ ਆਗੂ ਪ੍ਰਜਵਲ ਰੇਵੰਨਾ ਨੂੰ ਬੰਗਲੂਰੂ ਦੀ ਪਰਪੰਨਾ ਅਗ੍ਰਹਾਰਾ ਕੇਂਦਰੀ ਜੇਲ੍ਹ ਵਿੱਚ ਕੈਦੀ ਨੰਬਰ ਦਿੱਤਾ ਗਿਆ। ਜੇਲ੍ਹ ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ।...
Advertisement
ਜਬਰ-ਜਨਾਹ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਤੋਂ ਇਕ ਦਿਨ ਬਾਅਦ ਜਨਤਾ ਦਲ (ਸੈਕੁਲਰ) ਦੇ ਆਗੂ ਪ੍ਰਜਵਲ ਰੇਵੰਨਾ ਨੂੰ ਬੰਗਲੂਰੂ ਦੀ ਪਰਪੰਨਾ ਅਗ੍ਰਹਾਰਾ ਕੇਂਦਰੀ ਜੇਲ੍ਹ ਵਿੱਚ ਕੈਦੀ ਨੰਬਰ ਦਿੱਤਾ ਗਿਆ। ਜੇਲ੍ਹ ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ।

ਸਾਬਕਾ ਪ੍ਰਧਾਨ ਮੰਤਰੀ ਅਤੇ ਜੇਡੀ (ਐੱਸ) ਦੇ ਮੁਖੀ ਐੱਚਡੀ ਦੇਵਗੌੜਾ ਦੇ ਪੋਤੇ ਰੇਵੰਨਾ ਨੇ ਸ਼ਨਿਚਰਵਾਰ ਨੂੰ ਅਦਾਲਤ ਦੇ ਫੈਸਲੇ ਤੋਂ ਬਾਅਦ ਜੇਲ੍ਹ ਵਿੱਚ ਪਹਿਲੀ ਰਾਤ ਲੰਘਾਈ। ਖ਼ਬਰ ਹੈ ਕਿ ਉਹ ਰੋ ਰਿਹਾ ਸੀ ਅਤੇ ਕਾਫੀ ਦੁਖੀ ਦਿਖ ਰਿਹਾ ਸੀ। ਜੇਲ੍ਹ ਦੇ ਡਾਕਟਰਾਂ ਨੇ ਸ਼ਨਿਚਰਵਾਰ ਦੇਰ ਰਾਤ ਉਸ ਦੀ ਸਿਹਤ ਜਾਂਚ ਕੀਤੀ। ਇਸ ਸਬੰਧ ਵਿੱਚ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ‘‘ਡਾਕਟਰੀ ਜਾਂਚ ਦੌਰਾਨ ਉਹ ਰੋ ਪਿਆ ਅਤੇ ਉਸ ਨੇ ਮੁਲਾਜ਼ਮਾਂ ਸਾਹਮਣੇ ਆਪਣਾ ਦਰਦ ਜ਼ਾਹਿਰ ਕੀਤਾ।’’ ਪ੍ਰਜਵਲ ਨੇ ਕਥਿਤ ਤੌਰ ’ਤੇ ਮੁਲਾਜ਼ਮਾਂ ਨੂੰ ਸੂਚਿਤ ਕੀਤਾ ਹੈ ਕਿ ਉਸ ਨੇ ਆਪਣੀ ਸਜ਼ਾ ਨੂੰ ਚੁਣੌਤੀ ਦੇਣ ਲਈ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ।

Advertisement

 

 

Advertisement