ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪ੍ਰਧਾਨ ਬਿਹਾਰ ਅਤੇ ਯਾਦਵ ਬੰਗਾਲ ’ਚ ਭਾਜਪਾ ਚੋਣ ਇੰਚਾਰਜ

ਭਾਜਪਾ ਨੇ ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ ਨੂੰ ਬਿਹਾਰ ਅਤੇ ਭੁਪੇਂਦਰ ਯਾਦਵ ਨੂੰ ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਦਾ ਇੰਚਾਰਜ ਲਾਇਆ ਹੈ। ਇਸੇ ਤਰ੍ਹਾਂ ਬੈਜਯੰਤ ਪਾਂਡਾ ਨੂੰ ਤਾਮਿਲਨਾਡੂ ਵਿਧਾਨ ਸਭਾ ਚੋਣਾਂ ਲਈ ਭਾਜਪਾ ਦਾ ਇੰਚਾਰਜ ਨਿਯੁਕਤ ਕੀਤਾ ਗਿਆ...
Advertisement

ਭਾਜਪਾ ਨੇ ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ ਨੂੰ ਬਿਹਾਰ ਅਤੇ ਭੁਪੇਂਦਰ ਯਾਦਵ ਨੂੰ ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਦਾ ਇੰਚਾਰਜ ਲਾਇਆ ਹੈ। ਇਸੇ ਤਰ੍ਹਾਂ ਬੈਜਯੰਤ ਪਾਂਡਾ ਨੂੰ ਤਾਮਿਲਨਾਡੂ ਵਿਧਾਨ ਸਭਾ ਚੋਣਾਂ ਲਈ ਭਾਜਪਾ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ, ਜਿਥੇ ਭਾਜਪਾ ਵੱਲੋਂ ਅੰਨਾ ਡੀ ਐੱਮ ਕੇ ਨਾਲ ਰਲ ਕੇ ਚੋਣਾਂ ਲੜੀਆਂ ਜਾਣਗੀਆਂ। ਬਿਹਾਰ ’ਚ ਨਵੰਬਰ ਮਹੀਨੇ ਵਿਧਾਨ ਸਭਾ ਚੋਣਾਂ ਹੋ ਸਕਦੀਆਂ ਹਨ। ਪੱਛਮੀ ਬੰਗਾਲ ਅਤੇ ਤਾਮਿਲਨਾਡੂ ’ਚ ਅਗਲੇ ਸਾਲ ਮਾਰਚ-ਅਪਰੈਲ ’ਚ ਵਿਧਾਨ ਸਭਾ ਚੋਣਾਂ ਹੋਣ ਦੀ ਸੰਭਾਵਨਾ ਹੈ। ਕੇਂਦਰੀ ਮੰਤਰੀ ਸੀ ਆਰ ਪਾਟਿਲ ਅਤੇ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੂੰ ਬਿਹਾਰ ਚੋਣਾਂ ਲਈ ਸਹਿ-ਇੰਚਾਰਜ ਬਣਾਇਆ ਗਿਆ ਹੈ। ਤ੍ਰਿਪੁਰਾ ਦੇ ਸਾਬਕਾ ਮੁੱਖ ਮੰਤਰੀ ਬਿਪਲਬ ਕੁਮਾਰ ਦੇਬ ਪੱਛਮੀ ਬੰਗਾਲ ਜਦਕਿ ਕੇਂਦਰੀ ਮੰਤਰੀ ਮੁਰਲੀਧਰ ਮੋਹੋਲ ਤਾਮਿਲਨਾਡੂ ਚੋਣਾਂ ਲਈ ਸਹਿ-ਇੰਚਾਰਜ ਹੋਣਗੇ।

Advertisement
Advertisement
Show comments