ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅਮਰੀਕਾ ਲਈ ਡਾਕ ਸੇਵਾਵਾਂ ਅਸਥਾਈ ਤੌਰ ’ਤੇ ਮੁਅੱਤਲ

ਅਮਰੀਕੀ ਕਸਟਮ ਨਿਯਮ ਸਪੱਸ਼ਟ ਨਾ ਹੋਣ ਕਾਰਨ ਸੰਚਾਰ ਮੰਤਰਾਲੇ ਨੇ ਲਿਅਾ ਫ਼ੈਸਲਾ; 100 ਅਮਰੀਕੀ ਡਾਲਰ ਤੱਕ ਦੇ ਪੱਤਰਾਂ, ਦਸਤਾਵੇਜ਼ਾਂ ਅਤੇ ਤੋਹਫ਼ੇ ਦੀਆਂ ਚੀਜ਼ਾਂ ਲਈ ਸੇਵਾਵਾਂ ਜਾਰੀ ਰਹਿਣਗੀਆਂ
Advertisement
ਸੰਚਾਰ ਮੰਤਰਾਲੇ ਨੇ ਅੱਜ ਕਿਹਾ ਕਿ ਅਮਰੀਕਾ ਜਾਣ ਵਾਲੇ ਹਵਾਈ ਜਹਾਜ਼ਾਂ ਨੇ ਅਮਰੀਕੀ ਕਸਟਮ ਵਿਭਾਗ ਵੱਲੋਂ ਜਾਰੀ ਕੀਤੇ ਗਏ ਨਵੇਂ ਨਿਯਮਾਂ ਵਿੱਚ ਸਪੱਸ਼ਟਤਾ ਦੀ ਘਾਟ ਕਾਰਨ ਸ਼ਿਪਮੈਂਟ ਲਿਜਾਣ ਤੋਂ ਇਨਕਾਰ ਕਰ ਦਿੱਤਾ ਹੈ, ਇਸ ਲਈ ਅਮਰੀਕਾ ਜਾਣ ਵਾਲੀਆਂ ਡਾਕ ਸੇਵਾਵਾਂ ਅਸਥਾਈ ਤੌਰ ’ਤੇ ਮੁਅੱਤਲ ਕਰ ਦਿੱਤੀਆਂ ਗਈਆਂ ਹਨ।

ਹਾਲਾਂਕਿ 100 ਅਮਰੀਕੀ ਡਾਲਰ ਤੱਕ ਦੇ ਪੱਤਰਾਂ, ਦਸਤਾਵੇਜ਼ਾਂ ਅਤੇ ਤੋਹਫ਼ੇ ਦੀਆਂ ਚੀਜ਼ਾਂ ਲਈ ਸੇਵਾਵਾਂ ਜਾਰੀ ਰਹਿਣਗੀਆਂ।

Advertisement

30 ਜੁਲਾਈ ਨੂੰ ਅਮਰੀਕੀ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਇੱਕ ਕਾਰਜਕਾਰੀ ਆਦੇਸ਼ ਤਹਿਤ 100 ਅਮਰੀਕੀ ਡਾਲਰ ਤੋਂ ਵੱਧ ਮੁੱਲ ਦੇ ਸਮਾਨ ’ਤੇ 29 ਅਗਸਤ ਤੋਂ ਅਮਰੀਕਾ ਵਿੱਚ ਕਸਟਮ ਡਿਊਟੀਆਂ ਲਗਾਈਆਂ ਜਾਣਗੀਆਂ।

ਆਦੇਸ਼ ਅਨੁਸਾਰ ਅੰਤਰਰਾਸ਼ਟਰੀ ਡਾਕ ਨੈੱਟਵਰਕ ਜਾਂ ਯੂਐਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ (CBP) ਵੱਲੋਂ ਪ੍ਰਵਾਨਿਤ ਹੋਰ ‘ਯੋਗ ਧਿਰਾਂ’ ਰਾਹੀਂ ਸ਼ਿਪਮੈਂਟ ਪਹੁੰਚਾਉਣ ਵਾਲੇ ਟਰਾਂਸਪੋਰਟ ਕੈਰੀਅਰਾਂ ਨੂੰ ਡਾਕ ਸ਼ਿਪਮੈਂਟ ’ਤੇ ਡਿਊਟੀਆਂ ਇਕੱਠੀਆਂ ਕਰਨ ਅਤੇ ਭੇਜਣ ਦੀ ਲੋੜ ਹੁੰਦੀ ਹੈ।

ਮੰਤਰਾਲੇ ਨੇ ਦੱਸਿਆ, ‘ਜਦੋਂ CBP ਨੇ 15 ਅਗਸਤ ਨੂੰ ਕੁਝ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ, ‘ਯੋਗ ਧਿਰਾਂ’ ਦੇ ਨਾਮਕਰਨ ਅਤੇ ਡਿਊਟੀ ਵਸੂਲੀ ਅਤੇ ਪੈਸੇ ਭੇਜਣ ਲਈ ਵਿਧੀਆਂ ਨਾਲ ਸਬੰਧਤ ਕਈ ਮਹੱਤਵਪੂਰਨ ਪ੍ਰਕਿਰਿਆਵਾਂ ਅਜੇ ਵੀ ਅਸਪੱਸ਼ਟ ਹਨ।’

ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ, ‘‘ਨਤੀਜੇ ਵਜੋਂ, ਅਮਰੀਕਾ ਜਾਣ ਵਾਲੇ ਹਵਾਈ ਜਹਾਜ਼ਾਂ ਨੇ ਸੰਚਾਲਨ ਅਤੇ ਤਕਨੀਕੀ ਤਿਆਰੀ ਦੀ ਘਾਟ ਦਾ ਹਵਾਲਾ ਦਿੰਦਿਆਂ 25 ਅਗਸਤ ਤੋਂ ਬਾਅਦ ਡਾਕ ਖੇਪਾਂ ਨੂੰ ਸਵੀਕਾਰ ਕਰਨ ਵਿੱਚ ਆਪਣੀ ਅਸਮਰੱਥਾ ਜ਼ਾਹਰ ਕੀਤੀ ਹੈ।’’

ਬਿਆਨ ਮੁਤਾਬਿਕ ਇਸ ਤੋਂ ਬਾਅਦ ਡਾਕ ਵਿਭਾਗ ਨੇ 25 ਅਗਸਤ ਤੋਂ ਪੱਤਰਾਂ/ਦਸਤਾਵੇਜ਼ਾਂ ਅਤੇ 100 ਅਮਰੀਕੀ ਡਾਲਰ ਤੱਕ ਦੇ ਤੋਹਫ਼ਿਆਂ ਸਬੰਧੀ ਵਸਤਾਂ ਨੂੰ ਛੱਡ ਕੇ ਅਮਰੀਕਾ ਲਈ ਨਿਰਧਾਰਤ ਸਾਰੀਆਂ ਕਿਸਮਾਂ ਦੀਆਂ ਡਾਕ ਵਸਤੂਆਂ ਦੀ ਬੁਕਿੰਗ ਨੂੰ ਅਸਥਾਈ ਤੌਰ ’ਤੇ ਮੁਅੱਤਲ ਕਰਨ ਦਾ ਫ਼ੈਸਲਾ ਲਿਆ ਹੈ।

ਡਾਕ ਵਿਭਾਗ ਉਨ੍ਹਾਂ ਗਾਹਕਾਂ ਨੂੰ ਡਾਕ ਦੀ ਰਿਫੰਡ ਦੀ ਪੇਸ਼ਕਸ਼ ਕਰ ਰਿਹਾ ਹੈ ਜਿਨ੍ਹਾਂ ਦੀਆਂ ਵਸਤਾਂ ਨਹੀਂ ਭੇਜੀਆਂ ਜਾ ਸਕਦੀਆਂ ਹਨ।

ਬਿਆਨ ਵਿੱਚ ਕਿਹਾ ਗਿਆ, ‘‘ਉਹ ਗਾਹਕ ਜਿਨ੍ਹਾਂ ਨੇ ਪਹਿਲਾਂ ਹੀ articles ਬੁੱਕ ਕੀਤੇ ਹਨ ਜੋ ਇਨ੍ਹਾਂ ਹਾਲਾਤਾਂ ਕਾਰਨ ਅਮਰੀਕਾ ਨਹੀਂ ਭੇਜੇ ਜਾ ਸਕਦੇ, ਉਹ ਡਾਕ ਦੀ ਰਿਫੰਡ ਦੀ ਮੰਗ ਕਰ ਸਕਦੇ ਹਨ। ਡਾਕ ਵਿਭਾਗ ਗਾਹਕਾਂ ਨੂੰ ਹੋਈ ਅਸੁਵਿਧਾ ਲਈ ਡੂੰਘਾ ਅਫ਼ਸੋਸ ਪ੍ਰਗਟ ਕਰਦਾ ਹੈ ਅਤੇ ਭਰੋਸਾ ਦਿਵਾਉਂਦਾ ਹੈ ਕਿ ਜਲਦੀ ਤੋਂ ਜਲਦੀ ਅਮਰੀਕਾ ਨੂੰ ਪੂਰੀਆਂ ਸੇਵਾਵਾਂ ਮੁੜ ਸ਼ੁਰੂ ਕਰਨ ਲਈ ਹਰ ਸੰਭਵ ਉਪਾਅ ਕੀਤੇ ਜਾ ਰਹੇ ਹਨ।’’

Advertisement
Tags :
American customs rulesCBPInternational Newslatest punjabi newsPostal services to US temporarily suspendedpunjabi tribune update