ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੁਣਛ: ਵ੍ਹਾਈਟ ਨਾਈਟ ਕੋਰ ਦੇ ਜੀਓਸੀ ਵੱਲੋਂ ਸੁਰੱਖਿਆ ਸਥਿਤੀ ਦੀ ਸਮੀਖਿਆ

ਫੌਜ ਦੇ ਵ੍ਹਾਈਟ ਨਾਈਟ ਕੋਰ ਦੇ ਜਨਰਲ ਅਫਸਰ ਕਮਾਂਡਿੰਗ (ਜੀਓਸੀ) ਲੈਫਟੀਨੈਂਟ ਜਨਰਲ ਪੀਕੇ ਮਿਸ਼ਰਾ ਨੇ ਅੱਜ ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿੱਚ ਸੁਰੱਖਿਆ ਸਥਿਤੀ ਦੀ ਸਮੀਖਿਆ ਕੀਤੀ। ਇਸ ਦੌਰਾਨ ਦੁਸ਼ਮਣ ਦੇ ‘ਨਾਪਾਕ ਇਰਾਦਿਆਂ’ ਨੂੰ ਨਾਕਾਮ ਕਰਨ ਲਈ ਦਬਦਬਾ ਬਣਾਈ ਰੱਖਣ ਅਤੇ...
Advertisement

ਫੌਜ ਦੇ ਵ੍ਹਾਈਟ ਨਾਈਟ ਕੋਰ ਦੇ ਜਨਰਲ ਅਫਸਰ ਕਮਾਂਡਿੰਗ (ਜੀਓਸੀ) ਲੈਫਟੀਨੈਂਟ ਜਨਰਲ ਪੀਕੇ ਮਿਸ਼ਰਾ ਨੇ ਅੱਜ ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿੱਚ ਸੁਰੱਖਿਆ ਸਥਿਤੀ ਦੀ ਸਮੀਖਿਆ ਕੀਤੀ। ਇਸ ਦੌਰਾਨ ਦੁਸ਼ਮਣ ਦੇ ‘ਨਾਪਾਕ ਇਰਾਦਿਆਂ’ ਨੂੰ ਨਾਕਾਮ ਕਰਨ ਲਈ ਦਬਦਬਾ ਬਣਾਈ ਰੱਖਣ ਅਤੇ ਖ਼ਤਰੇ ਦਾ ਜਵਾਬ ਦੇਣ ’ਤੇ ਜ਼ੋਰ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਲੈਫਟੀਨੈਂਟ ਜਨਰਲ ਨੇ ਕੰਟਰੋਲ ਰੇਖਾ (ਐੱਲਓਸੀ) ਨਾਲ ਲੱਗਦੇ ਪੁਣਛ ਬ੍ਰਿਗੇਡ ਦੇ ਖੇਤਰਾਂ ਦਾ ਦੌਰਾ ਕੀਤਾ। ਇਸ ਦੌਰਾਨ ਏਸ ਆਫ ਸਪੇਡਜ਼ ਡਿਵੀਜ਼ਨ, ਜਿਸ ਨੂੰ 25 ਇਨਫੈਂਟਰੀ ਡਿਵੀਜ਼ਨ ਵੀ ਕਿਹਾ ਜਾਂਦਾ ਹੈ, ਦੇ ਜੀਓਸੀ ਮੇਜਰ ਜਨਰਲ ਕੌਸ਼ਿਕ ਮੁਖਰਜੀ ਵੀ ਉਨ੍ਹਾਂ ਦੇ ਨਾਲ ਸਨ।

Advertisement
Advertisement