ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਆਮ ਜ਼ਿੰਦਗੀ ਦੀ ਸਚਾਈ ਨਾਲ ਜੁੜੀ ਹੋਵੇ ਸਿਆਸਤ: ਰਾਹੁਲ

ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਧੀ ਨੇ ਦੋਪਹੀਆ ਵਾਹਨਾਂ, ਕਾਰਾਂ ਦੀ ਵਿਕਰੀ ਅਤੇ ਮੋਬਾਈਲ ਬਾਜ਼ਾਰ ’ਚ ਗਿਰਾਵਟ ਨੂੰ ਲੈ ਕੇ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਮੁਲਕ ਨੂੰ ਅਜਿਹੀ ਸਿਆਸਤ ਚਾਹੀਦੀ ਹੈ ਜੋ ‘ਈਵੈਂਟ ਦੀ ਚਮਕ ਨਾਲ ਨਹੀਂ ਸਗੋਂ ਆਮ...
Advertisement

ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਧੀ ਨੇ ਦੋਪਹੀਆ ਵਾਹਨਾਂ, ਕਾਰਾਂ ਦੀ ਵਿਕਰੀ ਅਤੇ ਮੋਬਾਈਲ ਬਾਜ਼ਾਰ ’ਚ ਗਿਰਾਵਟ ਨੂੰ ਲੈ ਕੇ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਮੁਲਕ ਨੂੰ ਅਜਿਹੀ ਸਿਆਸਤ ਚਾਹੀਦੀ ਹੈ ਜੋ ‘ਈਵੈਂਟ ਦੀ ਚਮਕ ਨਾਲ ਨਹੀਂ ਸਗੋਂ ਆਮ ਜ਼ਿੰਦਗੀ ਦੀ ਸਚਾਈ ਨਾਲ ਜੁੜੀ ਹੋਵੇ।’ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ‘ਐੱਕਸ’ ’ਤੇ ਕਿਹਾ, ‘‘ਅੰਕੜੇ ਸੱਚ ਬੋਲਦੇ ਹਨ। ਪਿਛਲੇ ਇਕ ਸਾਲ ’ਚ ਦੋਪਹੀਆ ਵਾਹਨਾਂ ਦੀ ਵਿਕਰੀ 17 ਫ਼ੀਸਦ ਅਤੇ ਕਾਰਾਂ ਦੀ ਵਿਕਰੀ 8.6 ਫ਼ੀਸਦ ਘਟ ਗਈ ਹੈ। ਮੋਬਾਈਲ ਮਾਰਕੀਟ 7 ਫ਼ੀਸਦ ਡਿੱਗ ਗਈ ਹੈ। ਦੂਜੇ ਪਾਸੇ ਖ਼ਰਚ ਅਤੇ ਕਰਜ਼ ਦੋਵੇਂ ਲਗਾਤਾਰ ਵਧ ਰਹੇ ਹਨ। ਮਕਾਨ ਦਾ ਕਿਰਾਇਆ, ਘਰੇਲੂ ਮਹਿੰਗਾਈ, ਸਿੱਖਿਆ ਦਾ ਖ਼ਰਚ, ਲਗਪਗ ਹਰ ਚੀਜ਼ ਮਹਿੰਗੀ ਹੁੰਦੀ ਜਾ ਰਹੀ ਹੈ।’’ -ਪੀਟੀਆਈ

Advertisement
Advertisement