ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪ੍ਰਧਾਨ ਮੰਤਰੀ ਦੀ ਮਾਂ ਦੇ ‘ਅਪਮਾਨ’ ਤੇ ਫਿਰ ਗਰਮਾਈ ਸਿਆਸਤ; ਭਾਜਪਾ ਨੇ ਤੇਜਸਵੀ ’ਤੇ ਲਾਏ ਇਲਜ਼ਾਮ; ਆਰਜੇਡੀ ਨੇ ਨਕਾਰਿਆ

ਤੇਜਸਵੀ ’ਤੇ ਬਿਹਾਰ ਅਧਿਕਾਰ ਯਾਤਰਾ ਦੌਰਾਨ ਅਪਮਾਨ ਕਰਨ ਦਾ ਦਾਅਵਾ; ਤੇਜਸਵੀ ਅਤੇ ਆਰਜੇਡੀ ਵਿਧਾਇਕ ਖ਼ਿਲਾਫ਼ ਪਟਨਾ ਵਿੱਚ FIR ਦਰਜ
ਪੂਰਨੀਆ, ਬਿਹਾਰ ਵਿੱਚ ਇੱਕ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ (ਸੱਜੇ) ਅਤੇ ਰਾਸ਼ਟਰੀ ਜਨਤਾ ਦਲ ਦੇ ਆਗੂ ਤੇਜਸਵੀ ਯਾਦਵ। ਫੋਟੋ: ਪੀਟੀਆਈ ,ਫੇਸਬੁੱਕ@RJD
Advertisement

ਬਿਹਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਦੀ ‘ਬਿਹਾਰ ਅਧਿਕਾਰ ਯਾਤਰਾ’ ਸੁਰਖੀਆਂ ਵਿੱਚ ਹੈ। ਹਾਲਾਂਕਿ, ਵੈਸ਼ਾਲੀ ਜ਼ਿਲ੍ਹੇ ਵਿੱਚ ਇੱਕ ਰੈਲੀ ਦੌਰਾਨ,ਇੱਕ ਘਟਨਾ ਨੇ ਸਿਆਸੀ ਹਲਕਿਆਂ ਨੂੰ ਹਿਲਾ ਕੇ ਰੱਖ ਦਿੱਤਾ।

ਭਾਜਪਾ ਨੇ ਇੱਕ ਵਾਰ ਫਿਰ ਤੋਂ ਦੋਸ਼ ਲਾਇਆ ਕਿ ਸਟੇਜ ’ਤੇ ਭੀੜ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸਵਰਗੀ ਮਾਂ,ਹੀਰਾਬੇਨ ਮੋਦੀ ਵਿਰੁੱਧ ਅਸ਼ਲੀਲ ਟਿੱਪਣੀਆਂ ਕੀਤੀਆਂ ਗਈਆਂ ਸਨ। ਉਸ ਸਮੇਂ ਤੇਜਸਵੀ ਯਾਦਵ ਅਤੇ ਮਹੂਆ ਦੇ ਵਿਧਾਇਕ ਮੁਕੇਸ਼ ਰੋਸ਼ਨ ਸਟੇਜ ’ਤੇ ਮੌਜੂਦ ਸਨ। ਕਥਿਤ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ।

Advertisement

ਵਿਵਾਦ ਵਧਣ ਤੋਂ ਬਾਅਦ ਭਾਜਪਾ ਵਰਕਰ ਕ੍ਰਿਸ਼ਨ ਸਿੰਘ ਕੱਲੂ ਨੇ ਦੇਰ ਰਾਤ ਪਟਨਾ ਗਾਂਧੀ ਮੈਦਾਨ ਪੁਲੀਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ। ਐਫਆਈਆਰ ਵਿੱਚ ਸਿੱਧੇ ਤੌਰ ’ਤੇ ਤੇਜਸਵੀ ਯਾਦਵ ਅਤੇ ਮੁਕੇਸ਼ ਰੋਸ਼ਨ ਦਾ ਨਾਮ ਹੈ।

ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਸਟੇਜ ਤੋਂ ਅਪਮਾਨਜਨਕ ਟਿੱਪਣੀਆਂ ਕੀਤੀਆਂ ਗਈਆਂ ਸਨ ਅਤੇ ਵਿਰੋਧੀ ਨੇਤਾਵਾਂ ਨੇ ਨਾ ਤਾਂ ਰੋਕਿਆ ਅਤੇ ਨਾ ਹੀ ਇਤਰਾਜ਼ ਕੀਤਾ।

ਐਫਆਈਆਰ ਦਰਜ ਹੋਣ ਦੇ ਨਾਲ ਮਾਮਲਾ ਹੁਣ ਕਾਨੂੰਨੀ ਮੋੜ ਲੈ ਗਿਆ ਹੈ,ਅਤੇ ਇਹ ਘਟਨਾ ਚੋਣ ਮੌਸਮ ਦੌਰਾਨ ਆਰਜੇਡੀ ਲਈ ਇੱਕ ਮਹੱਤਵਪੂਰਨ ਚੁਣੌਤੀ ਪੈਦਾ ਕਰ ਸਕਦੀ ਹੈ।

 

 

Advertisement
Tags :
Bihar Adhikaar RallyBihar electionsPM Modi's motherPunjabi TribunePunjabi Tribune Latest NewsTejashwis rallyਪੰਜਾਬੀ ਖ਼ਬਰਾਂਪੰਜਾਬੀ ਟ੍ਰਿਬਿਊਨ ਨਿਊਜ਼
Show comments