ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Policeman shoots dead colleague ਜੰਮੂ ਕਸ਼ਮੀਰ: ਪੁਲੀਸ ਮੁਲਾਜ਼ਮ ਵੱਲੋਂ ਸਾਥੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਮਗਰੋਂ ਖ਼ੁਦਕੁਸ਼ੀ

ਜੰਮੂ, 8 ਦਸੰਬਰ ਜੰਮੂ ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਵਿੱਚ ਅੱਜ ਤੜਕੇ ਇਕ ਪੁਲੀਸ ਮੁਲਾਜ਼ਮ ਨੇ ਏਕੇ-47 ਰਾਈਫਲ ਨਾਲ ਆਪਣੇ ਸਾਥੀ ਪੁਲੀਸ ਮੁਲਾਜ਼ਮ ਦੀ ਕਥਿਤ ਤੌਰ ’ਤੇ ਗੋਲੀ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ...
ਸੜਕ ਕੰਢੇ ਖੜ੍ਹੀ ਪੁਲੀਸ ਵੈਨ ਜਿਸ ਵਿੱਚ ਪੁਲੀਸ ਮੁਲਾਜ਼ਮਾਂ ਦੀਆਂ ਲਾਸ਼ਾਂ ਮਿਲੀਆਂ। -ਫੋਟੋ: ਪੀਟੀਆਈ
Advertisement
ਜੰਮੂ, 8 ਦਸੰਬਰ
ਜੰਮੂ ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਵਿੱਚ ਅੱਜ ਤੜਕੇ ਇਕ ਪੁਲੀਸ ਮੁਲਾਜ਼ਮ ਨੇ ਏਕੇ-47 ਰਾਈਫਲ ਨਾਲ ਆਪਣੇ ਸਾਥੀ ਪੁਲੀਸ ਮੁਲਾਜ਼ਮ ਦੀ ਕਥਿਤ ਤੌਰ ’ਤੇ ਗੋਲੀ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਦੋਵੇਂ ਪੁਲੀਸ ਮੁਲਾਜ਼ਮ ਆਪਣੇ ਇਕ ਹੋਰ ਪੁਲੀਸ ਮੁਲਾਜ਼ਮ ਸਾਥੀ ਦੇ ਨਾਲ ਉੱਤਰੀ ਕਸ਼ਮੀਰ ਦੇ ਸੋਪੋਰ ਤੋਂ ਜੰਮੂ ਖੇਤਰ ਵਿੱਚ ਰਿਆਸੀ ਜ਼ਿਲ੍ਹੇ ਦੇ ਤਲਵਾੜਾ ਸਥਿਤ ਸਹਾਇਕ ਸਿਖਲਾਈ ਕੇਂਦਰ (ਐੱਸਟੀਸੀ) ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਤੜਕੇ ਕਰੀਬ 6.33 ਵਜੇ ਜ਼ਿਲ੍ਹਾ ਹੈੱਡਕੁਆਰਟਰ ਸਥਿਤ ਕਾਲੀ ਮਾਤਾ ਮੰਦਰ ਦੇ ਬਹਰ ਪੁਲੀਸ ਵੈਨ ਦੇ ਅੰਦਰ ਪੁਲੀਸ ਮੁਲਾਜ਼ਮਾਂ ਦੀਆਂ ਗੋਲੀਆਂ ਨਾਲ ਵਿੰਨੀਆਂ ਹੋਈਆਂ ਲਾਸ਼ਾਂ ਮਿਲੀਆਂ।
ਅਧਿਕਾਰੀਆਂ ਨੇ ਦੱਸਿਆ ਕਿ ਹੌਲਦਾਰ ਨੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਣ ’ਤੇ ਵਾਹਨ ਚਾਲਕ ’ਤੇ ਗੋਲੀ ਚਲਾ ਦਿੱਤੀ ਅਤੇ ਫਿਰ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਦੱਸਿਆ ਕਿ ਵਾਹਨ ਵਿੱਚ ਯਾਤਰਾ ਕਰ ਰਿਹਾ ਸਿਲੈਕਸ਼ਨ ਗਰੇਡ ਦਾ ਇਕ ਸਿਪਾਹੀ ਬੱਚ ਗਿਆ ਅਤੇ ਉਸ ਕੋਲੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਊਧਮਪੁਰ ਦੇ ਐੱਸਐੱਸਪੀ ਆਮੋਦ ਅਸ਼ੋਕ ਨਾਗਪੁਰੇ ਨੇ ਦੱਸਿਆ ਕਿ ਮੁਲਜ਼ਮ ਨੇ ਗੋਲੀਬਾਰੀ ਲਈ ਆਪਣੀ ਏਕੇ-47 ਰਾਈਫਲ ਦਾ ਇਸਤੇਮਾਲ ਕੀਤਾ। -ਪੀਟੀਆਈ
Advertisement