ਹਥਿਆਰਾਂ ਦੇ ਸ਼ੌਕੀਨ ਪੁਲੀਸ ਦੇ ਨਿਸ਼ਾਨੇ ’ਤੇ
ਪੰਜਾਬ ਪੁਲੀਸ ਨੇ ਸੂਬਾ ਸਰਕਾਰ ਨੂੰ ਲਗਪਗ 7,000 ਹਥਿਆਰਾਂ ਦੇ ਲਾਇਸੈਂਸ ਰੱਦ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਮਾਰਚ 2023 ਵਿੱਚ ਪੰਜਾਬ ਸਰਕਾਰ ਨੇ 803 ਹਥਿਆਰ ਲਾਇਸੈਂਸ ਰੱਦ ਕੀਤੇ ਸਨ। ਵਿਸ਼ੇਸ਼ ਡੀ ਜੀ ਪੀ ਅਰਪਿਤ ਸ਼ੁਕਲਾ ਨੇ ਕਿਹਾ ਕਿ ਇਨ੍ਹਾਂ ਲਾਇਸੈਂਸਧਾਰਕਾਂ ਦੀ ਸੋਸ਼ਲ ਮੀਡੀਆ ’ਤੇ ਹਥਿਆਰਾਂ ਦਾ ਗੁਣਗਾਨ ਕਰਨ , ਵਿਆਹਾਂ ਜਾਂ ਹੋਰ ਥਾਵਾਂ ’ਤੇ ਜਸ਼ਨ ਵਜੋਂ ਗੋਲੀਬਾਰੀ ਕਰਨ, ਧਮਕੀ ਦੇਣ ਜਾਂ ਅਪਰਾਧਕ ਗਤੀਵਿਧੀਆਂ ਲਈ ਹਥਿਆਰ ਵਰਤਣ ਦੀਆਂ ਘਟਨਾਵਾਂ ਵਿੱਚ ਸ਼ਮੂਲੀਅਤ ਪਾਈ ਗਈ ਹੈ।
ਪੁਲੀਸ ਲਗਪਗ ਬੀਤੇ ਡੇਢ ਵਰ੍ਹਿਆਂ ਤੋਂ ਗੀਤਾਂ ਵਿੱਚ ਲਾਇਸੈਂਸੀ ਹਥਿਆਰਾਂ ਦੀਆਂ ਤਸਵੀਰਾਂ ਪੋਸਟ ਕਰਕੇ ਬੰਦੂਕ ਸਭਿਆਚਾਰ ਦਾ ਗੁਣਗਾਣ ਕਰਨ ਦੀਆਂ ਘਟਨਾਵਾਂ ਦੀ ਨਿਗਰਾਨੀ ਕਰ ਰਹੀ ਹੈ। ਹਰ ਜਸ਼ਨ ਜਾਂ ਗੋਲੀਬਾਰੀ ਦੀ ਘਟਨਾ ਦੀ ਜਾਂਚ ਹੁੰਦੀ ਹੈ ਅਤੇ ਅਜਿਹਾ ਮਾਮਲਾ ਸਾਹਮਣੇ ਆਉਣ ’ਤੇ ਲਾਇਸੈਂਸਧਾਰਕ ਦਾ ਹਥਿਆਰ ਰੱਖਣ ਦਾ ਅਧਿਕਾਰ ਖ਼ਤਮ ਹੋ ਜਾਂਦਾ ਹੈ।
ਡੀ ਜੀ ਪੀ ਸ਼ੁਕਲਾ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਲੋਕ ਗੈਂਗਸਟਰਾਂ ਦਾ ਗੁਣਗਾਨ ਕਰਨ ਵਾਲੇ ਗੀਤ ਸੁਣਦੇ ਹਨ ਜਿਸ ਵਿੱਚ ਉਨ੍ਹਾਂ ਨੂੰ ਹਥਿਆਰ ਲਹਿਰਾਉਂਦੇ ਤੇ ਗੋਲੀਬਾਰੀ ਕਰਦੇ ਦਿਖਾਇਆ ਜਾਂਦਾ ਹੈ। ਪੰਜਾਬ ਵਿਚਲੇ ਬੰਦੂਕ ਸੱਭਿਆਚਾਰ ਤੋਂ ਸਭ ਜਾਣੂ ਹਨ। ਪੰਜਾਬ ਵਿੱਚ ਲਗਪਗ 3.46 ਲੱਖ ਹਥਿਆਰ ਲਾਇਸੈਂਸ ਹਨ, ਜਿਨ੍ਹਾਂ ਕੋਲ ਸਮੂਹਿਕ ਤੌਰ ’ਤੇ 4.3 ਲੱਖ ਤੋਂ ਵੱਧ ਰਜਿਸਟਰਡ ਹਥਿਆਰ ਹਨ। ਇਹ ਇਸਨੂੰ ਭਾਰਤ ਵਿੱਚ ਆਬਾਦੀ ਦੇ ਮੁਕਾਬਲੇ ਲਾਇਸੈਂਸੀ ਹਥਿਆਰ ਰੱਖਣ ਵਾਲਿਆਂ ਦੀ ਸਭ ਤੋਂ ਵੱਧ ਗਿਣਤੀ ਵਾਲਾ ਰਾਜ ਬਣਾਉਂਦਾ ਹੈ।
ਪੁਲੀਸ ਸੂਤਰਾਂ ਅਨੁਸਾਰ ਇਹ ਅੰਕੜਾ ਮੁਲਕ ਦੀ ਆਬਾਦੀ ਦਾ ਦੋ ਫੀਸਦੀ ਬਣਦਾ ਹੈ ਜਿਥੇ ਮੁਲਕ ਦੇ ਲਗਪਗ 10 ਫੀਸਦੀ ਲਾਇਸੈਂਸੀ ਹਥਿਆਰ ਹਨ। ਹਾਲਾਂਕਿ, ਪੰਜਾਬ ਵਿੱਚ ਗੰਨ ਹਾਊਸ ਮਾਲਕਾਂ ਨੇ ਪੁਲੀਸ ਦੀ ਕਾਰਵਾਈ ਕਾਰਨ ਕਾਰੋਬਾਰ ਵਿੱਚ ਨੁਕਸਾਨ ਦੀ ਸ਼ਿਕਾਇਤ ਕੀਤੀ ਬਾਕੀ ਸਫਾ 3 »
