ਪੀਐੱਮ ਮੋਦੀ ਵੱਲੋਂ ਗਾਜ਼ਾ ਸੰਘਰਸ਼ ਖਤਮ ਕਰਨ ਬਾਰੇ ਟਰੰਪ ਦੀ ਯੋਜਨਾ ਦਾ ਸਵਾਗਤ
ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਮੌਜੂਦਗੀ ਵਿੱਚ ਟਰੰਪ ਵੱਲੋਂ ਯੋਜਨਾ ਦਾ ਐਲਾਨ ਕਰਨ ਤੋਂ ਬਾਅਦ ਇੱਕ ‘ਐਕਸ’ (X) ਪੋਸਟ ਵਿੱਚ, ਮੋਦੀ ਨੇ ਉਮੀਦ ਜ਼ਾਹਰ ਕੀਤੀ ਕਿ ‘‘ਸਾਰੇ ਸਬੰਧਤ ਧਿਰਾਂ ਰਾਸ਼ਟਰਪਤੀ ਟਰੰਪ ਦੀ ਪਹਿਲਕਦਮੀ ਦੇ ਪਿੱਛੇ ਇਕੱਠੇ ਹੋਣਗੀਆਂ ਅਤੇ ਸੰਘਰਸ਼ ਨੂੰ ਖਤਮ ਕਰਨ ਅਤੇ ਸ਼ਾਂਤੀ ਨੂੰ ਯਕੀਨੀ ਬਣਾਉਣ ਲਈ ਇਸ ਯਤਨ ਦਾ ਸਮਰਥਨ ਕਰਨਗੀਆਂ।’’
ਇਹ ਵੀ ਪੜ੍ਹੋ: ਨੇਤਨਯਾਹੂ ਨੇ ਦੋਹਾ ਹਮਲੇ ਲਈ ਕਤਰ ਤੋਂ ਮੁਆਫੀ ਮੰਗੀ
ਟਰੰਪ ਅਤੇ ਨੇਤਨਯਾਹੂ ਨੇ ਸੋਮਵਾਰ ਨੂੰ ਕਿਹਾ ਸੀ ਕਿ ਉਹ ਗਾਜ਼ਾ ਵਿੱਚ ਜੰਗ ਨੂੰ ਖਤਮ ਕਰਨ ਦੀ ਇੱਕ ਯੋਜਨਾ ’ਤੇ ਸਹਿਮਤ ਹੋ ਗਏ ਹਨ, ਪਰ ਇਹ ਅਸਪੱਸ਼ਟ ਹੈ ਕਿ ਹਮਾਸ ਸ਼ਰਤਾਂ ਨੂੰ ਸਵੀਕਾਰ ਕਰੇਗਾ ਜਾਂ ਨਹੀਂ।
ਟਰੰਪ ਨੇ ਇਜ਼ਰਾਈਲ-ਹਮਾਸ ਜੰਗ ਨੂੰ ਖਤਮ ਕਰਨ ਅਤੇ ਜੰਗ ਪ੍ਰਭਾਵਿਤ ਫਲਸਤੀਨੀ ਖੇਤਰ ਵਿੱਚ ਇੱਕ ਅਸਥਾਈ ਗਵਰਨਿੰਗ ਬੋਰਡ ਸਥਾਪਤ ਕਰਨ ਲਈ 20-ਨੁਕਾਤੀ ਯੋਜਨਾ ਪੇਸ਼ ਕੀਤੀ ਸੀ, ਜਿਸ ਦੀ ਅਗਵਾਈ ਟਰੰਪ ਕਰਨਗੇ ਅਤੇ ਜਿਸ ਵਿੱਚ ਸਾਬਕਾ ਬ੍ਰਿਟਿਸ਼ ਪ੍ਰਧਾਨ ਮੰਤਰੀ ਟੋਨੀ ਬਲੇਅਰ ਵੀ ਸ਼ਾਮਲ ਹੋਣਗੇ।
ਮੋਦੀ ਦੀ ਪੋਸਟ ਵਿੱਚ ਲਿਖਿਆ ਹੈ, "ਅਸੀਂ ਗਾਜ਼ਾ ਸੰਘਰਸ਼ ਨੂੰ ਖਤਮ ਕਰਨ ਲਈ ਰਾਸ਼ਟਰਪਤੀ ਡੋਨਲਡ ਜੇ. ਟਰੰਪ ਦੇ ਇੱਕ ਵਿਆਪਕ ਯੋਜਨਾ ਦੇ ਐਲਾਨ ਦਾ ਸਵਾਗਤ ਕਰਦੇ ਹਾਂ। ਇਹ ਫਲਸਤੀਨੀ ਅਤੇ ਇਜ਼ਰਾਈਲੀ ਲੋਕਾਂ ਲਈ ਅਤੇ ਨਾਲ ਹੀ ਵੱਡੇ ਪੱਛਮੀ ਏਸ਼ੀਆ ਖੇਤਰ ਲਈ ਲੰਬੇ ਸਮੇਂ ਦੀ ਅਤੇ ਟਿਕਾਊ ਸ਼ਾਂਤੀ, ਸੁਰੱਖਿਆ ਅਤੇ ਵਿਕਾਸ ਲਈ ਇੱਕ ਵਿਵਹਾਰਕ ਰਾਹ ਪ੍ਰਦਾਨ ਕਰਦਾ ਹੈ।"