ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

PM Modi in Cyprus: ਪ੍ਰਧਾਨ ਮੰਤਰੀ ਮੋਦੀ ਨੂੰ ਸਾਈਪ੍ਰਸ ਦਾ ਸਿਖਰਲਾ ਸਿਵਲੀਅਨ ਐਵਾਰਡ

PM Modi conferred with Cyprus' highest civilian honour
ਸਾਈਪ੍ਰਸ ਦੇ ਨਿਕੋਸੀਆ ਸਥਿਤ ਰਾਸ਼ਟਰਪਤੀ ਭਵਨ ਵਿਚ ਐਵਾਰਡ ਹਾਸਲ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਈਪ੍ਰਸ ਦੇ ਰਾਸ਼ਟਰਪਤੀ ਨਾਲ। -ਫੋਟੋ: ਏਐਨਆਈ
Advertisement

ਨਿਕੋਸੀਆ, 16 ਜੂਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੋਮਵਾਰ ਨੂੰ ਸਾਈਪ੍ਰਸ ਦੇ ਚੋਟੀ ਦੇ ਸ਼ਹਿਰੀ ਸਨਮਾਨ ਗ੍ਰੈਂਡ ਕਰਾਸ ਆਫ਼ ਦ ਆਰਡਰ ਆਫ਼ ਮਕਾਰੀਓਸ III (Grand Cross of the Order of Makarios III of Cyprus) ਨਾਲ ਸਨਮਾਨਿਤ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਪੁਰਸਕਾਰ ਪ੍ਰਾਪਤ ਕਰਨ ਤੋਂ ਬਾਅਦ ਕਿਹਾ, ‘‘ਸਾਈਪ੍ਰਸ ਦਾ 'ਗ੍ਰੈਂਡ ਕਰਾਸ ਆਫ਼ ਦ ਆਰਡਰ ਆਫ਼ ਮਕਾਰੀਓਸ III' ਪ੍ਰਾਪਤ ਕਰਦਿਆਂ ਨਿਰਮਾਣਤਾ ਮਹਿਸੂਸ ਕਰ ਰਿਹਾ ਹਾਂ। ਮੈਂ ਇਸ ਨੂੰ ਸਾਡੇ ਦੋਵਾਂ ਮੁਲਕਾਂ ਵਿਚਕਾਰ ਦੋਸਤੀ ਨੂੰ ਸਮਰਪਿਤ ਕਰਦਾ ਹਾਂ।"

Advertisement

ਸਾਈਪ੍ਰਸ ਦੇ ਰਾਸ਼ਟਰਪਤੀ ਨਿਕੋਸ ਕ੍ਰਿਸਟੋਡੌਲਾਈਡਜ਼ (Cyprus President Nikos Christodoulides) ਨੇ ਪ੍ਰਧਾਨ ਮੰਤਰੀ ਮੋਦੀ (Prime Minister Narendra Modi) ਨੂੰ ਪੁਰਸਕਾਰ ਪ੍ਰਦਾਨ ਕੀਤਾ। ਇਹ ਐਵਾਰਡ ਮੁਲਕ ਦੇ ਪਹਿਲੇ ਰਾਸ਼ਟਰਪਤੀ ਆਰਕਬਿਸ਼ਪ ਮਕਾਰੀਓਸ III (Archbishop Makarios III) ਦੇ ਨਾਂ 'ਤੇ ਦੇਸ਼ ਵੱਲੋਂ ਦਿੱਤਾ ਜਾਂਦਾ ਸੀਨੀਅਰ ਆਰਡਰ ਆਫ਼ ਨਾਈਟਹੁੱਡ ਹੈ।

ਮੋਦੀ ਨੇ ਪੁਰਸਕਾਰ ਭਾਰਤ ਦੇ 1.4 ਅਰਬ ਲੋਕਾਂ ਨੂੰ ਸਮਰਪਿਤ ਕਰਦਿਆਂ ਕਿਹਾ ਕਿ ਇਹ ਭਰੋਸੇਮੰਦ ਭਾਰਤ-ਸਾਈਪ੍ਰਸ ਦੋਸਤੀ ਲਈ ਇੱਕ ਇਨਾਮ ਹੈ। ਉਨ੍ਹਾਂ ਕਿਹਾ, ‘‘ਮੈਨੂੰ ਵਿਸ਼ਵਾਸ ਹੈ ਕਿ ਆਉਣ ਵਾਲੇ ਸਮੇਂ ਵਿੱਚ, ਸਾਡੀ ਸਰਗਰਮ ਸਾਂਝੇਦਾਰੀ ਨਵੀਆਂ ਉਚਾਈਆਂ ਨੂੰ ਛੂਹੇਗੀ। ਇਕੱਠੇ ਮਿਲ ਕੇ, ਅਸੀਂ ਨਾ ਸਿਰਫ ਆਪਣੇ ਦੋਵਾਂ ਦੇਸ਼ਾਂ ਦੀ ਤਰੱਕੀ ਨੂੰ ਮਜ਼ਬੂਤ ​​ਕਰਾਂਗੇ ਬਲਕਿ ਇੱਕ ਸ਼ਾਂਤੀਪੂਰਨ ਅਤੇ ਸੁਰੱਖਿਅਤ ਦੁਨੀਆ ਬਣਾਉਣ ਵਿੱਚ ਵੀ ਯੋਗਦਾਨ ਪਾਵਾਂਗੇ।"

ਇਸ ਸਬੰਧੀ ਵਿਦੇਸ਼ ਮੰਤਰਾਲੇ ਨੇ X 'ਤੇ ਪੋਸਟ ਕੀਤਾ, "ਰਾਸ਼ਟਰਪਤੀ @Christodulides ਨੇ PM @narendramodi ਨੂੰ ਸਾਈਪ੍ਰਸ ਦੇ 'Grand Cross of the Order of Makarios III' ਨਾਲ ਸਨਮਾਨਿਤ ਕੀਤਾ। ਇਹ ਸਨਮਾਨ ਸਥਾਈ ਭਾਰਤ-ਸਾਈਪ੍ਰਸ ਦੁਵੱਲੀ ਭਾਈਵਾਲੀ ਅਤੇ ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਲਈ ਸਾਂਝੇ ਦ੍ਰਿਸ਼ਟੀਕੋਣ ਲਈ ਇਕੱਠੇ ਕੰਮ ਕਰਨ ਦੀ ਸਾਂਝੀ ਵਚਨਬੱਧਤਾ ਨੂੰ ਦਰਸਾਉਂਦਾ ਹੈ।"

ਗ਼ੌਰਤਲਬ ਹੈ ਕਿ ਮੋਦੀ ਆਪਣੇ ਤਿੰਨ ਮੁਲਕੀ ਦੌਰੇ ਦੇ ਪਹਿਲੇ ਪੜਾਅ 'ਤੇ ਸਾਈਪ੍ਰਸ ਵਿੱਚ ਹਨ। ਇਥੋਂ ਉਹ G-7 ਸੰਮੇਲਨ ਵਿੱਚ ਸ਼ਾਮਲ ਹੋਣ ਲਈ ਕੈਨੇਡਾ ਦੀ ਯਾਤਰਾ ਕਰਨਗੇ ਅਤੇ ਫਿਰ ਕਰੋਏਸ਼ੀਆ ਜਾਣਗੇ। -ਪੀਟੀਆਈ

Advertisement